ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਰੋਜ਼ਾਨਾ ਗੱਪਾਂ ਮਾਰਨ ’ਚ ਖਰਚਦੇ ਨੇ 52 ਮਿੰਟਾਂ ਦਾ ਸਮਾਂ

ਇਕ ਨਵੀਂ ਖੋਜ ਮੁਤਾਬਕ ਦਿਨ ਭਰ ਚ 16 ਘੰਟੇ ਜਾਗਣ ਦੌਰਾਨ ਆਮ ਤੌਰ ਤੇ ਲੋਕ 52 ਮਿੰਟ ਗੱਪਾਂ ਮਾਰਨ ਚ ਲੰਘਾ ਦਿੰਦੇ ਹਨ। ਖੋਜ ਚ ਮਹਿਲਾ ਤੇ ਪੁਰਸ਼ ਦੋਨਾਂ ਨੂੰ ਸ਼ਾਮਲ ਕੀਤਾ ਗਿਆ। ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਪਾਇਆ ਕਿ ਘੱਟ ਆਮਦਨ ਵਾਲੇ ਲੋਕ ਓਨੀ ਗੱਪਾਂ ਨਹੀਂ ਮਾਰਦੇ ਜਿੰਨੀਆਂ ਕਿ ਉਨ੍ਹਾਂ ਸਾਹਮਣੇ ਚੰਗੀ ਆਮਦਨ ਵਾਲੇ ਲੋਕ ਕਰਦੇ ਹਨ।

 

ਨੌਜਵਾਨ ਲੋਕਾਂ ਚ ਆਪਣੇ ਪੁਰਾਣੇ ਸਾਥੀਆਂ ਦੇ ਮੁਕਾਬਲੇ ਨਕਾਰਾਤਮਕ ਤੌਰ ਤੇ ਗੱਪਾਂ ਮਾਰਨ ਦੀ ਵੱਧ ਸੰਭਾਵਨਾਵਾਂ ਹੁੰਦੀਆਂ ਹਨ। ਇਸ ਖੋਜ ਦੀ ਅਗਵਾਈ ਕਰਨ ਵਾਲੀ ਸਹਾਇਕ ਮਨੋਵਿਗਿਆਨੀ ਪ੍ਰੋਫ਼ੈਸਰ ਮੇਗਨ ਰਾਬਿੰਸ ਕਹਿੰਦੇ ਹਨ ਕਿ ਇਸ ਬਾਰੇ ਚ ਜਾਣਕਾਰੀ ਦੀ ਘਾਟ ਹੈ ਕਿ ਕੌਣ ਗੱਪਾਂ ਮਾਰਦਾ ਹੈ ਤੇ ਕਿਹੜੇ ਵਿਸ਼ੇ ਤੇ।

 

ਸਰਵੇਖਣ ਚ ਪਾਇਆ ਗਿਆ ਕਿ ਹਰੇਕ ਕੋਈ ਗੱਪਾਂ ਮਾਰਦਾ ਹੈ ਤੇ ਗੱਪਾਂ ਕੁਝ ਵੀ ਹੋ ਸਕਦੀਆਂ ਹਨ। ਚੁੱਪ-ਚਪੀਤੇ ਸੁਭਾਅ ਵਾਲੇ ਵਿਅਕਤੀ ਦੀ ਤੁਲਨਾ ਚ ਜ਼ਿਆਦਾ ਖੁੱਲ੍ਹੇ ਸੁਭਾਅ ਵਾਲੇ ਵਿਅਕਤੀ ਜ਼ਿਆਦਾ ਗੱਪਾਂ ਮਾਰਦੇ ਹਨ ਜਦਕਿ ਪੁਰਸ਼ਾਂ ਦੀ ਤੁਲਨਾ ਚ ਔਰਤਾਂ ਜ਼ਿਆਦਾ ਗੱਪਾਂ ਮਾਰਨੀਆਂ ਪਸੰਦ ਕਰਦੀਆਂ ਹਨ।

 

ਇਸ ਸਰਵੇਖਣ ਚ 18 ਤੋਂ 58 ਸਾਲ ਦੇ 467 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਚ 269 ਔਰਤਾਂ ਤੇ 198 ਪੁਰਸ਼ ਸਨ। ਇਨ੍ਹਾਂ ਸਾਰਿਆਂ ਨੂੰ ਸੁਣਨ ਵਾਲਾ ਇਕ ਯੰਤਰ ਵੀ ਪਾਇਆ ਗਿਆ।

 

ਖੋਜ ਚ ਪਤਾ ਲਗਿਆ ਕਿ 16 ਘੰਟੇ ਕੰਮ ਕਰਨ ਦੌਰਾਨ 14 ਫੀਸਦ ਲੋਕਾਂ ਦੀ ਗੱਲਬਾਤ ਚ ਸਿਰਫ ਗੱਪਸ਼ੱਪ ਦੀਆਂ ਗੱਲਾਂ ਸ਼ਾਮਲ ਸਨ। ਲਗਭਗ ਤਿੰਨ-ਚੌਥਾਈ ਗੱਪਸ਼ੱਪ ਤੱਥ ਸਨ। ਇਸ ਤੋਂ ਇਲਾਵਾ ਸਕਾਰਾਤਮਕ (376) ਦੀ ਤੁਲਨਾ ਚ ਨਕਾਰਾਤਮਕ (604) ਗੱਲਾਂ ਦੁੱਗਣੀਆਂ ਸਨ।

 

ਖੋਜ ਚ ਕਿਹਾ ਗਿਆ ਕਿ ਗੱਪਸ਼ੱਪ ਇਕ ਸਖਸ਼ੀਅਤ ਬਾਰੇ ਨਾ ਕੇ ਇਕ ਜਾਣਕਾਰ ਵਿਅਕਤੀ ਬਾਰੇ ਸੀ। ਜਿਸ ਵਿਚ 3,292 ਦੀ ਤੁਲਨਾ ਚ 369 ਨਮੂਨਿਆਂ ਦਾ ਸਹਾਰਾ ਲਿਆ ਗਿਆ।

 

ਇਸ ਚ ਇਹ ਵੀ ਪਾਇਆ ਗਿਆ ਕਿ ਗ਼ਰੀਬ, ਘੱਟ ਪੜ੍ਹੇ ਲੋਕਾਂ ਦੀ ਤੁਲਨਾ ਚ ਅਮੀਰ ਅਤੇ ਪੜ੍ਹੇ ਲਿਖੇ ਲੋਕ ਜ਼ਿਆਦਾ ਗੱਲਾਂ ਕਰਦੇ ਹਨ। ਰਾਬਿੰਸ ਨੇ ਕਿਹਾ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਕੋਈ ਵਿਅਕਤੀ ਗੱਪਾਂ ਨਹੀਂ ਮਾਰਦਾ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਉਹ ਉਦੋਂ ਹੀ ਕਿਸੇ ਦੂਜੇ ਵਿਅਕਤੀ ਦੀ ਗੱਲ ਕਰਦਾ ਹੈ ਜਦੋਂ ਉਹ ਸਾਹਮਣੇ ਹੁੰਦਾ ਹੈ।

 

 

PSEB 12th Result 2019: 12ਵੀਂ ਦੇ ਵਿਦਿਆਰਥੀਆਂ ਦੇ ਧਿਆਨ ਹਿੱਤ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a report says people daily gossip timing is 52 minutes