ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਫ਼ਤਿਹ ਕਰਨ ਲਈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਿੰਨੀ ਮਜ਼ਬੂਤ ਹੈ ਆਪ

ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ, ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) 2019 ਦੀਆਂ ਲੋਕ ਸਭਾ ਚੋਣਾਂ 'ਚ 100 ਸੀਟਾਂ' ਤੇ ਚੋਣ ਲੜੇਗੀ। ਇਨ੍ਹਾਂ ਵਿੱਚੋਂ 13 ਸੀਟਾਂ ਪੰਜਾਬ ਵਿੱਚ ਹਨ, ਜਿੱਥੇ ਪਾਰਟੀ ਨੇ 2014 ਵਿੱਚ ਚਾਰ ਸੀਟਾਂ ਜਿੱਤੀਆਂ ਸਨ। 2014 ਦੀਆਂ ਚੋਣਾਂ ਵਿੱਚ ਪਾਰਟੀ ਨਵੇਂ ਵਿਕਲਪ ਵਜੋਂ ਉੱਤਰੀ ਸੀ।

 

ਪਰ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਲਈ ਬਹੁਤ ਕੁਝ ਬਦਲ ਗਿਆ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਉਮੀਦ ਤੋਂ ਖਰਾਬ ਪ੍ਰਦਰਸ਼ਨ ਕੀਤਾ।ਹਾਲਾਤ ਹੋਰ ਵਿਗੜਦੇ ਗਏ ਧੜੇਬੰਦੀ, ਬਾਗ਼ੀ ਅਤੇ ਕਈ ਆਗੂ ਮੁੱਅਤਲ ਕਰ ਦੇਣ ਦੇ ਬਾਅਦ ਹਾਲਾਤ ਹੋਰ ਵਿਗੜ ਗਏ ਹਨ ਭਾਵੇਂ ਕਿ ਪਾਰਟੀ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਹੈ।

 

20 ਵਿਧਾਇਕਾਂ ਵਿੱਚੋਂ ਅੱਠ ਬਾਗ਼ੀ ਚੱਲ ਰਹੇ ਹਨ. ਵੰਡੀ ਅਤੇ ਨਿਰਾਸ਼ ਪਾਰਟੀ ਲਈ ਅਗਲੇ ਸਾਲ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ  ਪਹਿਲਾ ਆਪਸੀ ਮਤਭੇਦਾਂ ਨੂੰ ਖਤਮ  ਕਰਨਾ ਵੱਡੀ ਚੁਣੌਤੀ ਹੈ।  ਹਿੰਦੁਸਤਾਨ ਟਾਈਮਜ਼ ਨੇ 2014 ਦੀਆਂ ਸੰਸਦੀ ਚੋਣਾਂ ਵਿੱਚ ਆਪ ਦੇ ਨਾਮਜ਼ਦ ਉਮੀਦਵਾਰਾਂ ਵੱਲ ਇੱਕ ਨਜ਼ਰ ਮਾਰੀ ਅਤੇ ਦੇਖਿਆ ਕਿ ਅੱਗੇ ਦੇ ਹਾਲਾਤ ਕਿਵੇਂ ਦੇ ਹਨ...

 

ਸੀਟ- ਜਲੰਧਰ 

ਪੇਸ਼ੇ ਵਜੋਂ ਇੱਕ ਸਕੂਲ ਅਧਿਆਪਕਾ ਜੋਤੀ ਮਾਨ, ਜੋ ਵਾਲਮੀਕੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ,ਨੂੰ ਤਜਰਬੇਕਾਰ ਆਗੂਆਂ ਨਾਲ ਲੋਹਾ ਲੈਣ ਲਈ ਪਾਰਟੀ ਨੇ ਜਲੰਧਰ ਰਿਜ਼ਰਵ ਸੀਟ ਤੋਂ ਖੜਾ ਕੀਤਾ ਸੀ। ਜੋਤੀ ਨੂੰ ਤੀਜਾ ਸਥਾਨ  ਹਾਸਿਲ ਹੋਇਆ। ਚੰਗੀਆਂ-ਖ਼ਾਸੀਆਂ 2.54 ਲੱਖ ਵੋਟਾਂ (ਤਕਰੀਬਨ 25 ਫੀਸਦੀ ਵੋਟਾਂ ਪਈਆਂ) , ਪਰ ਉਹ ਪਾਰਟੀ ਲੀਡਰਸ਼ਿਪ ਨਾਲ ਛੇਤੀ ਹੀ ਟੁੱਟ ਗਈ। ਅਪ੍ਰੈਲ 2015 ਵਿੱਚ ਜੋਤੀ ਨੂੰ ਕਥਿਤ ਤੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ' ਬਾਹਰ ਕੱਢ 'ਦਿੱਤਾ ਗਿਆ ਸੀ। ਪਰ ਜੋਤੀ ਨੇ ਕਿਹਾ "ਉਨ੍ਹਾਂ ਨੇ ਮੈਨੂੰ ਨਹੀਂ ਕੱਢਿਆ. ਮੈਂ ਪਾਰਟੀ ਛੱਡ ਦਿੱਤੀ ਸੀ, " ਜਨਵਰੀ 2017 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਬਾਰੇ ਪੂਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦੀ।

ਮੌਜੂਦਾ ਸਥਿਤੀ: ਸ਼੍ਰੋਮਣੀ ਅਕਾਲੀ ਦਲ ਮੈਂਬਰ

 

ਸੀਟ- ਹੁਸ਼ਿਆਰਪੁਰ 

ਦਿੱਲੀ ਯੂਨੀਵਰਸਿਟੀ ਤੋਂ ਇਕ ਕਾਮਰਸ ਗ੍ਰੈਜੂਏਟ, ਯਾਮੀਨੀ ਗੋਮਰ, ਜੋ ਆਪਣੇ ਪਤੀ ਨਾਲ ਸ਼ਹਿਰ ਵਿੱਚ ਇੱਕ ਛੋਟਾ ਕੰਪਿਊਟਰ ਇੰਸਟੀਚਿਊਟ ਚਲਾਉਂਦੀ ਹੈ, ਨੂੰ 2.13 ਲੱਖ (22%) ਵੋਟ ਮਿਲੇ। ਉਹ ਦਸੰਬਰ 2016 ਵਿੱਚ ਕਾਂਗਰਸ ਵਿੱਚ ਚਲੀ ਗਈ. ਉਨ੍ਹਾਂ ਨੇ ਕਿਹਾ ਕਿ ਮੈਂ' ਆਪ 'ਨੂੰ ਛੱਡ ਦਿੱਤਾ ਕਿਉਂਕਿ ਆਮ ਆਦਮੀ ਬਦਲ ਵਜੋਂ ਕੰਮ ਕਰਨ ਦੀ ਆਪਣੀ ਮੁੱਖ ਵਿਚਾਰਧਾਰਾ ਨੂੰ ਭੁੱਲ ਗਈ ਸੀ। ਯੋਮਰ 2019 ਦੀਆਂ ਲੋਕਸਭਾ ਚੋਣਾਂ ਲੜਨ ਲਈ ਉਤਸੁਕ ਹੈ। ਉਸਦਾ ਕਹਿਣਾ ਹੈ ਕਿ ਅੰਤਿਮ ਫੈਸਲਾ ਪਾਰਟੀ (ਕਾਂਗਰਸ) ਲੀਡਰਸ਼ਿਪ ਵੱਲੋਂ ਲਿਆ ਜਾਵੇਗਾ।

ਮੌਜੂਦਾ ਸਥਿਤੀ: ਕਾਂਗਰਸ ਮੈਂਬਰ

 

ਸੀਟ-  ਸੰਗਰੂਰ 

ਆਪਣੇ ਚੁਟਕਲਿਆਂ ਅਤੇ ਟ੍ਰੇਡਮਾਰਕ 'ਕਿੱਕਲੀ' (ਇੱਕ ਵਿਅੰਗਿਕ ਭਾਸ਼ਣ) ਲਈ ਜਾਣੇ ਜਾਂਦੇ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ 2.1 ਲੱਖ ਵੋਟਾਂ ਨਾਲ ਹਰਾ ਕੇ ਇਹ ਸੀਟ ਜਿੱਤੀ ਸੀ। ਉਹ ਕਦੇ ਗਰਮ ਅਤੇ ਕਦੇ ਠੰਢੇ ਨਜ਼ਰ ਆਉਂਦੇ ਹਨ, ਕੇਜਰੀਵਾਲ ਦੀ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਦੇ ਵਿਰੋਧ ਵਿੱਚ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। ਪਹਿਲਾਂ, ਉਹ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਨਾਲ ਸੀ ਤੇ 2012 'ਚ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਹਾਰ ਗਏ ਸਨ।

ਮੌਜੂਦਾ ਸਥਿਤੀ: ਆਪ ਦੇ ਸੰਸਦ ਮੈਂਬਰ

 

ਸੀਟ- ਫਤਿਹਗੜ੍ਹ ਸਾਹਿਬ 

ਹਰਿੰਦਰ ਸਿੰਘ ਖਾਲਸਾ ਨੇ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਆਪ ਦਾ ਲੜ ਫੜਿਆ ਸੀ, ਉਹ ਚੰਗੇ ਪਰਕ ਨਾਲ ਸੀਟ ਜਿੱਤ ਵੀ ਗਏ ਪਰ ਛੇਤੀ ਹੀ ਪਾਰਟੀ ਤੋਂ ਬਾਹਰ ਕੱਢ ਦਿੱਤੇ ਗਏ। ਪਾਰਟੀ ਲੀਡਰਸ਼ਿਪ ਵਿਰੁੱਧ ਵਿਦਰੋਹ ਲਈ ਅਗਸਤ 2015 ਵਿੱਚ ਖਾਲਸਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਹ ਹੁਣ ਆਪ ਨੂੰ 'ਨੌਟੰਕੀ' ਪਾਰਟੀ ਕਹਿੰਦੇ ਹਨ। ਨਾਰਵੇ ਵਿਚ ਤਾਇਨਾਤ ਇਕ ਡਿਪਲੋਮੈਟ ਖਾਲਸਾ ਨੇ ਜੂਨ 1984 ਵਿੱਚ ਅਪਰੇਸ਼ਨ ਬਲੂਸਟਾਰ ਦੇ ਵਿਰੋਧ ਵਿੱਚ ਆਪਣੀ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ 1996 ਤੋਂ 1998 ਤਕ ਬਠਿੰਡਾ ਤੋਂ ਅਕਾਲੀ ਸਾਂਸਦ ਵੀ ਰਹੇ।

ਮੌਜੂਦਾ ਸਥਿਤੀ: 'ਆਪ' ਤੋਂ ਮੁਅੱਤਲ, ਦੋਬਾਰਾ ਆਪ ਨਾਲ ਜੁੜਨ ਦੇ ਮੂਡ ਵਿੱਚ ਨਹੀਂ

 

ਸੀਟ- ਪਟਿਆਲਾ 

ਪਟਿਆਲਾ ਦੇ ਸਭ ਤੋਂ ਮਸ਼ਹੂਰ ਦਿਲ ਦੀਆਂ ਬਿਮਾਰੀਆਂ ਦੇ ਮਾਹਿਰਾਂ ਵਿੱਚੋਂ ਇਕ ਡਾ.ਧਰਮਵੀਰ ਗਾਂਧੀ ਨੇ ਮੌਜੂਦਾ ਕੇਂਦਰੀ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਲਗਾਤਾਰ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨਾਲ ਝਗੜਾ ਕਰਦੇ ਰਹੇ ਹਨ ਤੇ ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਗਾਂਧੀ ਨੇ ਮਾਰਚ 2018 ਵਿੱਚ ਇੱਕ ਸਿਆਸੀ ਐਕਸ਼ਨ ਗਰੁੱਪ ਪੰਜਾਬ ਮੰਚ ਸ਼ੁਰੂ ਕੀਤਾ ਸੀ। ਆਮ ਆਦਮੀ ਪਾਰਟੀ ਉਨ੍ਹਾਂ ਨੂੰ ਮੁੜ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਗਾਂਧੀ ਸੁਲ੍ਹਾ ਕਰਨ ਦੀ ਇੱਛਾ ਨਹੀਂ ਰੱਖਦੇ।

ਮੌਜੂਦਾ ਸਥਿਤੀ: 'ਆਪ' ਤੋਂ ਮੁਅੱਤਲ, ਆਪਣਾ ਮੰਚ ਬਣਾ ਰੱਖਿਆ

 

ਸੀਟ- ਅਨੰਦਪੁਰ ਸਾਹਿਬ 

 ਸੁਪਰੀਮ ਕੋਰਟ ਦੇ ਵਕੀਲ ਹਿੰਮਤ ਸਿੰਘ ਸ਼ੇਰਗਿਲ, ਜਿਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਕੇਸ ਲੜਿਆ ਸੀ, ਉਨ੍ਹਾਂ ਨੂੰ 2014 ਵਿੱਚ ਬਹੁਤ ਹੀ ਨਜ਼ਦੀਕੀ ਲੜਾਈ ਵਿੱਚ ਹਾਰ ਝੱਲੀ। ਉਹ 3 ਲੱਖ ਤੋਂ ਵੱਧ (28.14%) ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਪਿਛਲੇ ਸਾਲ, ਸ਼ੇਰਗਿੱਲ ਨੂੰ ਮਜੀਠਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਮਜੀਠੀਆ ਦੇ ਖਿਲਾਫ 'ਆਪ' ਨੇ ਉਮੀਦਵਾਰ ਬਣਾਇਆ ਸੀ, ਪਰ ਉਨ੍ਹਾਂ ਦੀ ਜਮਾਨਤ ਵੀ ਜ਼ਬਤ ਹੋ ਗਈ ਸੀ। ਉਹ 'ਆਪ' 'ਚ ਹਨ ਤੇ ਸਿਆਸੀ ਤੌਰ' ਤੇ ਜ਼ਿਆਦਾ ਐਕਟਿਵ ਨਹੀਂ ਲੱਗ ਰਹੇ।

ਮੌਜੂਦਾ ਸਥਿਤੀ: ਆਪ ਦੇ ਮੈਂਬਰ

 

ਸੀਟ- ਫਿਰੋਜ਼ਪੁਰ 

ਫਿਰੋਜ਼ਪੁਰ ਬਾਰ ਐਸੋਸੀਏਸ਼ਨ ਦੇ ਸਾਬਕਾ ਮੁਖੀ ਸਤਨਾਮ ਪਾਲ ਕੰਬੋਜ, ਆਪ ਦੇ ਕਾਨੂੰਨੀ ਸੈੱਲ ਦੇ ਰਾਜ ਉਪ ਪ੍ਰਧਾਨ ਸਨ। 2014 ਦੀਆਂ ਚੋਣਾਂ ਵਿਚ ਉਹ 1.13 ਲੱਖ (10%) ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਕੰਬੋਜ ਫਿਰੋਜ਼ਪੁਰ ਤੋਂ ਅਸੈਂਬਲੀ ਦੀ ਟਿਕਟ ਚਾਹੁੰਦੇ ਸਨ ਪਰੰਤੂ 2017 ਵਿੱਚ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਉਮੀਦਵਾਰ ਚੋਣ ਕਰਨ ਵਿੱਚ "ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ" ਦਾ ਦੋਸ਼ ਲਗਾਇਆ। ਉਹ ਵਰਤਮਾਨ ਸਮੇਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਨ।

ਮੌਜੂਦਾ ਸਥਿਤੀ: ਆਪ ਛੱਡ ਗਏ, ਪਰ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ

 

ਸੀਟ- ਖਡੂਰ ਸਾਹਿਬ 

ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਕੀਰਤਨ ਦੇ ਇਕ ਪ੍ਰਸਿੱਧ ਵਿਆਖਿਆਕਾਰ ਭਾਈ ਬਲਦੀਪ ਸਿੰਘ ਸਿੱਧੇ ਤੌਰ 'ਤੇ ਕੇਜਰੀਵਾਲ, ਮਨੀਸ਼ ਸਿਸੋਦੀਆ, ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨਾਲ ਸੰਪਰਕ ਵਿਚ ਸਨ ਅਤੇ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਅੱਗੇ ਆਏ। ਉਨ੍ਹਾਂ ਨੂੰ ਅਕਾਲੀਆਂ ਦਾ ਗੜ੍ਹ ਮੰਨੀ ਜਾਣ ਵਾਲੀ ਸੀਟ ਉੱਤੇ  1.45 ਲੱਖ ਵੋਟਾਂ ਮਿਲੀਆਂ ਸਨ, ਪਰ ਜਦੋਂ ਉਨ੍ਹਾਂ ਨੇ ਸੂਬਾ ਇਕਾਈ ਲਈ "ਖੁਦਮੁਖਤਿਆਰੀ" ਦੀ ਮੰਗ ਕੀਤੀ ਤਾਂ ਤੁਰੰਤ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਪ੍ਰੈਲ 2015 ਵਿੱਚ ਉਹ ਮੁਅੱਤਲ ਹੋਏ ਤੇ ਇੱਕ ਨੋਟਿਸ ਵੀ ਭਾਈ ਬਲਦੀਪ ਨੂੰ ਭੇਜਿਆ ਗਿਆ। ਬਾਈ ਬਲਦੀਪ ਨੇ ਇੱਕ ਵੱਡਾ ਸਾਰਾ ਜਵਾਬ ਵੀ ਲਿਖ ਦੇ ਦਿੱਤਾ ਪਰ ਪਾਰਟੀ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ।

ਮੌਜੂਦਾ ਸਥਿਤੀ: ਪਾਰਟੀ ਵਿੱਚੋਂ ਮੁੱਅਤਲ 

 

ਸੀਟ- ਬਠਿੰਡਾ

ਪੰਜਾਬੀ ਗਾਇਕ-ਅਭਿਨੇਤਾ ਜੱਸੀ ਜਸਰਾਜ ਉਰਫ ਜਸਰਾਜ ਬਠਿੰਡਾ ਸੀਟ 'ਤੇ ਚੋਣ ਲੜੇ ਸਨ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ-ਪੀ.ਪੀ.ਪੀ. ਦੇ ਸੰਯੁਕਤ ਉਮੀਦਵਾਰ ਮਨਪ੍ਰੀਤ ਬਾਦਲ ਦਾ ਮੁਕਾਬਲਾ ਕੀਤਾ। ਜੱਸੀ ਨੂੰ ਸਿਰਫ 87,901 (7.47%) ਵੋਟ ਮਿਲੇ ਤੇ ਜਮਾਨਤ ਤੱਕ ਗਵਾ ਦਿੱਤੀ। ਉਹ ਪਾਰਟੀ ਦੇ ਵਿਰੁੱਧ ਬੋਲਣ ਕਰਕੇ ਛੇ ਸਾਲਾਂ ਲਈ ਮੁਅੱਤਲ ਕਰ ਦਿੱਤੇ ਗਏ। ਉਨ੍ਹਾਂ ਨੇ ਪਿਛਲੇ ਸਾਲ 'ਆਪ' ਲੀਡਰਸ਼ਿਪ ਨਾਲ ਸੁਲ੍ਹਾ ਕਰ ਲਈ।

ਮੌਜੂਦਾ ਸਥਿਤੀ: ਮੁਅੱਤਲ ਕੀਤੇ ਗਏ, ਫਿਰ ਵਾਪਸ ਆ ਗਏ

 

ਸੀਟ- ਲੁਧਿਆਣਾ 

1984 ਸਿੱਖ ਦੰਗਾ ਪੀੜਤਾਂ ਲਈ ਇਨਸਾਫ ਦੀ ਲੜਾਈ ਲੜ ਰਹੇ ਮਨੁੱਖੀ ਅਧਿਕਾਰਾਂ ਦੇ ਵਕੀਲ ਐਚ ਐਸ ਫੂਲਕਾ ਨੂੰ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ 26% ਵੋਟਾਂ ਨਾਲ ਉਨ੍ਹਾਂ ਨੂੰ ਦੂਜਾ ਸਥਾਨ ਮਿਲਿਆ। ਪਿਛਲੇ ਸਾਲ ਦਾਖਾ ਤੋਂ ਵਿਧਾਨ ਸਭਾ ਚੋਣ ਲੜੀ ਤੇ ਸੀਟ ਜਿੱਤ ਕੇ ਵਿਰੋਧੀ ਧਿਰ ਦੇ ਨੇਤਾ ਬਣੇ, ਪਰ ਜੁਲਾਈ 2017 ਵਿੱਚ ਦੰਗਿਆਂ ਦੇ ਕੇਸਾਂ 'ਤੇ ਧਿਆਨ ਦੇਣ ਲਈ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ. ਧੜੇਬੰਦੀ ਨਾਲ ਭਰਾ ਪਾਰਟੀ ਵਿੱਚ ਉਹ ਸ਼ਾਇਦ ਇਕਲੌਤੇ ਹਨ ਜੋ ਦੋਵੇਂ ਗਰੁੱਪਾਂ ਨਾਲ ਗੱਲਬਾਤ ਕਰ ਸਕਦੇ ਹਨ।

ਮੌਜੂਦਾ ਸਥਿਤੀ: ਆਪ ਵਿਧਾਇਕ

 

ਸੀਟ- ਅੰਮ੍ਰਿਤਸਰ 

ਡਾ. ਦਲਜੀਤ ਸਿੰਘ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ (ਮੌਜੂਦਾ ਮੁੱਖ ਮੰਤਰੀ) ਅਤੇ ਅਰੁਨ ਜੇਤਲੀ (ਹੁਣ ਕੇਂਦਰੀ ਵਿੱਤ ਮੰਤਰੀ) ਦੇ ਵਿਰੁੱਧ 'ਆਪ' ਉਮੀਦਵਾਰ ਸਨ ਅਤੇ ਉਨ੍ਹਾਂ ਨੇ  8% ਵੋਟਾਂ ਹਾਸਲ ਕੀਤੀਆਂ ਸਨ। ਸਿੰਘ ਨੇ ਛੋਟੇਪੁਰ ਅਤੇ ਕੁਝ ਹੋਰ ਨੇਤਾਵਾਂ ਉੱਤੇ ਪਾਰਟੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਸਿੰਘ ਨੂੰ ਜੁਲਾਈ 2015 ਵਿਚ ਪਾਰਟੀ ਵਿਰੋਧੀ ਕਾਰਵਾਈਆਂ ਲਈ ਬਾਹਰ ਕੱਢ ਦਿੱਤਾ ਗਿਆ। ਪਿਛਲੇ ਸਾਲ  ਕਾਂਗਰਸ ਵਿੱਚ ਸ਼ਾਮਲ ਹੋ ਗਏ।

ਮੌਜੂਦਾ ਹਾਲਤ: ਮੌਤ ਹੋ ਗਈ ਹੈ

 

ਸੀਟ- ਫਰੀਦਕੋਟ 

 ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ, ਸਾਧੂ ਸਿੰਘ ਲੋਕ ਸਭਾ ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਆਪ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪਾਰਟੀ ਨੇ ਉਮੀਦਵਾਰ ਬਣਾ ਦਿੱਤਾ। ਰਿਟਾਇਰਡ ਕਾਲਜ ਦੇ ਲੈਕਚਰਾਰ ਨੇ ਪਾਰਟੀ ਨੂੰ ਨਿਰਾਸ਼ ਨਹੀਂ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੂੰ 1.72 ਲੱਖ ਵੋਟਾਂ ਨਾਲ ਹਰਾਇਆ। ਲਗਾਤਾਰ ਉਥਲ-ਪੁਥਲ ਦੇ ਬਾਵਜੂਦ ਉਹ ਪਾਰਟੀ ਲੀਡਰਸ਼ਿਪ ਦੇ ਸਮਰਥਨ ਵਿੱਚ ਡਟੇ ਰਹੇ ਹਨ ਤੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹਨ।

ਮੌਜੂਦਾ ਸਥਿਤੀ: ਆਪ ਦੇ ਸੰਸਦ ਮੈਂਬਰ

 

ਸੀਟ- ਗੁਰਦਾਸਪੁਰ 

ਸਾਬਕਾ ਆਪ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਭਾਜਪਾ ਦੇ ਵਿਨੋਦ ਖੰਨਾ ਵਿਰੁੱਧ ਚੋਣ ਲੜੀ ਅਤੇ 1.73 ਲੱਖ ਵੋਟਾਂ ਪ੍ਰਾਪਤ ਕੀਤੀਆਂ। ਅਗਸਤ 2016 ਵਿੱਚ ਇੱਕ 'ਸਟਿੰਗ' ਆਉਣ ਦੇ ਦੇ ਬਾਅਦ ਪਾਰਟੀ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ , ਜਿਸ ਵਿਚ ਉਨ੍ਹਾਂ ਨੂੰ ਕਥਿਤ ਤੌਰ 'ਤੇ ਪਾਰਟੀ ਸਮਰਥਕ ਤੋਂ ਪੈਸੇ ਲੈਂਦੇ ਦਿਖਾਇਆ ਗਿਆ ਸੀ। ਪਾਰਟੀ ਨੇ ਵਾਪਸ ਲਿਆਉਣ ਲਈ ਪਿਛਲੇ ਮਹੀਨੇ ਮੁਲਾਕਾਤ ਕੀਤੀ , ਪਰ ਉਹ ਅਜੇ ਪੱਕਾ ਮਨ ਨਹੀਂ ਬਣਾ ਪਾਏ ਅਤੇ ਉਨ੍ਹਾਂ ਦੀ ਆਪਣੀ ਪਾਰਟੀ ਹੈ। ਛੋਟੇਪੁਰ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਮੰਤਰੀ ਰਹੇ ਸੀ। ਉਨ੍ਹਾਂ ਨੇ 1986 ਵਿੱਚ ਸ਼੍ਰੀ ਹਰਿਮੰਦਿਰ ਸਾਹਿਬ ਪੁਲਿਸ ਦੇ ਦਾਖ਼ਲੇ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।

ਵਰਤਮਾਨ ਸਥਿਤੀ: ਪ੍ਰਧਾਨ, ਅਪਨਾ ਪੰਜਾਬ ਪਾਰਟੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap in punjab look at its nominees of the 2014 parliamentary elections and where they are now for 2019 elections