ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਕਸਾਲੀ ਆਗੂਆਂ ਦੀ ਬਗ਼ਾਵਤ ਨੇ 'ਬਾਦਲਾਂ' ਲਈ ਲਿਆਂਦੇ ਬੁਰੇ ਦਿਨ

ਟਕਸਾਲੀ ਆਗੂਆਂ ਦੀ ਬਗ਼ਾਵਤ ਨੇ 'ਬਾਦਲਾਂ' ਲਈ ਲਿਆਂਦੇ ਬੁਰੇ ਦਿਨ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੱਤਰ ਸੁਖਬੀਰ ਸਿੰਘ ਬਾਦਲ ਪਿਛਲੇ ਦੋ ਦਹਾਕਿਆਂ ਤੋਂ ਪਾਰਟੀ ਦੇ ਕਰਤਾ-ਧਰਤਾ ਦੀ ਭੂਮਿਕਾ ਨਿਭਾ ਰਹੇ ਹਨ। ਪਰ ਹੁਣ ਬਾਦਲ ਜੋੜੀ ਹੁਣ ਸਭ ਤੋਂ ਬੁਰੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਸਾਹਮਣੇ ਆ ਕੇ ਉਨ੍ਹਾਂ ਦੇ ਖ਼ਿਲਾਫ਼ ਆਪਣੀ ਅਸਹਿਮਤੀ ਪ੍ਰਗਟ ਕਰ ਰਹੇ ਹਨ।

 

ਅਸੰਤੋਖ ਦਾ ਗੁੱਸਾ ਤਾਂ  ਸ਼੍ਰੋਮਣੀ ਅਕਾਲੀ ਦਲ ਦੀ 10 ਸਾਲਾਂ ਸਰਕਾਰ ਵੇਲੇ ਹੀ ਦਿਖਣਾ ਸ਼ੁਰੂ ਹੋਇਆ ਸੀ, ਹੁਣ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਇਆ। ਪਰ ਹੁਣ ਬਾਦਲ ਜੋੜੀ ਲਈ ਇੱਕ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਟਕਸਾਲੀ ਅਕਾਲੀ, ਜਿਨ੍ਹਾਂ ਨੂੰ ਲੰਬੇ ਸਮੇੋਂ ਤੋਂ ਅਣਡਿੱਠ ਕੀਤਾ ਗਿਆ ਹੈ, ਹੁਣ ਅੱਗੇ ਆ ਕੇ ਖੇਡ ਰਹੇ ਹਨ। ਟਕਸਾਲੀ ਅਕਾਲੀ ਬਾਬਿਆਂ ਤੇ ਪਾਰਟੀ ਲੀਡਰਸ਼ਿਪ ਵਿਚਾਲੇ ਪਾੜੇ ਦਾ ਸਾਰਾ ਦੋਸ਼ ਸੁਖਬੀਰ ਬਾਦਲ 'ਤੇ ਲਗਾਇਆ ਜਾ ਰਿਹਾ ਹੈ।

 

ਇੱਕ ਪੁਰਾਣੇ ਪਾਰਟੀ ਆਗੂ ਆਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਦੇ ਫ਼ੈਸਲਿਆ ਕਰਕੇ ਹੀ ਪਾਰਟੀ ਬਾਕੀ ਪੁਰਾਣੇ ਨੇਤਾਵਾਂ ਤੋਂ ਦੂਰ ਹੋ ਗਈ ਹੈ ਤੇ ਇਸਦਾ ਪੰਥਕ ਅਕਸ ਵੀ ਹੁਣ ਧੁੰਦਲਾ ਪੈ ਗਿਆ।

 

ਇੱਕ ਵੱਡੇ ਅਕਾਲੀ ਨੇਤਾ ਨੇ ਨਾਮ ਨਾ ਲਿਖਣ ਦੀ ਸ਼ਰਤ 'ਤੇ ਕਿਹਾ "ਪਾਰਟੀ ਨੇ ਆਪਣੇ ਪੰਥਕ ਵੋਟ ਬੈਂਕ ਨੂੰ ਖਤਮ ਕਰ ਦਿੱਤਾ ਦਿੱਤਾ ਜੋ ਕਿ ਹਰ ਚੰਗੇ-ਬੁਰੇ ਹਾਲਾਤਾਂ ਵਿੱਚ ਪਾਰਟੀ ਨਾਲ ਮੋਢਾ ਜੋੜ ਖੜ੍ਹਾ ਹੁੰਦਾ ਸੀ। ਹੁਣ ਅਸੀਂ ਆਪਣੀ ਪਾਰਟੀ ਨੂੰ ਪੰਥਕ ਛੱਡਕੇ ਪੰਜਾਬੀ ਪਾਰਟੀ ਦੇ ਤੌਰ 'ਤੇ ਪੇਸ ਕਰਨਾ ਸ਼ੁਰੂ ਕਰ ਦਿੱਤਾ, ਇਸ ਕਰਕੇ ਪਾਰਟੀ ਬਰਬਾਦੀ ਦੀ ਰਾਹ 'ਤੇ ਪੈ ਗਈ,।"

 

ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਅੰਦਰ ਵਧ ਰਹੀ ਅਸਹਿਮਤੀ ਦਾ ਮੁੱਖ ਕਾਰਨ ਸਾਹਮਣੇ ਆਇਆ ਹੈ. ਪੂਰੇ ਪੁਆੜੇ ਦੇ ਕੇਂਦਰ ਵਿੱਚ ਸਾਲ 2015 'ਚ ਸਿੱਖਾਂ ਦੀ ਅਸਥਾਈ ਸੀਟ ਸ਼੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਜਾਣ ਵਾਲੀ ਮਾਫ਼ੀ ਹੈ।

 

ਇਸ ਮੁਆਫ਼ੀ ਤੋਂ ਇੱਕ ਮਹੀਨੇ ਬਾਅਦ ਜਦੋਂ ਮਾੜੇ ਨਤੀਜੇ ਦੇਖਣ ਨੂੰ ਮਿਲੇ ਤਾਂ, ਪਾਰਟੀ ਆਪਣੇ ਫ਼ੈਸਲੇ ਤੋਂ ਮੁੱਕਰ ਗਈ. ਮੁਆਫੀ ਜਲਦਬਾਜ਼ੀ ਵਿੱਚ ਦੇ ਦਿੱਤੀ ਗਈ ਤੇ ਇਹ ਇੱਕ ਕਦਮ ਹੀ ਪਾਰਟੀ ਲਈ ਭਾਰੀ ਪੈ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਮੁਆਫ਼ੀ ਹੀ ਪਾਰਟੀ ਨੂੰ ਮਹਿੰਗੀ ਪੈ ਗਈ।

 

ਕਦੇ ਹੁੰਦੀ ਸੀ ਸੁਖਬੀਰ ਦੀ ਬੱਲੇ-ਬੱਲੇੇ਼

 

ਇਸ ਤੋਂ ਪਹਿਲਾ 2007 ਤੇ 2012 ਵਿੱਚ ਪਾਰਟੀ ਦੀ ਜਿੱਤ ਦੇ ਬਾਅਦ ਹਰ ਪਾਸੇ ਸੁਖਬੀਰ ਦੀ ਪ੍ਰਸ਼ੰਸਾ ਕੀਤੀ ਗਈ ਸੀ,  ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸ਼ਰਮਨਾਕ ਘਟਨਾਵਾਂ ਦੀ ਲੜੀ ਵੀ ਸਾਲ 2105 ਵਿੱਚ ਹੀ ਵਾਪਰੀ ਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ। ਉਦੋਂ ਸੁਖਬੀਰ ਪੰਜਾਬ ਦੇ ਉਪ ਮੁੱਖ ਮੰਤਰੀ ਸਨ।

 

ਪੰਥਕ ਜਥੇਬੰਦੀਆਂ ਨੇ ਸਾਰੇ ਮਸਲਿਆਂ ਲਈ ਪਿਤਾ-ਪੁੱਤਰ ਦੀ ਜੋੜੀ ਨੂੰ ਦੋਸ਼ੀ ਠਹਿਰਾਇਆ। ਪਰ ਉਹਨਾਂ ਨੇ ਕਦੇ ਵੀ ਉਨ੍ਹਾਂ ਜਥੇਬੰਦੀਆਂ ਨਾਲ ਸੰਬੰਧਾਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।

 

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਪਾਰਟੀ ਤੀਜੇ ਨੰਬਰ ਉੱਤੇ ਰਹੀ ਸੀ ਕਿਉਂਕਿ ਇਹ 117 ਸੀਟਾਂ ਵਿਚੋਂ ਸਿਰਫ 15 ਸੀਟਾਂ ਜਿੱਤ ਸਕੀ ਸੀ।

 

ਭਾਵੇਂ ਕਿ ਆਪਸੀ ਵਿਵਾਦ ਦੇ ਪਹਿਲੇ ਲੱਛਣ ਉਦੋਂ ਨਜ਼ਰ ਆਏ ਸਨ, ਜਦੋਂ ਕਈ ਤਕਸਾਲੀ ਨੇਤਾਵਾਂ ਨੇ ਰਣਜੀਤ ਸਿੰਘ ਦੇ ਪੈਨਲ ਦੀ ਰਿਪੋਰਟ ਤੋਂ ਬਾਅਦ ਪਾਰਟੀ ਦੇ ਕੰਮ ਬਾਰੇ ਅਸੰਤੋਸ਼ ਪ੍ਰਗਟ ਕੀਤਾ ਸੀ, ਜੋ ਕਿ ਬੇਅਦਬੀ ਦੇ ਕੇਸਾਂ ਤੇ ਉਸ ਤੋਂ ਬਾਅਦ ਸਿੱਖ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਕਾਰਵਾਈ ਲਈ ਦੋਵੇਂ ਬਾਦਲਾਂ ਉੱਤੇ ਸਵਾਲ ਚੱਕ ਰਹੀ ਸੀ। ਸੀਨੀਅਰ ਲੀਡਰ ਤੇ ਰਾਜ ਸਭਾ ਐਮਪੀ ਸੁਖਦੇਵ ਸਿੰਘ ਢੀਂਡਸਾ ਨੇ ਸ਼ਨੀਵਾਰ ਨੂੰ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਪਹਿਲਾ ਝਟਕਾ ਦਿੱਤਾ।

 

ਟਕਸਾਲੀ ਆਗੂ ਲਾਏ ਖੂੰਝੇ

 

ਵੱਡੇ ਬਾਦਲ ਦੇ ਲੰਮੇ ਸਮੇਂ ਦੇ ਵਿਸ਼ਵਾਸ ਪਾਤਰ ਢੀਂਡਸਾ ਨੇ ਆਪਣੀ ਸਿਹਤ ਖਰਾਬ  ਹੋਣ ਦਾ ਜ਼ਿਕਰ ਕੀਤਾ ਸੀ, ਪਰ ਅਸਲ ਵਿੱਚ ਉਹ ਲੰਬੇ ਸਮੇਂ ਤੋਂ ਪਾਰਟੀ ਵਿੱਚ ਖੁੰਝੇ ਲਾਇਆ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੀ ਨਾਰਾਜ਼ਗੀ ਉਦੋਂ ਸਪਸ਼ਟ ਹੋਈ ਸੀ ਜਦੋਂ ਉਨ੍ਹਾਂ ਨੂੰ 2014 'ਚ ਨਰਿੰਦਰ ਮੋਦੀ ਦੀ ਕੈਬਨਿਟ' ਚ ਸ਼ਾਮਲ ਹੋਣ ਲਈ ਨਹੀਂ ਬੁਲਾਇਆ ਗਿਆ ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸੁਖਬੀਰ ਦੀ ਪਤਨੀ ਹਰਸਿਮਰਤ ਬਾਦਲ ਨੂੰ ਤਰਜੀਹ ਦਿੱਤੀ ਗਈ । ਢੀਂਡਸਾ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਖਾਦ ਮੰਤਰੀ ਰਹੇ ਸਨ।

 

ਬਾਦਲਾਂ ਅਜੇ ਢੀਂਡਸਾ ਨੂੰ ਮਨਾਉਦੇ ਹੀ ਕਿ, ਮਾਝੇ ਦੇ ਤਿੰਨ ਆਗੂਆਂ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੇ ਕੰਮਕਾਜ ਵਿਰੁੱਧ ਬੋਲਦਿਆਂ ਕਿਹਾ ਕਿ ਪਾਰਟੀ ਵਿੱਚ ਉਦਾਸੀ ਛਾਈ ਹੋਈ ਹੈ।

 

 ਸੁਖਬੀਰ ਬਾਦਲ ਨੇ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕਮਾਨ ਸੰਭਾਲੀ ਸੀ। 2007 ਤੋਂ 2017 ਤੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਪ੍ਰਕਾਸ਼ ਬਾਦਲ ਤੋਂ ਹੁੰਦੇ ਹੋਏ ਸੱਤਾ ਦੀ ਕੁੰਜੀ ਸੁਖਬੀਰ ਬਾਦਲ ਦੇ ਹੱਥ ਵਿੱਚ ਆ ਗਈ। ਠੀਕ ਇੱਕ ਸਾਲ ਬਾਅਦ ਉਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ ਤੇ ਅਸਲ ਵਿੱਚ ਉਹ ਖੁਦ ਹੀ ਸਰਕਾਰ ਚਲਾਉਂਦੇ ਰਹੇ।

 

ਇਹ ਨਾਰਾਜ਼ਗੀ ਕਾਗਜ਼ੀ ਨਹੀਂ

 

ਸੁਖਬੀਰ ਬਾਦਲ ਦੇ ਹੱਥ ਕਮਾਨ ਆਉਣਾ ਪਾਰਟੀ ਦੇ 'ਟਕਸਾਲੀ ਅਕਾਲੀਆਂ' ਨੂੰ ਠੀਕ ਨਹੀਂ ਲੱਗੀ, ਕਿਉਂਕਿ ਉਹ ਵੀ ਬਾਦਲ ਦੇ ਵੇਲੇ ਦੀ ਹੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਪਰ ਉਹ ਬਹੁਤ ਕੁਝ ਕਰ ਵੀ ਨਹੀਂ ਸੀ ਸਕਦੇ ਕਿਉਂਕਿ ਸੁਖਬੀਰ ਕੋਲ ਦੇ ਹੱਥਾਂ 'ਚ ਹੀ ਸੱਤਾ ਦੀ ਪੂਰੀ ਕਮਾਨ ਸੀ। ਮਾਝਾ ਨੇਤਾਵਾਂ ਦੀ ਨਾਰਾਜ਼ਗੀ ਦੇ ਪਿੱਛੇ ਸੁਖਬੀਰ ਦੇ ਸਾਲੇ ਬਿਕਰਮ ਮਜੀਠੀਆ ਦਾ ਉਭਾਰ ਤੇ ਉਨ੍ਹਾਂ ਦਾ ਬੈਕਫੁੱਟ ਉੱਤੇ ਚਲੇ ਜਾਣਾ ਵੀ ਹੈ।

 

ਮਾਂਝੇ ਖੇਤਰ ਵਿੱਚ ਮਜੀਠੀਆ ਹੀ ਸੱਤਾ ਦਾ ਕੇਂਦਰ ਹੈ। ਉਹ ਇਸ ਖੇਤਰ ਵਿੱਚ ਇਕਲੌਤੇ ਵੱਡੇ ਲੀਡਰ ਦੇ ਤੌਰ 'ਤੇ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਲੱਗਿਆ ਹੋਇਆ ਸੀ ਜਿਸਨੇ ਮਾਂਝੇ ਖੇਤਰ ਦੇ ਟਕਸਾਲੀ ਅਕਾਲੀਆਂ ਨੂੰ ਬਗ਼ਾਵਤ ਲਈ ਉਕਸਾਇਆ।

 

ਅਕਾਲੀ ਪਾਰਟੀ ਵਿੱਚ ਲਗਾਤਾਰ ਹਲਚਲ ਨਜ਼ਰ ਆ ਰਹੀ ਹੈ। ਪਹਿਲਾ ਸੁਖਦੇਵ ਢੀਂਢਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਤੇ ਫ਼ਿਰ ਮਾਂਝੇ ਖੇਤਰ ਦੇ ਤਿੰਨ ਆਗੂਆਂ ਦੀ ਬਗ਼ਾਵਤ ਨੇ ਸਿਆਸਤ ਦੇ ਬਾਬਾ ਬੋਹਰ ਕਹੇ ਜਾਣ ਵਾਲੇ ਪ੍ਰਕਾਸ ਸਿੰਘ ਬਾਦਲ ਨੂੰ ਖੁਦ ਅੱਗੇ ਆ ਕੇ ਮੋਰਚਾ ਸੰਭਾਲ ਲੈਣ ਲਈ ਮਜ਼ਬੂਰ ਕਰ ਦਿੱਤਾ।

 

ਬਾਦਲ ਬਣੇ ਸੰਕਟ-ਮੋਚਣ

 

ਵੱਡੇ ਬਾਦਲ ਨੇ ਰਣਜੀਤ ਬ੍ਰਹਮਪੁਰਾ ਤੇ ਬਾਕੀ ਲੀਡਰਾਂ ਨੂੰ ਫ਼ੋਨ ਕਰਕੇ ਪਾਰਟੀ ਦੀ 7 ਅਕਤੂਬਰ ਨੂੰ ਕੈਪਟਨ ਅਮਰਿੰਦਰ ਦੇ ਗੜ੍ਹ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਲਈ ਸੱਦਾ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ 2017 ਦੀਆਂ ਚੋਣਾਂ ਤੋਂ ਬਾਅਦ ਬਾਦਲ ਨੂੰ ਖੁਦ ਅੱਗੇ ਆ ਕੇ ਪਾਰਟੀ ਦੀ ਕਮਾਨ ਸੰਭਾਲਣੀ ਪਈ। ਇਸ ਤੋਂ ਪਹਿਲਾ ਪਾਰਟੀ ਦੇ ਸਾਰੇ ਫੈਸਲੇ ਸਿਰਫ਼ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਹੀ ਲੈਂਦੇ ਆ ਰਹੇ ਸਨ।

 

ਹੁਣ ਬਹੁਤ ਕੁਝ ਉਨ੍ਹਾਂ ਦੇ ਸੰਕਟ ਪ੍ਰਬੰਧਨ ਦੇ ਹੁਨਰ 'ਤੇ ਨਿਰਭਰ ਕਰਦਾ ਹੈ ਕਿਉਂਕਿ ਅਸੰਤੁਸ਼ਟ ਲੀਡਰਾਂ ਨੂੰ ਦੋਬਾਰਾ ਮਨਾਉਣਾ ਤੇ ਪਾਰਟੀ ਦੇ ਪੰਥਕ ਆਧਾਰ ਨੂੰ ਕਾਇਮ ਰੱਖਣਾ ਕਹਿਣਾ ਤਾਂ ਅਸਾਨ ਹੈ ਪਰ ਅਜਿਹਾ ਕਰ ਪਾਉਣਾ ਬਹੁਤ ਮੁਸ਼ਕਿਲ। ਹਾਲਾਂਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਸੁਖਬੀਰ ਦੀ ਅਗਵਾਈ ਨੂੰ ਕੋਈ ਚੁਣੌਤੀ ਨਹੀਂ ਹੈ, ਗੁਜਰਾਲ ਨੇ ਚੱਲ ਰਹੇ ਸੰਕਟ ਨੂੰ ਵੀ ' ਅਸਥਾਈ' ਦੱਸਿਆ।

 

ਉਨ੍ਹਾਂ ਨੇ ਕਿਹਾ ਕਿ ਬਾਦਲ ਕੋਲ ਅਜੇ ਵੀ ਸਭ ਤੋਂ ਵੱਡੇ ਹਨ ਕਿਉਂਕਿ ਉਹ ਪਿਛਲੇ 60 ਸਾਲਾਂ ਤੋਂ ਪਾਰਟੀ ਵਿੱਚ ਹਨ।

 

"ਜੋ ਆਗੂ ਸਵਾਲ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੱਲ ਵੀ ਸੁਣੀ ਜਾਵੇ ਤੇ ਬਾਦਲ ਸਾਬ੍ਹ ਸੁਖਬੀਰ ਨੂੰ ਵੀ ਸਲਾਹ ਮਸ਼ਵਰਾ ਦੇਣਗੇ ਅਤੇ ਸਭ ਕੁਝ ਪਾਰਟੀ ਵਿੱਚ ਛੇਤੀ ਹੀ ਆਮ ਹੋ ਜਾਵੇਗਾ। "

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali patriarch Parkash Singh Badal and his son Sukhbir Singh Badal are facing trouble in party