ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ-370 ਦੇ ਖਿਲਾਫ਼ ਸਨ ਡਾ. ਭੀਮਰਾਓ ਅੰਬੇਡਕਰ, ਪੜ੍ਹੋ

ਭਾਰਤ ਦੇ ਸੰਵਿਧਾਨ ਨਿਰਮਾਤਾ, ਚਿੰਤਕ, ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਡਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ਚ 14 ਅਪ੍ਰੈਲ 1891 ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ। ਉਹ ਆਪਣੇ ਮਾਪਿਆਂ ਦੀ 14ਵੀਂ ਅਤੇ ਆਖਰੀ ਔਲਾਦ ਸਨ।

 

ਬਾਬਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਅੰਬੇਡਕਰ ਆਪਣਾ ਪੂਰਾ ਜੀਵਨ ਸਮਾਜਿਕ ਬੁਰਾਈਆਂ ਜਿਵੇਂ ਛੂਤ–ਛਾਤ ਅਤੇ ਜਾਤਵਾਦ ਖਿਲਾਫ਼ ਸੰਘਰਸ਼ ਚ ਲਗਾ ਦਿੱਤਾ। ਇਸ ਦੌਰਾਨ ਬਾਬਾ ਸਾਹਿਬ ਗ਼ਰੀਬ, ਦਲਿਤਾਂ ਅਤੇ ਪੀੜਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ। ਉਨ੍ਹਾਂ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ:

 

ਬਾਬਾ ਸਾਹਿਬ ਅੰਬੇਡਕਰ ਦਾ ਪਰਿਵਾਰ ਮਹਾਰ ਜਾਤ (ਦਲਿਤ) ਨਾਲ ਸਬੰਧ ਰੱਖਦਾ ਸੀ, ਜਿਸ ਨੂੰ ਅਛੂਤ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਵੱਡ–ਵਡੇਰੇ ਲੰਬੇ ਸਮੇਂ ਤਕ ਬ੍ਰਿਟਿਸ਼ ਇੰਡੀਆ ਕੰਪਨੀ ਦੀ ਫ਼ੌਜ ਚ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਬ੍ਰਿਟਿਸ ਫ਼ੌਜ ਦੀ ਮਹੂ ਛਾਊਣੀ ਚ ਸੂਬੇਦਾਰ ਸਨ।

 

ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਣਭਾਵ ਦੇਖਣ ਵਾਲੇ ਅੰਬੇਡਕਰ ਨੇ ਮੁ਼ਸ਼ਕਲ ਹਾਲਾਤਾਂ ਚ ਪੜ੍ਹਾਈ ਸ਼ੁਰੂ ਕੀਤੀ। ਸਕੂਲ ਚ ਉਨ੍ਹਾਂ ਨਾਲ ਕਾਫੀ ਭੇਦਭਾਅ ਝੱਲਣਾ ਪਿਆ। ਉਨ੍ਹਾਂ ਨੂੰ ਅਤੇ ਹੋਰਨਾਂ ਅਛੂਤ ਬੱਚਿਆਂ ਨੂੰ ਸਕੂਲ ਚ ਵੱਖ ਬਿਠਾਇਆ ਜਾਂਦਾ ਸੀ। ਉਹ ਖੁਦ ਪਾਣੀ ਵੀ ਨਹੀਂ ਪੀ ਸਕਦੇ ਸਨ। ਉੱਚੀ ਜਾਤ ਦੇ ਬੱਚੇ ਉਚਾਈ ਤੋਂ ਉਨ੍ਹਾਂ ਦੇ ਹੱਥਾਂ ਤੇ ਪਾਣੀ ਪਾਉਂਦੇ ਸਨ, ਤਾਂ ਜਾ ਕਿ ਉਹ ਪਾਣੀ ਪੀ ਪਾਉਂਦੇ ਸਨ।

 

ਅੰਬੇਡਕਰ ਦਾ ਅਸਲ ਨਾਂ ਅੰਬਾਵਾਡੇਕਰ ਸੀ। ਇਹੀ ਨਾਂ ਉਨ੍ਹਾਂ ਦੇ ਪਿਤਾ ਨੇ ਸਕੂਲ ਚ ਦਰਜ ਕੀ ਕਰਵਾਇਆ ਸੀ ਪਰ ਉਨ੍ਹਾਂ ਦੇ ਇਕ ਅਧਿਆਪਕ ਨੇ ਉਨ੍ਹਾਂ ਦਾ ਨਾਂ ਬਦਲ ਕੇ ਆਪਣਾ ਸਰਨੇਮ ‘ਅੰਬੇਡਕਰ’ ਉਨ੍ਹਾਂ ਨੂੰ ਦੇ ਦਿੱਤਾ। ਇਸ ਤਰ੍ਹਾਂ ਸਕੂਲ ਰਿਕਾਰਡ ਚ ਉਨ੍ਹਾਂ ਦਾ ਨਾਂ ਅੰਬੇਡਕਰ ਦਰਜ ਹੋਇਆ।

 

ਬਾਲ–ਵਿਆਹ ਚਲਨ ਚ ਹੋਣ ਕਾਰਨ 1906 ਚ ਅੰਬੇਡਕਰ ਦਾ ਵਿਆਹ 9 ਸਾਲ ਦੀ ਕੁੜੀ ਰਮਾਬਾਈ ਨਾਲ ਹੋਇਆ। ਉਸ ਸਮੇਂ ਅੰਬੇਡਕਰ ਦੀ ਉਮਰ ਸਿਰਫ 15 ਸਾਲ ਦੀ ਸੀ।

 

ਸਾਲ 1907 ਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਤੇ ਫਿਰ 1908 ਚ ਉਨ੍ਹਾਂ ਨੇ ਐਲਫ਼ਿੰਸਟਨ ਕਾਲਜ ਚ ਦਾਖਲਾ ਲਿਆ। ਇਸ ਕਾਲਜ ਚ ਦਾਖਲਾ ਲੈਣ ਵਾਲੇ ਉਹ ਪਹਿਲੇ ਦਲਿਤ ਵਿਦਿਆਰਥੀ ਸੀ। ਸਾਲ 1912 ਚ ਉਨ੍ਹਾਂ ਨੇ ਬਾਂਬੇ ਯੂਨੀਵਰਸਿਟੀ ਤੋਂ ਇਕਨਾਮਿਕਸ ਤੇ ਪਾਲੀਟਿਕਲ ਸਾਇੰਸ ਤੋਂ ਡਿਗਰੀ ਪ੍ਰਾਪਤ ਕੀਤੀ।

 

22 ਸਾਲਾ ਅੰਬੇਡਕਰ 1913 ਚ ਐਮਏ ਕਰਨ ਲਈ ਅਮਰੀਕਾ ਚਲੇ ਗਏ। ਅਮਰੀਕਾ ਪੜ੍ਹਨ ਲਈ ਜਾਣਾ ਗੁਜਰਾਤ ਦੇ ਵੜੋਦਾ ਚੋਂ ਮਿਲੀ ਸਕਾਲਰਸ਼ਿਪ ਕਾਰਨ ਸੰਭਵ ਹੋ ਸਕਿਆ ਸੀ। ਇਸ ਤੋਂ ਬਾਅਦ ਸਾਲ 1921 ਚ ਉਨ੍ਹਾਂ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਐਮ ਏ ਡੀ ਡਿਗਰੀ ਹਾਸਲ ਕੀਤੀ।

 

ਅੰਡੇਡਕਰ ਨੇ ਦਲਿਤਾਂ ਤੇ ਹੋ ਜ਼ੁਲਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਬਹਿਸ਼ਕ੍ਰਿਤ ਭਾਰਤ, ਮੂਕ ਨਾਇਕ, ਜਨਤਾ ਨਾਂ ਦੇ ਅਖ਼ਵਾਰ ਕੱਢਣੇ ਸ਼ੁਰੂ ਕੀਤੇ। ਸਾਲ 1927 ਤੋਂ ਉਨ੍ਹਾਂ ਨੇ ਛੂਤ–ਅਛੂਤ ਜਾਤੀਵਾਦ ਖਿਲਾਫ਼ ਆਪਣਾ ਅੰਦੋਲਨ ਤੇਜ਼ ਕੀਤਾ।

 

ਮਹਾਰਾਸ਼ਟਰ ਚ ਰਾਏਗੜ੍ਹ ਦੇ ਮਹਾਡ ਚ ਉਨ੍ਹਾਂ ਨੇ ਸਤਿਆਗ੍ਰਹਿ ਵੀ ਸ਼ੁਰੂ ਕੀਤਾ। ਸਾਲ 1935 ਚ ਅੰਬੇਡਕਰ ਨੂੰ ਸਰਕਾਰੀ ਲਾਅ ਕਾਲਜ, ਬੰਬੇ ਦਾ ਪ੍ਰਿੰਸੀਪਲ ਬਣਾਇਆ ਗਿਆ ਤੇ ਉਹ 2 ਸਾਲਾਂ ਤਕ ਇਸ ਅਹੁਦੇ ਤੇ ਰਹੇ।

 

ਅੰਬੇਡਕਰ ਨੇ ਸਾਲ 1936 ਚ ਲੇਬਰ ਪਾਰਟੀ ਦਾ ਗਠਨ ਕੀਤਾ।

 

ਅੰਬੇਡਕਰ ਨੂੰ ਸੰਵਿਧਾਨ ਦੀ ਮਸੌਦਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਮਗਰੋਂ ਉਨ੍ਹਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ।

 

ਅੰਬੇਡਕਰ ਨੇ ਸਾਲ 1952 ਚ ਬੰਬੇ ਨਾਰਥ ਸੀਟ ਤੋਂ ਦੇਸ਼ ਦੀ ਪਹਿਲੀ ਚੋਣ ਲੜੀ ਸੀ ਪਰ ਹਾਰ ਗਏ ਸਨ। ਉਹ ਰਾਜਸਭਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ।

 

ਸੰਸਦ ਚ ਆਪਣੇ ਹਿੰਦੂ ਕੋਡ ਬਿੱਲ ਮਸੌਦੇ ਨੂੰ ਰੋਕੇ ਜਾਣ ਮਗਰੋਂ ਅੰਬੇਡਕਰ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। ਇਸ ਮਸੌਦੇ ਤੇ ਵਾਰਸ, ਵਿਵਾਹ ਅਤੇ ਅਰਥਵਿਵਸਥਾ ਦੇ ਕਾਨੂੰਨਾਂ ਚ ਲਿੰਗ ਸਮਾਨਤਾ ਦੀ ਗੱਲ ਕਹੀ ਗਈ ਸੀ।

 

ਅੰਬੇਡਕਰ ਭਾਰਤੀ ਸੰਵਿਧਾਨ ਦੀ ਧਾਰਾ 370 ਖਿਲਾਫ਼ ਸਨ ਜਿਹੜੀ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਹੈ।

 

14 ਅਕਤੂਬਰ 1956 ਨੂੰ ਅੰਬੇਡਕਰ ਅਤੇ ਉਨ੍ਹਾਂ ਦੇ ਹਮਾਇਤੀਟਾਂ ਨੇ ਪੰਚਸ਼ੀਲ ਨੂੰ ਅਪਨਾਉਂਦਿਆਂ ਹੋਇਆਂ ਬੁੱਧ ਧਰਮ ਕਬੂਲ ਲਿਆ।

 

6 ਦਸੰਬਰ 1956 ਨੂੰ ਅੰਬੇਡਕਰ ਦੀ ਮੌਤ ਹੋ ਗਈ। ਸਾਲ 1990 ਚ ਉਨ੍ਹਾਂ ਦੇ ਦਿਹਾਂਤ ਮਗਰੋਂ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ambedkar Jayanti 2019 - Birth Anniversary of BR Ambedkar know about baba saheb life