ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

74 ਸਾਲ ਪੁਰਾਣੀ ਮੁਹੱਬਤ.....ਅੰਮ੍ਰਿਤਾ ਪ੍ਰੀਤਮ ਦੀ 'ਮੈਂ ਤੈਨੂੰ ਫਿਰ ਮਿਲਾਂਗੀ'

.ਅੰਮ੍ਰਿਤਾ ਪ੍ਰੀਤਮ

ਭਾਰਤ ਦੀ ਸਭ ਤੋਂ ਮਸ਼ਹੂਰ ਕਵਿਤਰੀਆਂ ਵਿੱਚੋਂ ਇੱਕ ਅੰਮ੍ਰਿਤਾ ਪ੍ਰੀਤਮ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿੱਚ ਹੋਇਆ ਸੀ। ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵੀਤਰੀ ਮੰਨਿਆ ਜਾਂਦਾ ਹੈ। ਆਪਣੇ 60 ਸਾਲਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ ਕਰੀਬ 100 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ ਕਵਿਤਾਵਾਂ, ਲੇਖ, ਲੋਕ ਗੀਤ ਅਤੇ ਆਤਮਕਥਾ ਸ਼ਾਮਲ ਹਨ। ਉਨ੍ਹਾਂ ਨੇ ਆਪਣੀ ਪੰਜਾਬੀ ਕਵਿਤਾ, ਅੱਜ ਅਾਖਾ ਵਾਰਿਸ ਸ਼ਾਹ ਨੂੰ ਨਾਲ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਸੀ। ਇਹ ਕਵਿਤਾ  ਭਾਰਤ ਦੀ ਵੰਡ ਦੌਰਾਨ ਪੰਜਾਬ ਵਿੱਚ ਭਿਆਨਕ ਘਟਨਾਵਾਂ ਦਾ ਇੱਕ ਦੁਖਦਾਈ ਵੇਰਵਾ ਹੈ ਅਤੇ ਇਸ ਕਵਿਤਾ ਦੀ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾ ਵਿੱਚ ਪ੍ਰਸੰਸਾ ਕੀਤੀ ਗਈ। ਉਨ੍ਹਾਂ ਦਾ ਮਸ਼ਹੂਰ ਨਾਵਲ 'ਪਿੰਜਰ' ਵੀ ਕਾਫੀ ਪਸੰਦ ਕੀਤਾ ਗਿਆ।

 

ਉਨ੍ਹਾਂ ਨੂੰ 1 ਅਪ੍ਰੈਲ 1956 ਨੂੰ ਸਾਹਿਤ ਅਕਾਦਮੀ ਪੁਰਸਕਾਰ, 1982 ਵਿਚ ਭਾਰਤ ਦਾ ਸਭ ਤੋਂ ਉੱਚਾ ਗਿਆਨਪੀਠ ਪੁਰਸਕਾਰ, 1969 ਵਿਚ ਪਦਮ ਸ਼੍ਰੀ ਅਤੇ 2004 ਵਿਚ ਪਦਮ ਵਿਭੂਸ਼ਣ ਦਿੱਤਾ ਗਿਆ ਸੀ।  31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿਚ ਦਿੱਲੀ ਵਿਖੇ ਉਨ੍ਹਾਂ ਦੀ ਮੌਤ ਹੋ ਗਈ।

 

ਉਨ੍ਹਾਂ ਦੀ ਮਸ਼ਹੂਰ ਕਵਿਤਾ............

ਮੈਂ ਤੈਨੂੰ ਫਿਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ,
ਸ਼ਾਇਦ ਤੇਰੇ ਤਖਾ-ਉਲ ਦੀ ਚਿਨਾਗ ਬਣ ਕੇ,
ਤੇਰੇ ਕੈਨਵਸ ਤੇ ਉੱਤਰਾਂ ਗੀ,
ਜਾਂ ਖ਼ੌਰੇ ਤੇਰੇ ਕੈਨਵਸ ਦੇ ਉੱਤੇ,
ਇੱਕ ਰਹੱਸਮਈ ਲਕੀਰ ਬਣ ਕੇ,
ਖਾਮੋਸ਼ ਤੈਨੂੰ ਤੱਕ ਦੀ ਰਹਾਂ ਗੀ,

ਜਾਂ ਖ਼ੌਰੇ ਸੂਰਜ ਦੀ ਲੂ ਬਣ ਕੇ
ਤੇਰੇ ਰੰਗਾਂ ਵਿੱਚ ਘੁਲਾਗੀ
ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ

ਤੇਰੇ ਕੈਨਵਸ ਨੂੰ ਵਲਾਂ ਗੀ,
ਪਤਾ ਨਹੀਂ ਕਿਸ ਤਰਾਂ ? ਕਿੱਥੇ ?
ਪਰ ਤੈਨੂੰ ਜ਼ਰੂਰ ਮਿਲਾਂਗੀ ,

ਜਾਂ ਖੌਰੇ ਇੱਕ ਚਸ਼ਮਾ ਬਣੀ ਹੋਵਾਂ ਗੀ,
ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ,
ਮੈਂ ਪਾਣੀ ਦੀਆਂ ਬੂੰਦਾਂ,
ਤੇਰੇ ਪਿੰਡੇ ਤੇ ਮਲਾਂ ਗੀ,
ਤੇ ਇੱਕ ਠੰਡਕ ਜਿਹੀ ਬਣ ਕੇ,
ਤੇਰੀ ਛਾਤੀ ਦੇ ਨਾਲ ਲੱਗਾਂ ਗੀ,
ਮੈਂ ਹੋਰ ਕੁਝ ਨਹੀਂ ਜਾਣਦੀ,
ਪਰ ਐਨਾ ਜਾਣਦੀ ਹਾਂ,
ਕੇ ਵਕ਼ਤ ਜੋ ਵੀ ਕਰੇਗਾ,
ਐ ਜਨਮ ਮੇਰੇ ਨਾਲ ਤੁਰੇ ਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amrita Pritam Jayanti Special first poetess of Punjabi language