ਅਗਲੀ ਕਹਾਣੀ

ਪੜ੍ਹੋ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦਾ ਖ਼ਾਸ ਇੰਟਰਵਿਊ

ਵਿਜੈਇੰਦਰ ਸਿੰਗਲਾ

ਪਬਲਿਕ ਵਰਕਸ ਡਿਪਾਰਟਮੈਂਟ (ਪੀਡਬਲਯੂਡੀ) ਰਾਜ ਵਿੱਚ ਸੜਕਾਂ, ਇਮਾਰਤਾਂ ਅਤੇ ਪੁਲਾਂ ਦੀ ਉਸਾਰੀ ਅਤੇ ਸਾਂਭ ਸੰਭਾਲ ਕਰਨ ਲਈ ਸੂਬਾ ਸਰਕਾਰ ਦੀ ਪ੍ਰੀਮੀਅਰ ਏਜੰਸੀ ਹੈ। ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਈ ਮੁੱਦਿਆਂ 'ਤੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵਿੱਚ ਕਈ ਪ੍ਰੋਜੈਕਟਾਂ ਦਾ ਲਟਕਿਆ ਹੋਣਾ ਅਤੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਮੁੱਖ ਹਨ।

 

ਸਵਾਲ- ਲੋਕ ਨਿਰਮਾਣ ਮੰਤਰੀ ਦੇ ਤੌਰ 'ਤੇ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ?

 

ਜਵਾਬ- ਸਭ ਤੋਂ ਵੱਡੀ ਪ੍ਰਾਪਤੀ ਰਾਜ ਦੀਆਂ ਸੜਕਾਂ ਲਈ ਮਨਜ਼ੂਰ 500 ਕਰੋੜ ਰੁਪਏ ਦਾ ਕੇਂਦਰੀ ਸੜਕ ਫੰਡ ਹੈ। ਅਸੀਂ ਖੇਤੀ ਤੇ ਪੇਂਡੂ ਵਿਕਾਸ ਨੈਸ਼ਨਲ ਬੈਂਕ (ਨਾਬਾਰਡ) ਤੋਂ 320 ਕਰੋੜ ਰੁਪਏ ਵੀ ਹਾਸਿਲ ਕਰ ਸਕਦੇ ਹਾਂ। ਸਾਲ 2019-20 ਲਈ ਨਾਬਾਰਡ ਤੋਂ 550 ਕਰੋੜ ਰੁਪਏ ਲੈਣ ਦਾ ਪ੍ਰਸਤਾਵ ਤਿਆਰ ਹੈ। 2019 ਦੇ ਅੰਤ ਤੱਕ, ਅਸੀਂ ਪੀ.ਡਬਲਿਯੂ.ਡੀ. ਦੇ ਘੇਰੇ ਅੰਦਰ ਸਾਰੀਆਂ ਸੜਕਾਂ ਦੀ ਮੁਰੰਮਤ ਕਰਨ ਦੇ ਯੋਗ ਹੋ ਜਾਵਾਂਗੇ।

 

ਸਵਾਲ- ਇਹ ਕਿਹਾ ਜਾਂਦਾ ਹੈ ਕਿ ਪੀਡਬਲਯੂਡੀ ਅਤੇ ਭ੍ਰਿਸ਼ਟਾਚਾਰ ਸਮਾਨਾਰਥੀ ਹਨ ਇਸ ਨੂੰ ਖਤਮ ਕਰਨ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ?

 

ਮੈਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੈ ਕਿ ਭ੍ਰਿਸ਼ਟਾਚਾਰ ਮੇਰੇ ਵਿਭਾਗ ਵਿੱਚ ਇੱਕ ਵੱਡੀ ਚਿੰਤਾ ਹੈ। "ਕਮਿਸ਼ਨ" ਦੀ ਪਰੰਪਰਾ ਨੇ ਸਾਡੀ ਤਸਵੀਰ ਨੂੰ ਖਰਾਬ ਕਰ ਦਿੱਤਾ ਹੈ। ਮੈਨੂੰ ਇਹ ਸਵੀਕਾਰ ਕਰਨ ਵਿੱਚ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਮੈਂ ਇਸਨੂੰ ਇੱਕ ਜਾਂ ਦੋ ਸਾਲਾਂ ਵਿੱਚ ਨਹੀਂ ਖਤਮ ਕੀਤਾ ਜਾ ਸਕਦਾ। ਅਧਿਕਾਰੀਆਂ ਦੀ ਮੁਅੱਤਲੀ ਸਥਾਈ ਹੱਲ ਨਹੀਂ ਹੈ. ਅਸਲ ਹੱਲ ਹੈ ਗੁਣਵੱਤਾ ਜਾਂਚ ਅਤੇ ਔਨਲਾਈਨ ਭੁਗਤਾਨ ਗੇਟਵੇ ਲਈ ਨਵੀਆਂ ਤਕਨੀਕਾਂ ਲਿਆਉਣਾ।

 

ਸਵਾਲ- ਕੀ ਇਹ ਛੋਟੇ ਕਦਮ ਠੇਕੇਦਾਰ ਤੇ ਅਧਿਕਾਰੀਆਂ ਵਿਚਕਾਰ ਗੱਠਜੋੜ ਤੋੜਨ ਲਈ ਕਾਫੀ ਹਨ?

 

ਮੈਂ ਟੈਂਡਰ ਵਿਚ ਦਰਸਾਈਆਂ ਦਰਾਂ ਨਾਲੋਂ ਘੱਟ ਕੀਮਤ 'ਤੇ ਅਲਾਟ ਕੀਤੇ ਗਏ ਕੰਮਾਂ ਦੇ ਵਿੱਤੀ ਆਡਿਟ ਦਾ ਆਦੇਸ਼ ਦਿੱਤਾ ਹੈ। ਇਹ ਮੇਰੇ ਧਿਆਨ ਵਿੱਚ ਆਇਆ ਹੈ ਕਿ ਠੇਕੇਦਾਰ ਠੇਕੇਦਾਰੀ ਵਿੱਚ ਦੱਸੇ ਗਏ ਘੱਟੋ-ਘੱਟ ਖਰਚੇ ਤੋਂ 30% ਘੱਟ ਦਰ 'ਤੇ ਵੀ ਪ੍ਰਾਜੈਕਟ ਲੈ ਰਹੇ ਹਨ।ਇੱਥੋਂ ਤੱਕ ਕਿ ਇੱਕ ਆਮ ਆਦਮੀ ਵੀ ਇਹ ਸਮਝ ਸਕਦਾ ਹੈ ਕਿ ਪ੍ਰਾਜੈਕਟ ਨੂੰ ਪੂਰਾ ਕਰਨ ਲਈ, ਠੇਕੇਦਾਰ ਗੁਣਵੱਤਾ ਨਾਲ ਸਮਝੌਤਾ ਕਰਦਾ ਹੈ ਤੇ ਜੇਕਰ ਕੁਆਲਟੀ ਨਾਲ ਸਮਝੌਤਾ ਕੀਤਾ ਗਿਆ ਹੈ, ਪ੍ਰੋਜੈਕਟ ਦੀ ਨਿਗਰਾਨੀ ਕਰਨ ਵਾਲੇ ਫੀਲਡ ਸਟਾਫ਼ ਦੀ ਮਿਲੀਭੁਗਤ ਦੇ ਬਿਨਾਂ ਅਜਿਹੇ ਕੰਮ ਨਹੀਂ ਕੀਤੇ ਜਾ ਸਕਦੇ। ਹੁਣ, ਅਜਿਹੇ ਸਾਰੇ ਪ੍ਰਾਜੈਕਟ ਆਡਿਟ ਕਰਨੇ ਹੋਣਗੇ। ਮੇਰਾ ਮਤਲਬ ਹੈ ਕਿ ਅਜਿਹੇ ਛੋਟੇ ਕਦਮ ਲੰਬੇ ਸਮੇਂ ਵਿੱਚ ਯਕੀਨੀ ਤੌਰ ਤੇ ਇੱਕ ਫਰਕ ਪਾਉਣਗੇ.।

 

ਸਵਾਲ- ਕੌਮੀ ਮਾਰਗ ਦੇ ਚਾਰ ਲੇਨ ਦਾ ਕੰਮ ਬੜਾ ਹੌਲੀ-ਹੌਲੀ ਚੱਲ ਰਿਹਾ ਹੈ. ਇਸ ਦਾ ਕਾਰਨ ਕੀ ਹੈ?

 

ਨੈਸ਼ਨਲ ਹਾਈਵੇ  ਵਾਲੇ ਪ੍ਰਾਜੈਕਟਾਂ ਵਿੱਚ ਪੀ ਡਬਲਯੂਡੀ ਦੀ ਭੂਮਿਕਾ ਸੀਮਾ ਰਹਿਤ ਹੈ। ਮੈਨੂੰ ਲਗਦਾ ਹੈ, ਬਰਸਾਤੀ ਮੌਸਮ ਕਾਰਨ ਕੰਮ ਮੱਠਾ ਪੈ ਗਿਆ ਹੈ.

 

ਸਵਾਲ- ਪੰਜਾਬ ਦੇ ਜਲੰਧਰ-ਪਾਣੀਪਤ ਛੇ ਮਾਰਗੀ ਪ੍ਰਾਜੈਕਟ ਦਾ ਕੰਮ ਅਜੇ ਵੀ ਅਧੂਰਾ ਹੈ. ਕਿਉਂ ?

 

ਐਨਐਚਏਆਈ ਨੇ ਸੋਮਾ-ਈਸੋਲਕਸ ਕੰਪਨੀ ਨੂੰ ਕੁਝ ਨਵੀਂ ਸਮਾਂਬੱਧਤਾ ਦਿੱਤੀ ਹੈ ਜੋ 10 ਸਾਲਾਂ ਤੋਂ ਵੱਧ ਸਮੇਂ ਵਿੱਚ ਸੜਕ ਨੂੰ ਪੂਰਾ ਨਹੀਂ ਕਰ ਸਕਦੀ। ਸ਼ਾਇਦ, ਕੰਪਨੀ ਨੂੰ ਸੜਕ ਮੁਕੰਮਲ ਕਰਨ ਲਈ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੇ ਕੰਪਨੀ ਇਸ ਹੱਦ ਤੱਕ ਕੰਮ ਪੂਰਾ ਕਰਨ ਵਿੱਚ ਅਸਫਲ ਹੋਈ ਤਾਂ ਮੇਰਾ ਵਿਭਾਗ ਕੰਪਨੀ ਦੇ ਖਿਲਾਫ ਸਖ਼ਤ ਕਾਰਵਾਈ ਕਰੇਗਾ। 

 

ਸਵਾਲ- ਮੀਂਹ ਪੈਣ ਤੋਂ ਤੋਂ ਬਾਅਦ ਨਵੀਆਂ ਬਣੀਆ ਸੜਕਾਂ ਮਾੜੀ ਹਾਲਤ ਵਿੱਚ ਹਨ. ਜ਼ਿੰਮੇਵਾਰੀ ਕਿਉਂ ਨਿਸ਼ਚਿਤ ਨਹੀਂ ਕੀਤੀ ਜਾਂਦੀ?

 

ਪਟਿਆਲਾ ਦੀ ਸੜਕ ਬਾਰਡਰ ਸੜਕ ਸੰਗਠਨ (ਬੀ.ਆਰ.ਓ.) ਦੁਆਰਾ ਬਣਾਈ ਗਈ ਸੀ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਉਨ੍ਹਾਂ ਅਧਿਕਾਰੀਆਂ ਨੂੰ ਛੱਡ ਰਹੇ ਹਾਂ ਜੋ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਸਨ।ਇਸੇ ਤਰ੍ਹਾਂ ਅੰਮ੍ਰਿਤਸਰ ਦੀਆਂ ਸ਼ਿਕਾਇਤਾਂ ਵੀ  ਆਈਆਂ। ਮੈਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਵਾਉਣ ਅਤ ਮੈਨੂੰ ਰਿਪੋਰਟ ਸੌਂਪਣ ਲਈ ਕਿਹਾ ਹੈ। ਹਾਲ ਹੀ ਵਿਚ, ਮੈਂ ਅਬੋਹਰ ਵਿੱਚ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਨਹੀਂ ਭੱਜਣ ਦੇਵਾਂਗੇ।

 

ਸਵਾਲ- ਟ੍ਰੈਫਿਕ ਖਾਸ ਕਰਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਹੈ. ਇਸ ਨਾਲ ਨਜਿੱਠਣ ਲਈ ਕੋਈ ਯੋਜਨਾ?

 

ਅਸੀਂ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਰਿੰਗ ਰੋਡ ਪ੍ਰਾਜੈਕਟਾਂ ਲੈ ਕੇ ਆ ਰਹੇ ਹਾਂ। ਕੇਂਦਰ ਫੰਡ ਦੇਣ ਲਈ ਤਿਆਰ ਹੈ ਪਰ ਜ਼ਮੀਨ ਲੈਣ ਲਈ 50% ਲਾਗਤ ਰਾਜ ਦੁਆਰਾ ਚੁੱਕੀ ਜਾਵੇਗੀ। ਬਹੁਤ ਜਲਦੀ ਅਸੀਂ ਇਸ ਯੋਜਨਾ ਨੂੰ ਲਾਗੂ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:an exclusive interview with the punjab pwd minister vijayinder singla