ਪਹਿਲੀ ਵਾਰ ਅਟਾਰੀ-ਵਾਘਾ ਸਰਹੱਦ ਸੰਯੁਕਤ ਚੈਕ ਪੋਸਟ (ਜੇ.ਸੀ.ਪੀ.) ਨੇ ਸੈਲਾਨੀਆਂ ਦੇ ਸਬੰਧ ਵਿੱਚ ਜਲ੍ਹਿਆਂਵਾਲਾ ਬਾਗ਼ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਉਹ ਹਰਿਮੰਦਿਰ ਸਾਹਿਬ ਦੇ ਬਾਅਦ ਅੰਮ੍ਰਿਤਸਰ ਦਾ ਦੂਜਾ ਸਭ ਤੋਂ ਵੱਧ ਸੈਲਾਨੀ ਖਿੱਚਣ ਵਾਲਾ ਸਥਾਨ ਬਣ ਗਿਆ ਹੈ।
ਰਾਜ ਦੇ ਸੈਰ-ਸਪਾਟਾ ਵਿਭਾਗ ਦੇ ਮੁਤਾਬਕ ਲਗਭਗ 15,000 ਲੋਕ ਰੋਜ਼ਾਨਾ ਚੈਕ ਪੋਸਟ' ਤੇ ਝੰਡਾ ਲਹਿਰਾਉਣ ਦੀ ਰਸਮ ਦੇਖਦੇ ਹਨ ਹਾਲਾਂਕਿ ਸ਼ਨੀਵਾਰਾਂ ਤੇ ਐਤਵਾਰ ਨੂੰ ਇਹ ਗਿਣਤੀ 25,000 ਦੇ ਕਰੀਬ ਹੁੰਦੀ ਹੈ। 1959 ਤੋਂ ਬਾਰਡਰ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇ ਪਾਕਿਸਤਾਨੀ ਰੇਂਜਰ ਲੋਕਾਂ ਅੱਗੇ ਆਪਣਾ ਵੱਖਰਾ ਅੰਦਾਜ਼ ਪੇਸ ਕਰਦੇ ਹਨ।
ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਗੁਰਸ਼ਰਨ ਸਿੰਘ ਨੇ ਕਿਹਾ, "ਲਗਪਗ 10,000 ਲੋਕ ਹਰ ਰੋਜ਼ ਜਲ੍ਹਿਆਂਵਾਲਾ ਬਾਗ਼ ਜਾਂਦੇ ਹਨ ਅਤੇ ਤਕਰੀਬਨ 15,000 ਲੋਕ ਹਰ ਰੋਜ਼ ਵਾਹਗਾ ਸਮਾਗਮ ਦਾ ਆਨੰਦ ਲੈਂਦੇ ਹਨ।"
"ਸ਼ਨੀਵਾਰ-ਐਤਵਾਰ ਨੂੰ, ਭੀੜ 25,000 ਤੋਂ ਵੱਧ ਹੋ ਜਾਂਦੀ ਹੈ ਹੁਣ ਸਰਹੱਦ ਸ਼ਹਿਰ ਦਾ ਦੂਜਾ ਸਭ ਤੋਂ ਜ਼ਿਆਦਾ ਸੈਲਾਨੀ ਖਿੱਚਣ ਵਾਲਾ ਸਾਈਟ ਹੈੈ। "
ਵਾਹਗਾ ਸਰਹੱਦ ਉੱਤੇ ਸੈਰੇਮਨੀ ਸ਼ਾਮ 5:30 ਵਜੇ ਸ਼ੁਰੂ ਹੁੰਦੀ ਹੈ, ਪਰ ਸੈਂਕੜੇ ਲੋਕ ਰੋਜ਼ਾਨਾ 2 ਵਜੇ ਤੋਂ ਹੀ ਲਾਈਨਾਂ ਵਿੱਚ ਲੱਗ ਜਾਂਦੇ ਹਨ. ਲੋਕ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਕਰਦੇ।