ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਨੇ ‘ਸਪਰਮ ਡੋਨਰ’ ਨੂੰ ਦਿੱਤਾ ਕਾਨੂੰਨੀ ਪਿਤਾ ਦਾ ਦਰਜਾ, ਇਹ ਸੀ ਮਾਮਲਾ

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਚ ਇਕ ਅਦਾਲਤ ਨੇ ਸ਼ੁਕਰਾਣੂ ਦਾਨ ਕਰਨ ਵਾਲੇ (ਸਪਰਮ ਡੋਨਰ) ਵਿਅਕਤੀ ਨੂੰ ਹੀ 11 ਸਾਲਾ ਬੱਚੀ ਦਾ ਅਸਲੀ ਪਿਤਾ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਪਰਮ ਡੋਨਰ ਕਰਨ ਵਾਲੇ ਨੂੰ ਹੀ ਉਹ ਸਾਰੇ ਹੱਕ ਹੋਣਗੇ, ਜਿਸ ਨਾਲ ਉਹ ਬੱਚੇ ਦਾ ਭਵਿੱਖ ਤੈਅ ਕਰ ਸਕੇ।

 

ਰਾਬਟ (ਬਦਲਵਾਂ ਨਾਂ) ਨੇ ਬੱਚੀ ਦੇ ਕਾਨੂੰਨੀ ਪਿਤਾ ਦਾ ਦਰਜਾ ਹਾਸਲ ਕਰਨ ਲਈ ਲਗਪਗ 5 ਸਾਲ ਲੰਬੀ ਕਾਨੂੰਨੀ ਜੰਗ ਲੜੀ ਹੈ, ਜਿਸ ਤੋਂ ਬਾਅਦ ਉਹ ਅਸਲ ਪਿਤਾ ਬਣ ਸਕੇ ਹਨ।

 

ਜਾਣਕਾਰੀ ਮੁਤਾਬਕ 49 ਸਾਲਾ ਰਾਬਟ ਨੇ ਆਪਣੀ ਇਕ ਸਮਲਿੰਗੀ ਮਿੱਤਰ ਨੂੰ ਸਾਲ 2006 ਚ ਇਸ ਭਰੋਸੇ ਨਾਲ ਸਪਰਮ ਡੋਨੇਟ ਕੀਤੇ ਸਨ ਕਿ ਉਹ ਬੱਚੇ ਦੇ ਜੀਵਨ ਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਬੱਚੀ ਦੇ ਜਨਮ-ਸਰਟੀਫ਼ਿਕੇਟ ਤੇ ਵੀ ਰਾਬਟ ਦਾ ਨਾਂ ਹੈ।

 

ਝੱਗੜਾ ਉਦੋਂ ਸ਼ੁਰੂ ਹੋਇਆ ਜਦੋਂ ਜਦੋਂ ਸਾਲ 2015 ਚ ਬੱਚੀ ਦੀ ਮਾਂ ਨੇ ਆਪਣੇ ਸਮਲਿੰਗੀ ਪਾਰਟਰ ਨਾਲ ਨਿਊਜ਼ੀਲੈਂਡ ਜਾਣ ਦਾ ਫੈਸਲਾ ਕੀਤਾ। ਰਾਬਟ ਨੇ ਬੱਚੀ ਦੀ ਮਾਂ ਦੇ ਇਸ ਫੈਸਲੇ ਖਿਲਾਫ਼ ਹੇਠਲੀ ਅਦਾਲਤ ਚ ਅਪੀਲ ਦਾਇਰ ਕੀਤੀ ਸੀ।

 

ਹੇਠਲੀ ਅਦਾਲਤ ਨੇ ਲੰਬੀ ਸੁਣਵਾਈ ਮਗਰੋਂ ਫੈਸਲੇ ਚ ਕਿਹਾ ਸੀ ਕਿ ਬੱਚੀ ਤੇ ਸਿਰਫ ਉਸਦੀ ਮਾਂ ਦਾ ਹੱਕ ਹੈ। ਰਾਬਟ ਨੇ ਇਸ ਫੈਸਲੇ ਖਿਲਾਫ਼ ਹਾਈਕੋਰਟ ਚ ਅਪੀਲ ਕੀਤੀ ਜਿਸ ਤੇ ਹਾਈਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਗਲਤ ਸੀ।

 

ਹਾਈਕੋਰਟ ਦੀ ਜੱਜ ਮਾਰਗ੍ਰੇਟ ਕਲੇਰੀ ਨੇ ਕਿਹਾ ਕਿ ਰਾਬਟ ਨੂੰ ਬੱਚੀਹ ਦਾ ਭਵਿੱਖ ਤੈਅ ਕਰਨ ਦਾ ਪੂਰਾ ਹੱਕ ਹੈ। ਮਾਂ ਨੂੰ ਬੱਚੀ ਨਾਲ ਆਸਟ੍ਰੇਲੀਆ ਚ ਰਹਿਣਾ ਹੋਵੇਗਾ, ਜਿਸ ਨਾਲ ਰਾਬਟ ਨੂੰ ਬੱਚੀ ਨਾਲ ਮਿਲਣ ਚ ਮੁ਼ਸ਼ਕਲ ਨਾ ਹੋਵੇ। ਹਾਲਾਂਕਿ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਕੀ ਇਸ ਫੈਸਲੇ ਨੂੰ ਭਵਿੱਖ ਲਈ ਇਕ ਨਜ਼ੀਰ ਮੰਨਿਆ ਜਾਵੇਗਾ।

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australian court rules Sperm donor is childs legal father