ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਪਾਦਕੀ- ਧਾਰਮਿਕ ਮੁੱਦਿਆਂ ਨੂੰ ਉਭਾਰ ਕੇ ਪ੍ਰਸ਼ਾਸ਼ਨ ਤੋਂ ਧਿਆਨ ਹਟਾਉਣ ਦੀ ਸਿਆਸਤ

ਪੰਜਾਬ ਖਾੜਕੂਵਾਦ ਦੇ ਕਾਲੇ ਦਿਨਾਂ ਤੋਂ ਲੰਬੇ ਸਮੇਂ ਬਾਅਦ ਉਭਰਿਆ ਹੈ, ਪਰ ਇਹ ਵਿਦੇਸ਼ੀ ਤੱਤਾਂ ਦੁਆਰਾ ਯੋਜਨਾਬੰਦ ਦਹਿਸ਼ਤਗਰਦੀ ਦੀਆਂ ਸਾਜਿਸ਼ਾਂ ਦੀ ਚਪੇਟ ਵਿੱਚ ਆਉਣ ਤੋਂ ਬਚ ਕੇ ਨਹੀਂ ਰਹਿ ਸਕਿਆ। ਹਾਲਾਂਕਿ ਜ਼ਿਆਦਾਤਰ ਯੋਜਨਾਵਾਂ ਸੁਰੱਖਿਆ ਏਜੰਸੀਆਂ ਵੱਲੋਂ ਸਮੇਂ ਰਹਿੰਦੇ ਹੀ ਨਾਕਾਮ ਸਾਬਿਤ ਕਰ ਦਿੱਤੀਆ ਗਈਆਂ। ਹਾਲ ਹੀ ਵਿੱਚ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਨਿਰੰਕਾਰੀ ਸਭਾ 'ਤੇ ਹੋਏ ਗ੍ਰੇਨੇਡ ਹਮਲੇ ਨੂੰ ਪੰਜਾਬ ਵਿੱਚ ਕਾਲੇ ਦੌਰ ਦੀ ਦੁਬਾਰਾ ਦਸਤਕ ਦੇ ਤੌਰ ਉੱਤੇ ਨਹੀਂ ਦੇਖਿਆ ਜਾ ਸਕਦਾ, ਇਸ ਘਟਨਾ ਨੂੰ 1980 ਦੇ ਦੌਰ ਜਾਂ ਉਸ ਵੇਲੇ ਦੇ ਪੰਜਾਬ ਦੇ ਹਾਲਾਤ, ਹੋਈਆਂ ਘਟਨਾਵਾਂ ਦੀ ਤੀਬਰਤਾ ਨਾਲ ਸਾਂਝ ਵਿੱਚ ਵੀ ਨਹੀਂ ਰੱਖਿਆ ਜਾ ਸਕਦਾ। ਪਰ, ਇਹ ਘਟਨਾ ਦਰਸਾਉਂਦੀ ਹੈ ਕਿ ਇਸ ਬਾਰਡਰ ਸਟੇਟ ਵਿੱਚ ਉਸ ਦੌਰ ਦੇ ਹਾਲਾਤਾਂ ਦੇ ਪੁਨਰ ਸੁਰਜੀਤ ਹੋਣ ਤੋਂ ਸਾਫ਼ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।

 

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਇਹ ਅੱਤਵਾਦੀ ਘਟਨਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੀ ਭਾਰਤ ਵਿਰੋਧੀ ਮੁਹਿੰਮ ਦਾ ਹਿੱਸਾ ਹੈ। ਇਸ ਘਟਨਾ ਦੇ ਦੋ ਦੋਸ਼ੀਆਂ ਵਿੱਚੋਂ ਇਕ ਦੀ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਵੀ ਸਾਜਿਸ਼ ਦਾ ਸ਼ੱਕ ਜਤਾ ਰਹੀ ਹੈ। ਜੋ ਗ੍ਰੇਨੇਡ ਹਮਲੇ ਲਈ ਵਰਤੀ ਗਈ, ਉਸ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇੱਕ ਪਾਕਿਸਤਾਨੀ ਸਾਜ਼ਿਸ਼ਕਾਰ ਦੀ ਭੂਮਿਕਾ ਮੰਨੀ ਜਾ ਰਹੀ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਲਈ ਸਮਝਿਆ ਜਾਂਦਾ ਹੈ ਕਿ ਕਿਸੇ ਦੌਰ ਵਿੱਚ ਇਸ ਸਮੂਹ ਦਾ ਆਤੰਕ ਹੁੰਦਾ ਸੀ, ਪਰ ਹੁਣ ਇਹ ਸਮੂਹ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕਾ ਦਹਿਸ਼ਤਗਰਦ ਸਮੂਹ ਹੈ। ਇਹ ਹਮਲਾ ਸਾਲ 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਦੀ ਵੀ ਯਾਦ ਦਿਵਾਉਂਦਾ ਹੈ, ਜਿਸ ਦੌਰਾਨ ਅੰਮ੍ਰਿਤਸਰ ਵਿੱਚ 13 ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸੇ ਘਟਨਾ ਤੋਂ ਬਾਅਦ ਭਿੰਡਰਾਵਾਲਾ ਦੀ ਦਸਤਕ ਹੋਈ ਤੇ ਪੰਜਾਬ ਨੂੰ ਲੰਮੇ ਸਮੇਂ ਲਈ ਖ਼ੂਨ-ਖ਼ਰਾਬੇ ਅਤੇ ਧਾਰਮਿਕ ਕੱਟੜਵਾਦ ਦੀ ਮੱਚ ਰਹੀ ਭੱਠੀ ਵਿੱਚ ਧੱਕ ਦਿੱਤਾ ਗਿਆ।

 

ਲੰਬੇ ਵਿਰਾਮ ਤੋਂ ਬਾਅਦ ਕਿਸੇ ਨਿਰੰਕਾਰੀ ਇਕੱਠ ਨੂੰ ਨਿਸ਼ਾਨਾ ਬਣਾਉਣਾ ਪਿਛਲੇ ਦਰਵਾਜ਼ੇ ਰਾਹੀਂ ਪੰਜਾਬ ਦੇ ਸਮਾਜਿਕ-ਧਾਰਮਿਕ ਤਾਣੇ-ਬਾਣੇ ਨੂੰ ਵਿਗਾੜਨ ਦੇ ਯੋਜਨਾਬੰਧ ਤਰੀਕੇ ਦੇ ਤੌਰ 'ਤੇ ਵੀ ਲਿਆ ਜਾ ਸਕਦਾ ਹੈ। ਇਹ ਹਮਲਾ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਹਾਲ ਹੀ 'ਚ ਜਾਰੀ ਚੇਤਾਵਨੀ ਕਿ ਪੰਜਾਬ ਅੰਦਰ ਬਾਹਰੀ ਤਾਕਤਾਂ ਦੀ ਮਦਦ ਨਾਲ ਕਾਲੇ ਦੌਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ ਨੂੰ ਵੀ ਸਹੀ ਖਾਨੇ ਵਿੱਚ ਪੇਸ਼ ਕਰਦਾ ਹੈ। ਇਹ ਤੱਥ ਹੈ ਕਿ ਸੁਰੱਖਿਆ ਏਜੰਸੀਆਂ ਨੇ ਪਿਛਲੇ ਦੋ ਸਾਲਾਂ ਵਿੱਚ 17 ਅੱਤਵਾਦੀ ਸਾਜ਼ਿਸ਼ਾ ਨੂੰ ਬੇਨਕਾਬ ਕੀਤਾ ਹੈ, ਖਾਸ ਤੌਰ 'ਤੇ ਇਹ ਸਾਜਿਸ਼ਾ ਵਿਦੇਸ਼ ਆਧਾਰਿਤ ਖਾਲਿਸਤਾਨ ਪੱਖੀ ਸੰਗਠਨਾਂ ਦੁਆਰਾ ਸ਼ੋਸ਼ਲ ਮੀਡੀਆ ਦੇ ਜ਼ਰੀਏ ਸੂਬੇ ਦੇ ਨੌਜਵਾਨਾਂ ਨੂੰ ਕੱਟੜਪੰਥੀ ਰੰਗਤ ਦੇ ਕੇ ਪਲਾਨ ਕੀਤੀਆ ਗਈਆਂ ਸਨ।

 

ਧਾਰਮਿਕ ਮੁੱਦਿਆਂ ਦੀ ਰਾਜਨੀਤੀ 'ਤੇ ਬਹਿਸ

 

ਅੰਮ੍ਰਿਤਸਰ ਹਮਲੇ ਨੇ ਹੁਣ ਦੂਜੇ ਮੋਰਚੇ 'ਤੇ ਵੀ ਅਲਾਰਮ ਦੀ ਘੰਟੀ ਵਜਾ ਦਿੱਤੀ ਹੈ। ਇਸ ਨੇ ਧਾਰਮਿਕ ਮੁੱਦਿਆਂ ਦੀ ਰਾਜਨੀਤੀ 'ਤੇ ਬਹਿਸ ਦੀ ਸ਼ੁਰੂਆਤ ਕੀਤੀ ਹੈ ਜੋ ਹਾਲ ਹੀ' ਚ ਰਾਜ 'ਚ ਦਖਲਅੰਦਾਜ਼ੀ ਕਰ ਚੁੱਕੇ ਹਨ ਤੇ ਧਾਰਮਿਕ ਮੁੱਦੇ ਸ਼ਾਸਨ ਕਰਨ ਦੇ ਏਜੰਡੇ ਨੂੰ ਪ੍ਰਭਾਵਤ ਕਰ ਰਹੇ ਹਨ। ਇਸ ਘਟਨਾ ਨੇ ਡੂੰਘਾਈ ਨੂੰ ਹੋਰ ਵਧਾ ਦਿੱਤਾ ਹੈ। ਧਾਰਮਿਕ ਮੁੱਦਿਆਂ ਦੀ ਮਦਦ ਨਾਲ ਪੰੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਖੂੰਝੇ ਲਾਉਣ ਦੀ ਤਕੜੀ ਕੋਸ਼ਿਸ ਕੀਤੀ ਹੈ। ਪੰਥਕ ਧਿਰ ਮੰਨੀ ਜਾਣ ਵਾਲੀ ਅਕਾਲੀ ਦਲ ਨੂੰ ਮਾਤ ਦੇਣ ਦੀ ਰਣਨੀਤੀ ਦੇੋ ਤਹਿਤ ਕਾਂਗਰਸ ਨੇ ਇਸ ਤੋਂ ਪਹਿਲਾਂ ਕਈ ਧਾਰਮਿਕ ਕੱਟੜਪੰਥੀਆਂ ਨੂੰ ਵੀ ਅੱਗੇ ਲਿਆਂਦਾ ਹੈ।

 

ਅਜੇ ਅਕਾਲੀ ਦਲ  ਸਾਲ 2015 ਵਿੱਚ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਕਰਕੇ ਸਵਾਲਾਂ ਦੇ ਕਠਹਿਰੇ ਵਿੱਚ ਘਿਰਿਆਂ ਹੋਈਆ ਸੀ, ਠੀਕ ਉਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਵਾਰ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾ ਦਿੱਤਾ। ਇਸ ਤੋਂ ਭੜਕੇ ਅਕਾਲੀ ਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਤਿਹਾਸ ਦੀ ਪਾਠ ਪੁਸਤਕ ਵਿੱਚ ਸਿੱਖ ਗੁਰੂਆਂ ਬਾਰੇ ਗ਼ਲਤ ਵਰਣਨ ਦੇ ਮੁੱਦੇ ਨੂੰ ਉਭਾਰਿਆ। ਇਸ ਤਰ੍ਹਾਂ ਦੇ ਭਾਵਨਾਤਮਕ ਮੁੱਦਿਆ ਨੂੰ ਅੱਗੇ ਲਿਆਉਣ ਦਾ ਮਕਸਦ ਸਰਕਾਰ ਦੀ ਕਾਰਗ਼ੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਨ ਵਾਲੇ ਹੋਰ ਵੱਡੇ ਭਖਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਰਾਹ ਪੱਧਰਾ ਕਰਨਾ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਨ੍ਹਾਂ ਮੁੱਦਿਆਂ ਨੂੰ ਕਈ ਵਿਨਾਸ਼ਕਾਰੀ ਤਾਕਤਾਂ ਖੰਭਾਂ ਦੀ ਤਰ੍ਹਾਂ ਵਰਤੋਂ ਕਰ ਰਹੀਆਂ ਹਨ,  ਇਨ੍ਹਾਂ ਖੰਭਾਂ ਦੀ ਹੀ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ।

 

ਅਕਾਲੀਆਂ ਦੇ ਰਾਜਨੀਤੀਕ ਸੰਤੁਲਨ ਨੂੰ ਵਿਗਾੜਨ ਦੀ ਆਪਣੀ ਮੁਹਿੰਮ 'ਚ ਕੈਪਟਨ ਅਮਰਿੰਦਰ ਨੇ ਕੱਟੜਪੰਥੀਆਂ ਨੂੰ ਇੱਕ ਸਹਾਰਾ ਦੇ ਦਿੱਤਾ, ਜਦੋਂ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਾਰਗਾੜ੍ਹੀ ਮੋਰਚੇ ਦੀ ਅਗਵਾਈ ਕਰ ਰਹੇ ਹਨ।ਇਸ ਤਰ੍ਹਾਂ ਨਾਲ ਕੱਟੜਪੰਥ ਦੇ ਖ਼ਿਲਾਫ਼ ਕੈਪਟਨ ਦੇ ਨਰਮ ਰੁਖ਼ ਨੂੰ ਵੀ ਸਮਝਿਆ ਜਾ ਸਕਦਾ ਹੈ। ਉਨ੍ਹਾਂ ਦਾ ਅਜੇ ਤੱਕ ਦਾ ਪ੍ਰਦਰਸ਼ਨ ਤਾਂ ਹਾਲਾਂਕਿ ਸ਼ਾਂਤੀਪੂਰਨ ਰਿਹਾ ਹੈ,ਪਰ ਫਿਰ ਵੀ ਕਿਤੇ ਨਾ ਕਿਤੇ ਸਿੱਖਾਂ ਵਿਚਾਲੇ ਇੱਕ ਨਵੀਂ ਭਾਵਨਾ ਜ਼ਰੂਰ ਪੈਦਾ ਹੋਈ ਹੈ ਤੇ ਇਹ ਭਾਵਨਾ ਹੀ ਕੱਟੜਪੰਥੀਆਂ ਲਈ ਇੱਕ ਰੋਲਿੰਗ ਪੁਆਇੰਟ ਬਣ ਗਈ ਹੈ।

 

ਅਜਿਹੇ ਵਿੱਚ, ਅੰਮ੍ਰਿਤਸਰ ਧਮਾਕਾ ਇੱਕ ਵੇਕ-ਅੱਪ ਕਾਲ ਹੈ। ਇਹ ਪੂਰਾ ਸਟੀਕ ਸਮਾਂ ਹੈ ਕਿ ਸੂਬਾ ਸਰਕਾਰ ਨੂੰ ਹੁਣ ਵਿਵਾਦਗ੍ਰਸਤ ਧਾਰਮਿਕ ਮੁੱਦਿਆਂ ਦੀ ਬਜਾਇ ਪ੍ਰਸ਼ਾਸਨ 'ਤੇ ਧਿਆਨ ਕੇਂਦਰਤ ਕਰ ਲੈਣਾ ਚਾਹੀਦਾ ਹੈ। ਲੰਬੇ ਕਾਲੇ ਦੌਰ ਤੋਂ ਬਾਅਦ ਸ਼ਾਂਤੀ ਦੀ ਹਵਾ ਵਿੱਚ ਸਾਹ ਲੈ ਰਿਹਾ ਪੰਜਾਬ ਫ਼ਿਰ ਤੋਂ ਉਸ ਦੌਰ ਦੇ ਮੁੜ-ਸੁਰਜੀਤ ਹੋਣ ਦੀ ਕੀਮਤ ਅਦਾ ਨਹੀਂ ਕਰ ਸਕਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Beyond The News for punjab Shift focus from politics over religion to governance