ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੈਬਰਾ ਦੇ ਸਰੀਰ ’ਤੇ ਕਾਲ਼ੀ-ਚਿੱਟੀ ਪੱਟੀਆਂ ਦਾ ਰਾਜ਼ ਖੁੱਲ੍ਹਿਆ

ਜ਼ੈਬਰਾ ਦੇ ਸਰੀਰ ਤੇ ਕਾਲੀ-ਚਿੱਟੀ ਧਾਰੀਆਂ ਹੁੰਦੀਆਂ ਹਨ ਜਿਹੜੀ ਕਿ ਜ਼ੈਬਰਾ ਦੇ ਸਰੀਰਕ ਢਾਂਚੇ ਦਾ ਇਕ ਹਿੱਸਾ ਹੈ। ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਪਿਛੇ ਕੁਝ ਵਿਗਿਆਨਕ ਕਾਰਨ ਹਨ। ਇਨ੍ਹਾਂ ਧਾਰੀਆਂ ਕਾਰਨ ਜ਼ੈਬਰਾ ਕੀੜੇ ਮਕੌੜਿਆਂ ਤੋਂ ਆਪਣਾ ਬਚਾਅ ਕਰ ਪਾਉਂਦਾ ਹੈ।

 

ਯੂਨੀਵਰਸਿਟੀ ਆਫ਼ ਬ੍ਰਿਸਟਲ ਬਾਇਓਲਾਜੀਸਟ ਦੇ ਖੋਜੀ ਮਾਰਟਿਨ ਹਾਊ ਨੇ ਇਹ ਖੋਜ ਕੀਤੀ ਹੈ। ਇਸ ਚ ਕਿਹਾ ਗਿਆ ਹੈ ਕਿ ਜ਼ੈਬਰਾ ਦੇ ਸਰੀਰ ਤੇ ਜਿਹੜੀਆਂ ਧਾਰੀਆਂ ਹੁੰਦੀਆਂ ਹਨ ਉਸ ਕਾਰਨ ਜ਼ੈਬਰਾ ਖੂਨ ਚੂਸਣ ਵਾਲੀਆਂ ਮੱਖੀਆਂ ਤੋਂ ਆਪਣਾ ਬਚਾਅ ਕਰਦੇ ਹਨ। ਇਹ ਮੱਖੀਆਂ ਜ਼ੈਬਰਾ ਦੀਆਂ ਵੱਖੋ ਵੱਖ ਰੰਗ ਦੀਆਂ ਧਾਰੀਆਂ ਦੇਖ ਕੇ ਹੈਰਾਨ ਪ੍ਰੇਸ਼ਾਨ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਹੇਠਾਂ ਉਤਰਨ ਚ ਮੁਸ਼ਕਲ ਆਉਂਦੀ ਹੈ।

 

ਪ੍ਰੀਖਣ ਮੁਤਾਬਕ ਖੋਜੀਆਂ ਨੇ ਘੋੜੇ ਦੇ ਸਰੀਰ ਤੇ ਜ਼ੈਬਰਾ ਵਰਗੀਆਂ ਧਾਰੀਆਂ ਬਣਾਈਆਂ। ਇਸ ਤੋਂ ਬਾਅਦ ਦੇਖਿਆ ਗਿਆ ਕਿ ਇਕ ਰੰਗ ਦੇ ਪੇਂਟ ਨਾਲ ਰੰਗੇ ਘੋੜੇ ਦੇ ਮੁਕਾਬਲੇ ਧਾਰੀਆਂ ਵਾਲੀ ਪੱਟੀਆਂ ਕੀਤੇ ਗਏ ਘੋੜੇ ਦੋਨਾਂ ਤੇ ਕੀੜੇ ਮਕੌੜੇ ਬਰਾਬਰ ਆਏ ਪਰ ਉਤਰਨ ਵੇਲੇ ਧਾਰੀਆਂ ਵਾਲੇ ਘੋੜਿਆਂ ਤੋਂ ਕੀੜੇ ਮਕੌੜਿਆਂ ਨੂੰ ਭਾਰੀ ਮੁਸ਼ਕਲਾਂ ਆਈਆਂ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Biologists unveil the secret of zebra streaks