ਸਵਿੱਟਜ਼ਰਲੈਂਡ ਨੇ ਆਪਣੇ ਬੈਂਕਾਂ ਚ ਖਾਤਾ ਰੱਖਣ ਵਾਲੇ ਭਾਰਤੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤੀ ਹੈ। ਇਕੱਲੇ ਹਫਤੇ ਚ ਹੀ ਲਗਭਗ ਇਕ ਦਰਜਨ ਭਾਰਤੀਆਂ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸਵਿੱਟਜ਼ਰਲੈਂਡ ਦੇ ਅਥਾਰਟੀਆਂ ਨੇ ਮਾਰਚ ਤੋਂ ਹੁਣ ਤਕ ਸਵਿੱਸ ਬੈਂਕਾਂ ਦੇ ਭਾਰਤੀ ਗਾਹਕਾਂ ਨੂੰ ਘੱਟੋ ਘੱਟ 25 ਨੋਟਿਸ ਜਾਰੀ ਕਰਕੇ ਭਾਰਤ ਸਰਕਾਰ ਨਾਲ ਉਨ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਖਿਲਾਫ਼ ਅਪੀਲ ਦਾ ਇਕ ਆਖਰੀ ਮੌਕਾ ਦਿੱਤਾ ਗਿਆ ਹੈ।
ਸਵਿੱਟਜ਼ਲੈਂਡ ਬੈਂਕ ਆਪਣੇ ਖਾਤਾ ਧਾਰਕਾਂ ਦੀ ਸੂਚਨਾ ਗੁਪਤ ਰੱਖਣ ਲਈ ਮਸ਼ਹੂਰ ਹੈ ਪਰ ਟੈਕਸ ਚੋਰੀ ਦੇ ਮਾਮਲੇ ਚ ਵਿਸ਼ਵ ਪੱਧਰੀ ਸਮਝੌਤਿਆਂ ਮਗਰੋਂ ਗੁਪਤ ਰੱਖਣ ਵਾਲੀ ਇਹ ਦੀਵਾਰ ਹੁਣ ਨਹੀਂ ਰਹੀ। ਖਾਤਾਧਾਰਕਾਂ ਦੀ ਸੂਚਨਾਵਾਂ ਨੂੰ ਸਾਂਝਾ ਕਰਨ ਨੂੰ ਲੈ ਕੇ ਭਾਰਤ ਸਰਕਾਰ ਨਾਲ ਉਸ ਨੇ ਸਮਝੌਤਾ ਕੀਤਾ ਹੈ। ਹੋਰਨਾਂ ਕਈ ਦੇਸ਼ਾਂ ਨਾਲ ਵੀ ਅਜਿਹੇ ਸਮਝੌਤੇ ਕੀਤੇ ਗਏ ਹਨ।
ਸਵਿੱਟਜ਼ਰਲੈਂਡ ਸਰਕਾਰ ਨੇ ਗਜ਼ਟ ਦੁਆਰਾ ਜਾਰੀ ਜਨਤਕ ਕੀਤੀ ਜਾਣਕਾਰੀਆਂ ਚ ਧਾਰਕਾਂ ਦੇ ਪੂਰਾ ਨਾਂ ਨਾ ਦੱਸ ਕੇ ਸਿਫਰ ਨਾਂ ਦੇ ਸ਼ੁਰੂਆਤੀ ਅੱਖਰ ਦੱਸੇ ਹਨ। ਇਸ ਤੋਂ ਇਲਾਵਾ ਖਾਤਾ ਧਾਰਕਾਂ ਦੀ ਨਾਗਰਿਕਤਾ ਅਤੇ ਜਨਮ ਮਿਤੀ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਗਜ਼ਟ ਮੁਤਾਬਕ ਸਿਰਫ 21 ਮਈ ਨੂੰ 11 ਭਾਰਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਿਨ੍ਹਾਂ ਦੋ ਭਾਰਤੀਆਂ ਦਾ ਪੂਰਾ ਨਾਂ ਦਸਿਆ ਗਿਆ ਹੈ, ਉਨ੍ਹਾਂ ਚ ਮਈ 1949 ਚ ਜਨਮੇ ਕ੍ਰਿਸ਼ਣ ਭਗਵਾਨ ਰਾਮਚੰਦ ਅਤੇ ਸਤੰਬਰ 1972 ਚ ਜਨਮੇ ਕਲਪੇਸ਼ ਹਰਸ਼ਦ ਕਿਨਾਰੀਵਾਲਾ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਜਿਹੜੇ ਹੋਰਨਾਂ ਨਾਂ ਦੇ ਸ਼ੁਰੂਆਤੀ ਅੱਖਰ ਦੱਸੇ ਗਏ ਹਨ ਉਨ੍ਹਾਂ ਚ
24-11-1944 ਨੂੰ ਪੈਦਾ ਹੋਏ (ASBK)
9-7-1944 (ABKI)
2-11-1983 (mrs. PAS)
22-11-1973 (mrs. RAS)
27-11- 1944 (APS)
14-8-1949 (mrs. ADS)
20-5-1935 (MLA)
21-2-1968 (NMA)
27-6-1973 (MMA)
ਦੇ ਨਾਂ ਸ਼ਾਮਲ ਹਨ। ਇਸ ਨੋਟਿਸ ਚ ਕਿਹਾ ਗਿਆ ਹੈ ਕਿ ਸਬੰਧਤ ਧਾਰਕ ਜਾਂ ਉਨ੍ਹਾਂ ਦਾ ਕੋਈ ਵਾਰਸ ਲੋੜੀਂਦੇ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਨਾਲ 30 ਦਿਨਾਂ ਅੰਦਰ ਅਪੀਲ ਕਰਨ ਲਈ ਹਾਜ਼ਰ ਹੋਣ।
.