ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲ ਦਾ ਦਿਲਦਾਰ ਤੇ ਦਲੇਰ ਕਿਉਂ ਹੈ ਇੰਗਲੈਂਡ ਦਾ ਇਹ ‘ਨਿੱਕਾ’?

ਦੁਨੀਆ ਚ ਅਜਿਹੇ ਕਈ ਚਮਤਕਾਰ ਹੁੰਦੇ ਹਨ ਜਿਨ੍ਹਾਂ ਤੇ ਯਕੀਨ ਕਰਨਾ ਕਈ ਵਾਰ ਮੁ਼ਸ਼ਕਲ ਹੀ ਹੁੰਦਾ ਹੈ ਪਰ ਇਸਦੇ ਬਾਵਜੂਦ ਵੀ ਚਮਤਕਾਰ ਹੁੰਦੇ ਰਹਿੰਦੇ ਹਨ।  ਇਸੇ ਤਰ੍ਹਾਂ ਦਾ ਇੱਕ ਮਾਮਲਾ ਇੰਗਲੈਂਡ ਦੀ ਧਰਤੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 9 ਮਹੀਨਿਆਂ ਦੇ ਥਿਓ ਫ੍ਰਾਈ ਨਾਂ ਦੇ ਬੱਚੇ ਨੂੰ 24 ਘੰਟਿਆਂ ਚ 25 ਵਾਰ ਦਿਲ ਦਾ ਦੌਰਾ ਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਸਾਰੇ ਦੌਰੇ ਪੈਣ ਦੇ ਬਾਵਜੂਦ ਇਹ ਨਿੱਕਾ ਬੱਚਾ ਬਿਲਕੁਲ ਤੰਦਰੁਸਤ ਹੈ। ਜਿਸ ਦੀ ਚਰਚਾ ਚਹੁੰ ਪਾਸੇ ਹੋ ਰਹੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਦੁਨੀਆ ਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਬੱਚੇ ਨੂੰ 25 ਵਾਰ ਹਾਰਟ ਅਟੈਕ (ਦਿਲ ਦਾ ਦੌਰਾ) ਪਿਆ ਹੋਵੇ ਤੇ ਉਹ ਪੂਰੀ ਤਰ੍ਹਾਂ ਸਾਧਾਰਨ ਜ਼ਿੰਦਗੀ ਜੀਊਂ ਰਿਹਾ ਹੋਵੇ। ਤਾਜ਼ਾ ਜਾਣਕਾਰੀ ਮੁਤਾਬਕ ਥਿਓ ਫ੍ਰਾਈ ਹੁਣ ਇੱਕ ਸਾਲ 7 ਮਹੀਨਿਆਂ ਦਾ ਹੋ ਚੁੱਕਾ ਹੈ।

 

 

 

ਦੱਸਿਆ ਗਿਆ ਹੈ ਕਿ ਥਿਓ ਫ੍ਰਾਈ ਨੂੰ ਮਈ 2017 ਚ ਪੈਦਾ ਹੋਣ ਦੇ 8 ਦਿਨ ਬਾਅਦ ਪਹਿਲੀ ਵਾਰ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਦੋਂ ਵੁਹ ਬਲੱਡ ਪਾਇਜ਼ਨਿੰਗ ਨਾਂ ਦੀ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ। ਡਾਕਟਰਾਂ ਨੂੰ ਇਸ ਬੱਚੇ ਦੇ ਜ਼ਿੰਦਾ ਬਚਣ ਦੀ ਕੋਈ ਉਮੀਦ ਨਹੀਂ ਸੀ। ਇਸ ਬੀਮਾਰੀ ਕਾਰਨ ਥਿਓ ਦੇ ਦਿਲ ਚ 2 ਛੇਦ ਹੋ ਗਏ ਸਨ ਜਿਨ੍ਹਾਂ ਕਾਰਨ ਖ਼ੂਨ ਸਰੀਰ ਚ ਸਹੀ ਢੰਗ ਨਾਲ ਪੰਪ ਨਹੀਂ ਹੋ ਰਿਹਾ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਆਖਰਕਾਰ ਡਾਕਟਰਾਂ ਦੀ ਸਲਾਹ ਤੇ ਥਿਓ ਦੀ ਮਾਂ ਫ਼ਾਵ ਸਾਇਰਸ ਤੇ ਪਿਤਾ ਸਟੀਵਲ ਫ੍ਰਾਈ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਇਸ ਨਿੱਕੇ ਬੱਚੇ ਦੀ ਓਪਨ ਹਾਰਟ ਸਰਜਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ। ਆਪ੍ਰੇਰ਼ਸ਼ਨ ਮਗਰੋਂ ਥਿਓ ਨੂੰ ਦੋ ਵਾਰ ਹਾਰਟ ਅਟੈਕ ਵੀ ਆਇਆ ਪਰ ਉਸਦੀ ਹਾਲਤ ਜਿਊਂ ਦੀ ਤਿਊਂ ਬਣੀ ਰਹੀ। ਜੁਲਾਈ ਚ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਦੇ ਦਿੱਤੀ ਗਈ।

 

 

 

21 ਦਸੰਬਰ ਨੂੰ ਥਿਓ ਦੇ ਦਿਲ ਦੀਆਂ ਧੜਕਨਾਂ ਮੁੜ ਤੋਂ ਵੱਧ ਗਈਆਂ। ਜਿਸ ਤੋਂ ਬਾਅਦ ਉਸਨੂੰ ਦੁਬਾਰਾ ਹਸਪਤਾਲ ਚ ਦਾਖਲ ਕਰਵਾਇਆ ਗਿਆ। ਹਾਲਤ ਵਿਗੜਨ ਤੇ ਉਸਨੂੰ 31 ਜਨਵਰੀ ਨੂੰ ਉਸਨੂੰ 25 ਹਾਰਟ ਅਟੈਕ ਆਏ। ਥਿਓ ਦੀ ਮਾਂ ਫ਼ਾਵ ਨੇ ਦੱਸਿਆ ਕਿ ਸਾਰੀ ਰਾਤ ਉਹ ਹਸਪਤਾਲ ਚ ਖਤਰੇ ਦੀ ਘੰਟੀ ਸੁਣਦੀ ਰਹੀ।

 

ਆਖਿਰਕਾਰ ਇਲਾਜ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਡਾ. ਰਮਨ ਧੰਨਾਪੁਨੈਨੀ ਨੇ ਥਿਓ ਨੂੰ ਆਉਣ ਵਾਲੇ ਹਾਰਟ ਅਟੈਕਾਂ ਦਾ ਕਾਰਨ ਲੱਭ ਲਿਆ। ਥਿਓ ਦੇ ਦਿਲ ਦਾ ਖੱਬਾ ਹਿੱਸਾ ਟਿਸ਼ੂ ਨਾਲ ਢਕਿਆ ਹੋਇਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਡਾਕਟਰ ਰਮਨ ਧੰਨਾਪੁਨੈਨੀ ਦਾ ਕਹਿਣਾ ਹੈ ਕਿ ਇਹ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ। 24 ਘੰਟਿਆਂ ਚ 25 ਵਾਰ ਅਟੈਕ ਆਉਣ ਮਗਰੋਂ ਥਿਓ ਦਾ ਦਿਲ ਜਿਸ ਹਾਲਤ ਚ ਸੀ, ਉਹ ਬਹੁਤ ਖਤਰਨਾਕ ਸੀ। ਅਸੀਂ ਇਸਨੂੰ ਚਮਤਕਾਰ ਹੀ ਕਹਿ ਸਕਦੇ ਹਾਂ। ਇਲਾਜ ਦੇ ਇਤਿਹਾਸ ਚ ਇਸ ਬੱਚੇ ਨੂੰ ‘ਮਿਰੇਕਲ ਬੇਬੀ’ ਹੀ ਕਿਹਾ ਜਾਵੇਗਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brave heart is the child of England