ਸ਼ਾਪਿੰਗ ਜਾਂ ਪੈਟਰੋਲ ਪੰਪ ਚ ਭੁਗਤਾਨ ਲਈ ਹੁਣ ਤਕ ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਪੁਆਇੰਟ ਆਫ਼ ਸੇਲਸ (pos) ਮਸ਼ੀਨਾਂ ਚ ਸਵੈਪ ਕਰਦੇ ਹੋ ਤੇ ਫਿਰ ਪਿੰਨ ਨੰਬਰ ਪਾਉਣ ਮਗਰੋਂ ਖਾਤੇ ਚੋਂ ਪੈਸੇ ਕੱਟ ਜਾਂਦੇ ਹਨ। ਹੁਣ ਬੈਂਕ ਵਾਈ-ਫ਼ਾਈ ਟੈਕਨੋਲਜੀ ਨਾਲ ਲੈਸ ਕਾਨਟੈਕਟਲੈੱਸ ਡੈਬਿਟ ਜਾਂ ਕ੍ਰੈਡਿਟ ਕਾਰਡ ਗਾਹਕਾਂ ਨੂੰ ਦੇ ਰਹੇ ਹਨ, ਜਿਨ੍ਹਾਂ ਤੋਂ ਭੁਗਤਾਨ ਲਈ ਸਵੈਪ ਕਰਨ ਦੀ ਲੋੜ ਨਹੀਂ ਪੈਂਦੀ। ਅਜਿਹੇ ਚ ਪੀਓਐਸ ਮਸ਼ੀਨ ਦੇ ਕੋਲ ਕਾਰਡ ਲੈ ਜਾਣ ਨਾਲ ਹੀ ਪੈਸੇ ਕੱਟ ਜਾਂਦੇ ਹਨ। ਬਿਨ੍ਹਾਂ ਪਿੰਨ ਦੇ ਭੁਗਤਾਨ ਵਾਲੀ ਇਹ ਤਕਨੋਲਜੀ ਗਾਹਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ।
ਕਾਨਟੈਕਟਲੈੱਸ ਈਐਮਵੀ ਏਟੀਐਮ ਕਾਰਡ ਵਾਈਫ਼ਾਈ ਆਧਾਰਿਤ ਨਿਅਰ ਫ਼ੀਲਡ ਟੈਕਨੋਲਜੀ ਤੇ ਕੰਮ ਕਰਦੇ ਹਨ। ਇਨ੍ਹਾਂ ਚ ਸਭ ਤੋਂ ਉਪਰ ਵਿਚਕਾਰ ਵਾਈਫ਼ਾਈ ਸਿਗਨਲ ਪ੍ਰਿੰਟ ਹਨ। ਅਜਿਹੇ ਕਾਰਡ ਬਿਨ੍ਹਾਂ ਪਿੰਨ ਦੇ ਹੀ ਕੰਮ ਕਰਦੇ ਹਨ।
ਸੇਲਸਮੈਨ ਈ-ਪਾਸ (ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲਸ) ਮਸ਼ੀਨ ਚ ਰਕਮ ਭਰਦਾ ਹੈ, ਫਿਰ ਤੁਸੀਂ ਆਪਣੇ ਕਾਰਡ ਨੂੰ ਮਸ਼ੀਨ ਦੇ ਨੇੜੇ ਲੈ ਜਾਂਦੇ ਹਨ ਤੇ ਪੈਸੇ ਤੁਹਾਡੇ ਖਾਤੇ ਚੋਂ ਕੱਟ ਜਾਂਦੇ ਹਨ। ਇਸ ਟੈਕਨੋਲਜੀ ਨੂੰ ਛੋਟੇ ਭੁਗਤਾਨ ਲਈ ਹੀ ਲਾਗੂ ਕੀਤਾ ਗਿਆ ਹੈ, ਜਿਸਦੀ ਵੱਧ ਤੋਂ ਵੱਧ ਰਕਮ 2000 ਰੁਪਏ ਹੈ।
ਦੱਸਣਯੋਗ ਹੈ ਕਿ ਇਸ ਨਾਲ ਸਬੰਧਤ 27 ਸ਼ਿਕਾਇਤਾਂ ਬੈਂਕਿੰਗ ਲੋਕਪਾਲ ਕੋਲ ਪਹੁੰਚ ਚੁੱਕੀਆਂ ਹਨ। ਇਨ੍ਹਾਂ ਚੋਂ ਜ਼ਿਆਦਾਤਰ ਪੈਟਰੋਲ ਪੰਪਾਂ ਦੀ ਹੈ ਜਿਨ੍ਹਾਂ ਚ ਗਾਹਕ ਦੀ ਜਾਣਕਾਰੀ ਦੇ ਬਿਨਾਂ ਹੀ ਜ਼ਿਆਦਾ ਰਕਮ ਖਾਤੇ ਚੋਂ ਕੱਟੀ ਗਈ। ਕਾਰਡ ਗੁੰਮ ਹੋ ਜਾਣ ਮਗਰੋਂ ਕੋਈ ਵੀ ਇਸ ਨੂੰ ਬਿਨ੍ਹਾਂ ਪਿੰਨ ਦੇ ਵਰਤ ਸਕਦਾ ਹੈ।
ਸਾਵਧਾਨੀਆਂ
ਅਜਿਹੇ ਕਾਰਡ ਨਾਲ ਖਰੀਦਾਰੀ ਦੌਰਾਨ ਬਿਲ ਹਮੇਸ਼ਾਂ ਯਾਦ ਨਾਲ ਲਿਓ।
ਮਸ਼ੀਨ ਚ ਭਰੀ ਜਾ ਰਹੀ ਰਕਮ ਨੂੰ ਜ਼ਰੂਰ ਜਾਂਚ ਲਓ।
.