ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਵਾਇਤੀ ਟਾਈਪਰਾਈਟਰ ਨਾਲ ਕਲਾ-ਕ੍ਰਿਤਾਂ ਵਾਹੁੰਦੇ ਹਨ ਚੰਦਰਕਾਂਤ

ਰਵਾਇਤੀ ਟਾਈਪਰਾਈਟਰ ਨਾਲ ਕਲਾ-ਕ੍ਰਿਤਾਂ ਵਾਹੁੰਦੇ ਹਨ ਚੰਦਰਕਾਂਤ

1 / 2ਰਵਾਇਤੀ ਟਾਈਪਰਾਈਟਰ ਨਾਲ ਕਲਾ-ਕ੍ਰਿਤਾਂ ਵਾਹੁੰਦੇ ਹਨ ਚੰਦਰਕਾਂਤ

ਰਵਾਇਤੀ ਟਾਈਪਰਾਈਟਰ ਨਾਲ ਕਲਾ-ਕ੍ਰਿਤਾਂ ਵਾਹੁੰਦੇ ਹਨ ਚੰਦਰਕਾਂਤ

2 / 2ਰਵਾਇਤੀ ਟਾਈਪਰਾਈਟਰ ਨਾਲ ਕਲਾ-ਕ੍ਰਿਤਾਂ ਵਾਹੁੰਦੇ ਹਨ ਚੰਦਰਕਾਂਤ

PreviousNext

ਕੀ ਕੋਈ ਵਿਅਕਤੀ ਰਵਾਇਤੀ ਟਾਈਪਰਾਈਟਰ ਦੀ ਮਦਦ ਨਾਲ ਬਿਲਕੁਲ ਵਧੀਆ ਤਰੀਕੇ ਨਾਲ ਕਲਾਮਈ ਤਸਵੀਰਾਂ ਤਿਆਰ ਕਰ ਸਕਦਾ ਹੈ। ਸ਼ਾਇਦ ਸਭ ਦਾ ਜੁਆਬ ਪਹਿਲਾਂ ‘ਨਾਂਹ` `ਚ ਹੋਵੇ ਪਰ ਜਦੋਂ ਤੁਸੀਂ 72 ਸਾਲਾ ਚੰਦਰਕਾਂਤ ਭਿੜੇ ਨੂੰ ਇੰਝ ਕਰਦਿਆਂ ਤੱਕ ਲਵੋਂ, ਤਦ ਤੁਸੀਂ ਪਹਿਲਾਂ ਤਾਂ ਆਪਣੀਆਂ ਉਂਗਲਾਂ ਦੰਦਾਂ ਹੇਠ ਦਬਾ ਲਵੋਗੇ ਅਤੇ ਕੁਝ ਚਿਰ ਪਿੱਛੋਂ ਤੁਹਾਡਾ ਆਪਣਾ ਚਿੱਤ ਵੀ ਕਰੇਗਾ ਕਿ ਤੁਸੀਂ ਵੀ ਇੰਝ ਕਰ ਕੇ ਵੇਖੋਂ।


ਸ੍ਰੀ ਚੰਦਰਕਾਂਤ ਮੇਨੂਏਲ ਟਾਈਪਰਾਈਟਰ ਦੀ ਮਦਦ ਨਾਲ ਪ੍ਰਸਿੱਧ ਸ਼ਖ਼ਸੀਅਤਾਂ ਦੇ ਪੋਰਟਰੇਟ ਤਿਆਰ ਕਰਦੇ ਹਨ। ਉਨ੍ਹਾਂ ਕਲਾ-ਕ੍ਰਿਤਾਂ ਨੂੰ ਵੇਖ ਕੇ ਬੱਚਾ ਵੀ ਸਹਿਜੇ ਉਸ ਸ਼ਖ਼ਸੀਅਤ ਨੂੰ ਪਛਾਣ ਸਕਦਾ ਹੈ, ਜਿਸ ਦੀ ਉਹ ਤਸਵੀਰ ਸ੍ਰੀ ਚੰਦਰਕਾਂਤ ਨੇ ਤਿਆਰ ਕੀਤੀ ਹੁੰਦੀ ਹੈ।


ਸ੍ਰੀ ਚੰਦਰਕਾਂਤ ਨੇ ਸਿਆਸੀ ਆਗੂਆਂ ਤੋਂ ਲੈ ਕੇ ਫਿ਼ਲਮੀ ਸਿਤਾਰਿਆਂ ਤੱਕ ਤੇ ਕ੍ਰਿਕਟਰਾਂ ਤੇ ਐਨੀਮੇਸ਼ਨ ਕਿਰਦਾਰਾਂ ਤੇ ਧਾਰਮਿਕ ਮਹਾਂਪੁਰਖਾਂ ਦੇ ਚਿੱਤਰ ਆਪਣੇ ਟਾਈਪਰਾਈਟਰ ਦੀ ਮਦਦ ਨਾਲ ਤਿਆਰ ਕੀਤੇ ਹਨ। ਹੁਣ ਤੱਕ ਉਨ੍ਹਾਂ ਦੀਆਂ ਅਜਿਹੀਆਂ ਸਿਰਜਣਾਤਮਕ ਕਲਾ-ਕ੍ਰਿਤਾਂ ਦੀਆਂ 12 ਪ੍ਰਦਰਸ਼ਨੀਆਂ ਲੱਗ ਚੁੱਕੀਆਂ ਹਨ।


ਸ੍ਰੀ ਚੰਦਰਕਾਂਤ ਆਪਣੀ ਇਸ ਪ੍ਰਤਿਭਾ ਬਾਰੇ 1960ਵਿਆਂ ਦੇ ਅੰਤ `ਚ ਲੱਗਣ ਲੱਗਾ ਸੀ; ਜਦੋਂ ਉਹ ਬੈਂਕ `ਚ ਕਲਰਕ ਲੱਗੇ ਹੋਏ ਸਨ। ਜਵਾਨੀ `ਚ ਉਨ੍ਹਾਂ ਕਿਸੇ ਆਰਟ ਸਕੂਲ ਤੋਂ ਤਾਲੀਮ ਲੈਣੀ ਚਾਹੀ ਸੀ ਤੇ ਉਹ ਇੱਕ ਕਮਰਸ਼ੀਅਲ ਆਰਟਿਸਟ ਬਣਨਾ ਲੋਚਦੇ ਸਨ ਪਰ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਅਜਿਹਾ ਸੰਭਵ ਨਾ ਹੋ ਸਕਿਆ ਤੇ ਤਦ ਉਨ੍ਹਾਂ ਨੂੰ ਉਸ ਦੀ ਥਾਂ ਸਟੈਨੋਗ੍ਰਾਫ਼ੀ ਦਾ ਕੋਰਸ ਕਰਨਾ ਪਿਆ ਸੀ।   

ਰਵਾਇਤੀ ਟਾਈਪਰਾਈਟਰ ਨਾਲ ਕਲਾ-ਕ੍ਰਿਤਾਂ ਵਾਹੁੰਦੇ ਹਨ ਚੰਦਰਕਾਂਤ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chanderkant makes artwork with manual typewriter