ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Chandra Grahan 2019: 149 ਸਾਲਾ ਮਗਰੋਂ ਲੱਗ ਰਿਹੈ ਇਹ ਖ਼ਾਸ ਚੰਨ-ਗ੍ਰਹਿਣ

Chandra Grahan 2019: ਸਾਲ 2019 ਦਾ ਦੂਜਾ ਚੰਨ-ਗ੍ਰਹਿਣ ਭਾਰਤੀ ਸਮੇਂ ਮੁਤਾਬਕ 16 ਜੁਲਾਈ ਦੀ ਰਾਤ ਮਤਲਬ ਬੁੱਧਵਾਰ ਦੇ ਹੋਣ ਵਾਲੀ ਸਵੇਰ ਤੋਂ ਪਹਿਲਾਂ 1:31 ਵਜੇ ਲੱਗ ਰਿਹਾ ਹੈ। ਗੁਰ-ਪੂਰਨਮਾਸੀ ਦੇ ਦਿਨ ਚੰਨ-ਗ੍ਰਹਿਣ ਦਾ ਸੰਜੋਗ 149 ਸਾਲਾ ਮਗਰੋਂ ਬਣ ਰਿਹਾ ਹੈ। ਇਸ ਲਈ ਇਸ ਚੰਨ-ਗ੍ਰਹਿਣ ਨੂੰ ਦੁਰਲਭ ਅਤੇ ਇਤਿਹਾਸਕ ਕਿਹਾ ਜਾ ਰਿਹਾ ਹੈ।

 

ਚੰਨ-ਗ੍ਰਹਿਣ ਰਾਤ 1:31 ਮਿੰਟ ’ਤੇ ਲੱਗੇਗਾ ਜਦਕਿ ਚੰਨ-ਗ੍ਰਹਿਣ ਦਾ ਮੱਧਲਾ ਸਮਾਂ 3:1 ਮਿੰਟ ਹੋਵੇਗਾ ਤੇ ਚੰਨ-ਗ੍ਰਹਿਣ 4:30 ਮਿੰਟ ਤਕ ਰਹੇਗਾ। ਗ੍ਰਹਿਣ ਦਾ ਕੁੱਲ ਸਮਾਂ 2 ਘੰਟੇ 59 ਮਿੰਟ ਹੋਵੇਗਾ।

 

ਇਸ ਤੋਂ ਪਹਿਲਾਂ ਚੰਨ-ਗ੍ਰਹਿਣ 12 ਜੁਲਾਈ 1870 ਨੂੰ ਇਹ ਸੰਜੋਗ ਬਣਿਆ ਸੀ, ਜਦੋਂ ਗੁਰ-ਪੂਰਨਮਾਸੀ ਅਤੇ ਚੰਨ-ਗ੍ਰਹਿਣ ਇਕੱਠੇ ਬਣੇ ਸਨ। 16-17 ਜੁਲਾਈ ਦੀ ਰਾਤ ਇਸ ਨੂੰ ਪੂਰੇ ਭਾਰਤ ਚ ਦੇਖਿਆ ਜਾ ਸਕੇਗਾ। ਭਾਰਤ ਦੇ ਨਾਲ ਹੀ ਇਹ ਚੰਨ-ਗ੍ਰਹਿਣ ਆਸਟ੍ਰੇਲੀਆ, ਅਫਰੀਕਾ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਚ ਵੀ ਦਿਖਾਈ ਦੇਵੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandra Grahan 2019: After 149 years this special moon eclipse is taking place