ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਟ ਖਰਚ ਲਈ ਆਖਰ ਫੀਸ ਮੁਕਤ ਕ੍ਰੈਡਿਟ ਕਾਰਡ ਕਿਉਂ ਹੈ ਜ਼ਿਆਦਾ ਲਾਭਕਾਰੀ?

ਕ੍ਰੈਡਿਟ ਕਾਰਡ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਦਾ ਕਾਰਨ ਖਰਚ ਕੀਤੀ ਗਈ ਰਕਮ ਨੂੰ ਮੋੜਨ ਲਈ ਲਗਭਗ 50 ਦਿਨ ਦਾ ਮਿਲਣ ਵਾਲਾ ਵਿਆਜ ਮੁਕਤ ਸਮਾਂ ਹੈ। ਬੈਂਕਾਂ ਨੇ ਵੀ ਕ੍ਰੈਡਿਟ ਕਾਰਡ ਦੀ ਵੱਧਦੀ ਮੰਗ ਨੂੰ ਦੇਖਦਿਆਂ ਹੋਇਆਂ ਵੱਖ-ਵੱਖ ਸਹੂਲਤਾਂ ਵਾਲੇ ਕਾਰਡ ਪੇਸ਼ੇ ਕੀਤੇ ਹਨ।

 

ਜੇਕਰ ਤੁਸੀਂ ਕ੍ਰੈਡਿਟ ਕਾਰਡ ਲੈਣ ਦੀ ਸੋਚ ਰਹੇ ਹੋ ਤਾਂ ਫੀਸ ਮੁਕਤ ਕ੍ਰੈਡਿਟ ਕਾਰਡ ਦੀ ਚੋਣ ਕਰਨੀ ਲਾਭਕਾਰੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਕਈ ਬੈਂਕ ਕ੍ਰੈਡਿਟ ਕਾਰਡ ’ਤੇ ਸਾਲਾਨਾ ਫੀਸ ਨਹੀਂ ਲੈਂਦੇ ਹਨ।

 

ਕ੍ਰੈਡਿਟ ਕਾਰਡ ਇਕ ਤਰ੍ਹਾਂ ਦਾ ਕਰਜ਼ਾ ਹੁੰਦਾ ਹੈ ਅਤੇ ਬੈਂਕਾਂ ਲਈ ਇਹ ਅਸੁਰੱਖਿਅਤ ਕਰਜ਼ੇ ਦੇ ਵਰਗ ਚ ਆਉਂਦਾ ਹੈ। ਇਸ ਕਾਰਡ ਨਾਲ ਖਰਚ ਕੀਤੇ ਜਾਣ ਵਾਲੀ ਰਕਮ ਨੂੰ ਬਿਨਾ ਵਿਆਜ ਦੇ ਚੁਕਾਉਣ ਲਈ 40 ਤੋਂ 45 ਦਿਨਾਂ ਦਾ ਸਮਾਂ ਮਿਲਦਾ ਹੈ। ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਆਜ ਮੁਕਤ ਮਿਆਦ ਦੀ ਗਿਣਤੀ ਬਿਲ ਬਣਨ ਦੀ ਮਿਤੀ ਤੋਂ ਕੀਤੀ ਜਾਂਦੀ ਹੈ।

 

ਇਸ ਲਈ ਸਮੇਂ ਤੇ ਬਿਲ ਨਾ ਭਰਨ ’ਤੇ ਹੱਦ 36 ਫੀਸਦ ਤਕ ਵਿਆਜ ਲੱਗਦਾ ਹੈ। ਇਸ ਤੋਂ ਬਚਣ ਲਈ ਬਿਲ ਦਾ ਭੁਗਤਾਨ ਤੈਅ ਮਿਤੀ ਦੇ ਅੰਦਰ ਕਰਨਾ ਚਾਹੀਦਾ ਹੈ।

 

36% ਤਕ ਬੈਂਕ ਵਿਆਜ ਵਸੂਲਦਾ ਹੈ ਦੇਰੀ ਨਾਲ ਬਿਲ ਭਰਨ ’ਤੇ

50 ਦਿਨ ਦਾ ਬੈਂਕ ਤੋਂ ਵਿਆਜ ਮੁਕਤ ਸਮਾਂ ਮਿਲਦਾ ਹੈ ਕ੍ਰੈਡਿਟ ਕਾਰਡ ’ਤੇ

400 ਰੁਪਏ ਤੋਂ ਸਾਲਾਨਾ ਫੀਸ ਦੀ ਸ਼ੁਰੂਆਤ ਕ੍ਰੈਡਿਟ ਕਾਰਡ ’ਤੇ

 

ਕ੍ਰੈਡਿਟ ਕਾਰਡ ਤੇ ਭੁਗਤਾਨ ਕਰਨ ਮਗਰੋਂ ਤੁਹਾਨੂੰ ਰਿਵਾਰਡ ਪੁਆਇੰਟ ਮਿਲਦੇ ਹਨ। ਇਸ ਰਿਵਾਰਡ ਪੁਆਇੰਟ ਰਕਮ ਵਜੋਂ ਤੁਹਾਡੀ ਖਰਚ ਕੀਤੀ ਗਈ ਰਕਮ ਤੋਂ ਘਟਾ ਦਿੱਤਾ ਜਾਂਦਾ ਹੈ। ਅਜਿਹੇ ਚ ਇਸ ਨੂੰ ਸਮੇਂ ਤੋਂ ਪਹਿਲਾਂ ਜਾਂ ਸਮੇਂ ’ਤੇ ਭੁਗਤਾਨ ਕਰਨ ਦੇ ਵਰਗ ਚ ਸ਼ਾਮਲ ਕੀਤਾ ਜਾਂਦਾ ਹੈ। ਇਸੇ ਕਾਰਨ ਫੀਸ ਮੁਕਤ ਕ੍ਰੈਡਿਟ ਕਾਰਡ ਤੋਂ ਖਰਚ ਕਰਨ ’ਤੇ ਕ੍ਰੈਡਿਟ ਕਾਰਡ ਪੁਆਇੰਟ ਕਾਫੀ ਤੇਜ਼ੀ ਨਾਲ ਵੱਧਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Charge Free Credit Card Profitable