ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਦਾ ਖਾਣਾ ਨਾ ਬਣਾਉਣਾ, ਤਲਾਕ ਦਾ ਕਾਰਨ ਨਹੀਂ ਹੋ ਸਕਦੈ: ਹਾਈਕੋਰਟ

ਪਤਨੀ ਦਾ ਖਾਣਾ ਨਾ ਬਣਾਉਣਾ ਉਸ ਤੋਂ ਤਲਾਕ ਲੈਣ ਦਾ ਕਾਰਨ ਨਹੀਂ ਹੋ ਸਕਦਾ। ਹਾਈ ਕੋਰਟ ਨੇ ਪਰਿਵਾਰ ਅਦਾਲਤ ਦੁਆਰਾ 2017 ਚ ਇਸੇ ਆਧਾਰ ਤੇ ਤਲਾਕ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਨੂੰ ਰੱਦ ਕਰਦਿਆਂ ਹੋਇਆਂ ਇਹ ਫੈਸਲਾ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਪਤਨੀ ਦਾ ਖਾਣਾ ਨਾ ਬਣਾਉਣਾ ਵਿਵਾਹਿਤ ਜੀਵਨ ਚ ਸਾਧਾਰਨ ਗੱਲ ਹੈ।

 

ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਘਰ ਚਲਾਉਣ ਚ ਪਤਨੀ ਦੁਆਰਾ ਆਰਥਕ ਮਦਦ ਨਾ ਕਰਨਾ ਵੀ ਤਲਾਕ ਦਾ ਆਧਾਰ ਨਹੀਂ ਹੋ ਸਕਦਾ ਹੈ। ਤਲਾਕ ਨੂੰ ਤਾਂ ਹੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਦੋਂ ਇਹ ਸਾਬਤ ਹੋ ਜਾਵੇ ਕਿ ਪਤੀ-ਪਤਨੀ ਵਿਚਾਲੇ ਸਭ ਕੁਝ ਖਤਮ ਹੋ ਗਿਆ ਹੈ ਤੇ ਨਾਲ ਰਹਿਣ ਦੀ ਸੰਭਾਵਨਾ ਨਹੀਂ ਹੈ।

 

ਹਾਈ ਕੋਰਟ ਨੇ ਕਿਹਾ ਕਿ ਵਿਵਾਹਿਤ ਜੀਵਨ ਚ ਹੋਣ ਵਾਲੇ ਰੋਜ਼ਾਨਾ ਦੇ ਮਾੜੇ ਮੋਟੇ ਝਗੜਿਆਂ ਕਾਰਨ ਤਲਾਕ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਤਲਾਕ ਤਾਂ ਹੀ ਦਿੱਤਾ ਜਾ ਸਕਦਾ ਹੈ ਜਦੋਂ ਇਸ ਸਾਬਤ ਹੋਵੇ ਕਿ ਇਕ ਪੱਖ ਦੂਜੇ ਨੂੰ ਤੰਗ ਕਰ ਰਿਹਾ ਹੈ।

 

ਆਖਰਕਾਰ ਹਾਈ ਕੋਰਟ ਨੇ ਪਤਨੀ ਦੀ ਅਪੀਲ ਮੰਨਦਿਆਂ ਪਰਿਵਾਰ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cooking is Not base of Divorce says Delhi High Court