ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਲੀ ਉਤਪਾਦਾਂ ਕਾਰਨ ਦੇਸ਼ ਨੂੰ ਹਰੇਕ ਸਾਲ 1 ਲੱਖ ਕਰੋੜ ਦਾ ਨੁਕਸਾਨ

ਕਈ ਖੇਤਰਾਂ ਚ ਨਕਲੀ ਉਤਪਾਦਾਂ ਕਾਰਨ ਦੇਸ਼ ਨੂੰ ਹਰੇਕ ਸਾਲ ਕੁੱਲ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੁੰਦਾ ਹੈ। ਅਜਿਹੇ ਚਜ ਇਸ ਦੇ ਬਾਰੇ ਲੋੜੀਂਦੀ ਜਾਗਰੁਕਤਾ ਫੈਲਾਉਣ, ਨਿਗਰਾਨੀ ਕਰਨ ਅਤੇ ਇਸਦੇ ਖਿਲਾਫ ਹੱਲ ਲੱਭਣ ਦੀ ਲੋੜ ਹੈ। ਇਹ ਗੱਲ ਸਰਟੀਫਿਕੇਸ਼ਨ ਉਦਯੋਗ ਸੰਗਠਨ Authentication Solution Providers Association (ASPA) ਨੇ ਕਹੀ। ਇਸ ਸੰਗਠਨ ਦੇ 60 ਮੈਂਬਰ ਹਨ।

 

ਸੰਗਠਨ ਨੇ ਬ੍ਰਾਂਡ, ਆਮਦਨ ਅਤੇ ਦਸਤਾਵੇਜ਼ਾਂ ਦੀ ਸੁਰਖਿਆ ਲਈ ਸਰਟੀਫਿਕੇਸ਼ਨ ਤਕਨਾਲੋਜੀ ਅਤੇ ਹੱਲ ਅਪਨਾਉਣ ਤੇ ਜ਼ੋਰ ਦਿੱਤਾ। ਏਐਸਪੀਏ ਦੇ ਪ੍ਰਧਾਨ ਨਕੁਲ ਪਾਸਰਿਚਾ ਨੇ ਭਾਸ਼ਾ ਨੂੰ ਕਿਹਾ, ਮੌਜੂਦਾ ਚ ਨਕਲੀ ਉਤਪਾਦਾਂ ਕਾਰਨ ਦੇਸ਼ ਨੂੰ ਹਰੇਕ ਸਾਲ ਲਗਭਗ 1.05 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਸਰਟੀਫਿਕੇਸ਼ਨ ਹੱਲ, ਜਾਗਰੂਕਤਾ ਅਤੇ ਨਿਗਰਾਨੀ ਦਾ ਸਹੀ ਢੰਗ ਦੀ ਪਾਲਣਾ ਕਰਕੇ ਜੇਕਰ ਨਕਲੀ ਉਤਪਾਦਾਂ ’ਤੇ 50 ਫੀਸਦ ਵੀ ਰੋਕ ਲਗਾ ਦਿੱਤੀ ਜਾਵੇ ਤਾਂ ਦੇਸ਼ ਨੂੰ ਹਰੇਕ ਸਾਲ 50,000 ਕਰੋੜ ਰੁਪਏ ਦੀ ਬਚਤ ਹੋ ਸਕਦੀ ਹੈ।

 

ਨਕਲੀ ਉਤਪਾਦਾਂ ਦਾ ਨੁਕਸਾਨ ਝੱਲਣ ਵਾਲਿਆਂ ਚ ਦਵਾਈ ਖੇਤਰ ਮੁੱਖ ਤੌਰ ਤੇ ਸ਼ਾਮਲ ਹੈ। ਇਸ ਬਾਰੇ ਪਾਸਰਿਚਾ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਨਕਲੀ ਦਵਾਈਆਂ ਆਮ ਲੋਕਾਂ ਦੀ ਸਿਹਤ ਲਈ ਵੀ ਖਤਰਾ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Counterfeit products cause over Rs 1 lakh crore loss annually in India