ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ 'ਤੇ ਲੱਗੇ ਨਵੇਂ ਦਰਵਾਜ਼ੇ

ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨ ਡਿਓੜੀ 'ਤੇ ਲੱਗੇ ਨਵੇਂ ਦਰਵਾਜ਼ੇ

ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਪ੍ਰਕਾਸ਼ ਅਸਥਾਨ ਦੇ ਦਰਵਾਜ਼ੇ ਦੀ ਦਰਸ਼ਨੀ ਡਿਓਢੀ 'ਤੇ ਨਵੇਂ ਦਰਵਾਜ਼ੇ ਲਗਾਏ ਜਾਣਗੇ। ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਦੀ ਅਗਵਾਈ ਵਿੱਚ 200 ਸਾਲ ਪੁਰਾਣੇ ਦਰਵਾਜ਼ਿਆਂ ਵਰਗੇ ਦਰਵਾਜ਼ੇ ਬਣਾਉਣ ਲਈ ਕਾਰ ਸੇਵਾ 4 ਜੁਲਾਈ, 2010 ਨੂੰ ਸ਼ੁਰੂ ਹੋਈ ਸੀ।

 

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ "ਪਹਿਲਾਂ ਜੋ ਲੱਕੜ ਦੇ ਦਰਵਾਜ਼ੇ ਲੱਗੇ ਹੋਏ ਸਨ ਉਹ ਬੁਤ ਇਤਿਹਾਸਕ ਸਨ। ਉਨ੍ਹਾਂ ਦੀ ਸਜਾਵਟ ਚਾਂਦੀ ਅਤੇ ਹਾਥੀ ਦੇ ਦੰਦਾਂ ਨਾਲ ਕੀਤੀ ਗਈ ਸੀ। ਹਾਲਾਂਕਿ, ਪੁਰਾਣੇ ਦਰਵਾਜ਼ਿਆਂ ਦੀ ਮੁਰੰਮਤ ਨਹੀਂ ਕੀਤੇ ਜਾ ਸਕਦੀ ਅਤੇ ਅਸੀਂ ਉਨ੍ਹਾਂ ਨੂੰ ਗੁਰਦੁਆਰੇ ਦੀ ਪਰਕਰਮਾ ਵਿੱਚ ਪ੍ਰਦਰਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਸਥਾਨ ਤੇ ਐਸਜੀਪੀਸੀ ਨੇ ਉਸੇ ਡਿਜ਼ਾਇਨ ਤੇ ਸਮੱਗਰੀ ਨਾਲ ਨਵੇਂ ਦਰਵਾਜ਼ੇ ਤਿਆਰ ਕਰਨ ਦਾ ਫੈਸਲਾ ਕੀਤਾ ਹੈ। " 

 

ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨ ਡਿਓੜੀ 'ਤੇ ਲੱਗੇ ਨਵੇਂ ਦਰਵਾਜ਼ੇ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁਖੀ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਮੌਜੂਦਗੀ ਵਿਚ ਦਰਵਾਜ਼ੇ ਲਗਾਏ ਜਾਣਗੇ।

 

ਬਾਬਾ ਭੁਰੀਵਾਲੇ ਨੇ ਕਿਹਾ ਕਿ ਪੁਰਾਣੇ ਤਰ੍ਹਾਂ ਦੀ ਸਮੱਗਰੀ ਵਰਤੀ ਗਈ ਹੈ। ਸਿਰਫ ਹਾਥੀ ਦੇ ਦੰਦਾਂ ਨੂੰ ਛੱਡੇ ਕੇ ਜੋ ਕਿ ਹੁਣ ਦੇਸ਼ ਵਿਚ ਬੰਦ ਹਨ। ਇਸਦੇ ਸਥਾਨ ਤੇ ਸਮੁੰਦਰ ਵਿੱਚ ਮਿਲਨ ਵਾਲੇ ਸਮਾਨ ਦੀ ਸਮੱਗਰੀ ਨੂੰ ਦਰਵਾਜਾ ਸਜਾਉਣ ਲਈ ਵਰਤਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Darshani Deodi of Golden Temple amritsar gets new doors today