ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿਟਰ ਖਾਤਾ ਕਿਉਂ ਹੋਇਆ ਬੰਦ?

ਸੋਸ਼ਲ ਮੀਡੀਆ ਤੇ ਅੱਜ ਦੁਨੀਆ ਦੇ ਵੱਡੇ ਤੋਂ ਵੱਡੇ ਅਤੇ ਸਰਗਰਮ ਚਿਹਰੇ ਦਾ ਆਪਣਾ ਹੀ ਦਬਦਬਾ ਹੈ, ਜਿਨਾਂ ਦੇ ਫੋਲੋਅਰ ਉਨ੍ਹਾਂ ਨੂੰ ਵੱਡੀ ਗਿਣਤੀ ਚ ਫ਼ੋਲੋ ਕਰਦੇ ਹਨ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੇ ਅਧਿਕਾਰਤ ਬਣੇ ਟਵਿੱਟਰ ਖਾਤੇ ਤੇ ਲਗਭਗ 37 ਲੱਖ ਤੋਂ ਵੀ ਵੱਧ ਫ਼ਾਲੋਅਰਜ਼ ਸਨ ਪਰ ਖਾਸ ਗੱਲ ਇਹ ਹੈ ਕਿ ਰਾਮ ਰਹੀਮ ਖੁੱਦ ਕਿਸੇ ਨੂੰ ਵੀ ਫ਼ੋਲੋ ਨਹੀਂ ਕਰਦਾ ਸੀ। ਪਹਿਲੀ ਵਾਰ ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਸਜ਼ਾ ਮਿਲਣ ਮਗਰੋਂ ਰਾਮ ਰਹੀਮ ਦਾ ਟਵਿਟਰ ਖ਼ਾਤਾ ਭਾਰਤ ਚ ਕਾਨੂੰਨੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ।

 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਸੇ ਵੇਲੇ ਡੇਰਾ ਸਿਰਸਾ ਦੇ ਲਗਭਗ 5 ਕਰੋੜ ਪ੍ਰੇਮੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜਿਸ ਪਾਰਟੀ ਵੱਲ ਇਸ਼ਾਰਾ ਕਰਦਾ ਹੈ, ਉਸੇ ਪਾਰਟੀ ਨੂੰ ਡੇਰਾ ਸਮਰਥਕਾਂ ਦੀ ਵੋਟ ਜਾਂਦੀ ਹੈ। ਰਾਮ ਰਹੀਮ ਦੀ ਬਕਾਇਦਾ ਇੱਕ ਸਿਆਸੀ ਵਿੰਗ ਬਣੀ ਹੋਈ ਹੈ। ਜਿਸ ਦੇ ਇਸ਼ਾਰੇ ਤੇ ਕਈ ਸੂਬਿਆਂ ਦੇ ਮੰਤਰੀ ਅਤੇ ਰਸੂਖ਼ਦਾਰ ਲੀਡਰ ਬਾਬੇ ਦੇ ਦਰਬਾਰ ਚ ਸਿਰ ਝੁਕਾਉਂਦੇ ਹਨ।

 

 

ਕਿਹਾ ਜਾਂਦਾ ਹੈ ਕਿ ਜਦੋਂ ਸਰਕਾਰ ਸਾਫ ਸਫਾਈ ਚ ਫ਼ੇਲ ਹੋ ਜਾਂਦੀ ਹੈ ਤਾਂ ਉਦੋਂ ਰਾਮ ਰਹੀਮ ਦੇ ਪ੍ਰੇਮੀਆਂ ਦੀ ਫ਼ੌਜ ਨੂੰ ਸੱਦਿਆ ਜਾਂਦਾ ਹੈ। ਰਾਮ ਰਹੀਮ ਦੇ ਲੱਖਾਂ ਪ੍ਰੇਮੀ ਇਕੋ ਦਿਨ ਚ ਹੀ ਕਿਸੇ ਸ਼ਹਿਰ ਨੂੰ ਚਮਕਾਉਣ ਦਾ ਕੱਦ ਰੱਖਦੇ ਹਨ। ਰਾਮ ਰਹੀਮ ਹੁਣ ਤੱਕ 8 ਸੂਬਿਆਂ ਦੇ 30 ਸ਼ਹਿਰਾਂ ਸਾਫ ਸਫਾਈ ਮੁਹਿੰਮ ਚਲਾ ਚੁੱਕਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਰਾਮ ਰਹੀਮ ਦੀ ਗਿਣਤੀ ਉਨ੍ਹਾਂ ਕੁਝ ਗਿਣੇ ਚੁਣੇ ਬਾਬਿਆਂ ਚ ਹੁੰਦੀ ਹੈ ਜਿਸਨੂੰ ਜ਼ੈੱਡ ਪਲੱਸ ਸਕਿਊਰਟੀ ਮਿਲੀ ਹੋਈ ਸੀ। ਇਕੱਲੇ ਸਿਰਸਾ ਚ ਹੀ ਰਾਮ ਰਹੀਮ ਦਾ ਸਾਮਰਾਜ ਲਗਭਗ 700 ਏਕੜ ਚ ਫੈਲਿਆ ਹੋਇਆ ਹੈ।

 

 

ਦੱਸਣਯੋਗ ਹੈ ਕਿ ਰਾਮ ਰਹੀਮ ਸਾਲ 2007 ਚ ਵੀ ਕਾਫੀ ਵਿਵਾਦਾਂ ਚ ਘਿਰ ਗਿਆ ਸੀ ਜਦੋਂ ਇੱਕ ਵਿਗਿਆਪਨ ਚ ਉਸਨੇ ਸਿੱਖਾਂ ਦੇ 10ਵੀਂ ਪਾਤਿਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦਾ ਸੁਆਂਗ ਰਚਾਇਆ ਸੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dera head gurmeet Ram Rahims Twitter account