ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਲਈ ਜਰਮਨੀ ਤੋਂ ਖ਼ਰੀਦੀ ਜਾਵੇਗੀ ਮਸ਼ੀਨ

 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਲਈ ਜਰਮਨੀ ਤੋਂ ਖ਼ਰੀਦੀ ਜਾਵੇਗੀ ਮਸ਼ੀਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਿੰਟ ਕਰਨ ਲਈ ਜਰਮਨੀ ਤੋਂ ਇੱਕ ਪੂਰੀ-ਕੰਪਿਊਟਰ ਆਫਸੈੱਟ ਮਸ਼ੀਨ ਨੂੰ ਆਯਾਤ ਕਰਨ ਦਾ ਫ਼ੈਸਲਾ ਕੀਤਾ ਹੈ।

 

ਈਕੋ-ਫਰੈਂਡਲੀ ਚਾਰ-ਰੰਗਾਂ ਵਾਲੀ ਪ੍ਰਿੰਟਿੰਗ ਮਸ਼ੀਨ ਦੀ ਖ਼ਰੀਚ ਵਿੱਚ ₹ 8 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਮਸ਼ੀਨ ਦੇ ਨੂੰ ਸ਼੍ਰੀ ਗ੍ਰੰਥ ਸਾਹਿਬ ਇਮਾਰਤ ਵਿਖੇ ਰੱਖਿਆ ਜਾਵੇਗਾ, ਜੋ ਕਿ ਗੁਰਦੁਆਰਾ ਰਕਾਬ ਗੰਜ ਵਿੱਚ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਜਾਣਕਾਰੀ ਦਿੱਤੀ।

 

ਨਵੀਂ ਮਸ਼ੀਨ ਅਪਰੈਲ 2019 ਤੱਕ ਭਾਰਤ ਪਹੁੰਚਣ ਦੀ ਉਮੀਦ ਹੈ ਤੇ ਅਗਲੇ ਸਾਲ ਮਈ ਮਹੀਨੇ ਵਿੱਚ ਇਸ ਤੋਂ ਛਪਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

ਅੰਮ੍ਰਿਤਸਰ ਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਦਾ ਵਿਸ਼ੇਸ਼ ਤੇ ਕਾਨੂੰਨੀ ਹੱਕ ਹੈ। ਨਵੀਂ ਪ੍ਰਿੰਟਿੰਗ ਮਸ਼ੀਨ ਪ੍ਰਤੀ ਦਿਨ 10,000 ਸਫ਼ੇ ਪ੍ਰਿੰਟ ਕਰ ਸਕਦੀ ਹੈ। ਜਿਸ ਨਾਲ ਪਵਿੱਤਰ   ਗੁਰੂ ਗ੍ਰੰਥ ਸਾਹਿਬ ਦੀ ਦੁਨੀਆ ਭਰ ਦੇ ਵਿਦੇਸ਼ੀ ਸਿੱਖ ਸ਼ਰਧਾਲੂਆਂ ਵਿਚਾਲੇ ਵਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।

 

ਦਿੱਲੀ ਕਮੇਟੀ ਆਮ ਲੋਕਾਂ ਤੇ ਸਕੂਲੀ ਬੱਚਿਆਂ ਲਈ ਟੂਰਾਂ ਦਾ ਪ੍ਰਬੰਧ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਦੌਰਿਆਂ ਵਿੱਚ ਸੈਲਾਨੀਆਂ ਨੂੰ ਪਵਿੱਤਰ ਗ੍ਰੰਥ ਛਾਪਣ ਦੀ ਪ੍ਰਕਿਰਿਆ ਬਾਰੇ ਦੱਸਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਘਰੇਲੂ ਤੇ ਵਿਦੇਸ਼ੀ ਸੈਲਾਨੀ ਆਕਰਸ਼ਿਤ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DSGMC to import offset machine from Germany to print holy book