ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਸਰਵੇਖਣ 2020: ਅਗਲੇ 5 ਸਾਲਾਂ ’ਚ 4 ਕਰੋੜ ਲੋਕਾਂ ਨੂੰ ਮਿਲੇਗੀ ਚੰਗੀ ਤਨਖਾਹ ਵਾਲੀ ਨੌਕਰੀ

ਦੇਸ਼ ਚ ਰੁਜ਼ਗਾਰ ਪੈਦਾ ਕਰਨ ਲਈ ਕੇਂਦਰ ਸਰਕਾਰ ਦੇ ਅਨੁਸਾਰ ਚੰਗੇ ਦਿਨ ਆ ਰਹੇ ਹਨ। ਸਰਕਾਰ ਦਾ ਅੰਦਾਜ਼ਾ ਹੈ ਕਿ ਅਗਲੇ ਪੰਜ ਸਾਲਾਂ ਚ ਚੰਗੀ ਤਨਖਾਹ ਵਾਲੀਆਂ 4 ਕਰੋੜ ਨੌਕਰੀਆਂ ਮਿਲਣਗੀਆਂ ਤੇ 2030 ਤੱਕ ਇਨ੍ਹਾਂ ਦੀ ਗਿਣਤੀ 8 ਕਰੋੜ ਹੋ ਜਾਵੇਗੀ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸ਼ੁੱਕਰਵਾਰ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 2019-20 ਦੇ ਅਨੁਸਾਰ 2025 ਤੱਕ ਦੇਸ਼ ਚ ਚੰਗੀ ਤਨਖਾਹ ਵਾਲੀਆਂ 4 ਕਰੋੜ ਨੌਕਰੀਆਂ ਪੈਦਾ ਹੋਣਗੀਆਂ ਅਤੇ 2030 ਤੱਕ ਇਹ ਗਿਣਤੀ ਅੱਠ ਕਰੋੜ ਹੋ ਜਾਵੇਗੀ।

 

ਆਰਥਿਕ ਸਮੀਖਿਆ ਚ ਕਿਹਾ ਗਿਆ ਹੈ ਕਿ ਭਾਰਤ ਕੋਲ ਕਿਰਤ-ਅਧਾਰਤ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਚੀਨ ਵਰਗਾ ਬੇਮਿਸਾਲ ਮੌਕਾ ਹੈ। ਭਾਰਤ ਚ ‘ਅਸੈਂਬਲ ਇਨ ਇੰਡੀਆਅਤੇ ‘ਮੇਕ ਇਨ ਇੰਡੀਆਪ੍ਰੋਗਰਾਮਾਂ ਨਾਲ, ਵਿਸ਼ਵ ਦੀ ਬਰਾਮਦ ਬਾਜ਼ਾਰ ਚ ਭਾਰਤ ਦੀ ਹਿੱਸੇਦਾਰੀ 2025 ਤਕ ਵੱਧ ਕੇ 3.5% ਹੋ ਜਾਵੇਗੀ, ਜੋ ਕਿ ਅੱਗੇ ਜਾ ਕੇ 2030 ਤਕ 6% ਹੋ ਜਾਵੇਗੀ।

 

ਆਰਥਿਕ ਸਰਵੇਖਣ ਅਨੁਸਾਰ, 2025 ਤਕ ਭਾਰਤ ਚ 5 ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਬਣਨ ਲਈ ਲੋੜੀਂਦੇ ਨੈਟਵਰਕ ਉਤਪਾਦਾਂ ਦੇ ਨਿਰਯਾਤ ਚ ਇਕ ਤਿਹਾਈ ਵਾਧਾ ਹੋਵੇਗਾ। ਆਰਥਿਕ ਸਰਵੇਖਣ ਨੇ ਭਾਰਤ ਨੂੰ ਚੀਨ ਵਰਗੀ ਰਣਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਗਿਆ ਹੈ ਜਿਸ ਲਈ ਕਿਰਤ-ਅਧਾਰਤ ਖੇਤਰਾਂ, ਖਾਸ ਕਰਕੇ ਨੈੱਟਵਰਕ ਉਤਪਾਦਾਂ ਵਿੱਚ ਵੱਡੇ ਪੱਧਰ ’ਤੇ ਮੁਹਾਰਤ ਦੀ ਲੋੜ ਹੈ। ਨਾਲ ਹੀ ਨੈਟਵਰਕ ਉਤਪਾਦਾਂ ਨੂੰ ਇਕੱਤਰ ਕਰਨ ਦੀਆਂ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

 

ਇਸ ਤੋਂ ਇਲਾਵਾ, ਅਮੀਰ ਦੇਸ਼ਾਂ ਦੇ ਬਾਜ਼ਾਰ ਚ ਨਿਰਯਾਤ ਨੂੰ ਉਤਸ਼ਾਹਤ ਕਰਨ ਅਤੇ ਨਿਰਯਾਤ ਨੀਤੀ ਨੂੰ ਅਨੁਕੂਲ ਬਣਾਉਣ ਲਈ ਵੀ ਸੁਝਾਅ ਦਿੱਤਾ ਗਿਆ ਹੈ। ਆਰਥਿਕ ਸਮੀਖਿਆ ਚ ਸਮੁੱਚੇ ਵਪਾਰ ਸੰਤੁਲਨ 'ਤੇ ਭਾਰਤ ਦੁਆਰਾ ਕੀਤੇ ਵਪਾਰ ਸਮਝੌਤਿਆਂ ਦੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Economic Survey 2020: 4 crore people will get good salary jobs in next 5 years