ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 `ਚ ਹੋਵੇਗੀ ਤਬਾਹੀ, ਨਾਸਤਰੇਦਾਮਸ ਦੀ ਇਹ ਭਵਿੱਖਬਾਣੀ ਕਿੰਨੀ ਕੁ ਸੱਚ?

2019 `ਚ ਹੋਵੇਗੀ ਤਬਾਹੀ, ਨਾਸਤਰੇਦਾਮਸ ਦੀ ਇਹ ਭਵਿੱਖਬਾਣੀ ਕਿੰਨੀ ਕੁ ਸੱਚ?

ਸਾਲ 2019 ਦੀ ਸ਼ੁਰੂਆਤ ਭਿਆਨਕ ਕੁਦਰਤੀ ਆਫਤਾਂ; ਜਿਵੇਂ ਹੜ੍ਹ ਤੇ ਭੂਚਾਲ ਨਾਲ ਹੋਵੇਗੀ। ਅੱਤਵਾਦ ਵਧੇਗਾ ਤੇ ਮਨੁੱਖੀ ਆਬਾਦੀ ਦਾ ਵੱਡਾ ਹਿੱਸਾ ਖ਼ਤਮ ਹੋ ਜਾਵੇਗਾ। ਅਜਿਹੀਆਂ ਕਈ ਭਵਿੱਖਬਾਣੀਆਂ ਫ਼ਰਾਸੀਸੀ ਕਵੀ ਨਾਸਤਰੇਦਾਮਸ ਨੇ ਸੰਨ 2019 ਈ. ਨੂੰ ਲੈ ਕੇ ਕੀਤੀਆਂ ਸਨ। ਉਸ ਅਨੁਸਾਰ ਸਾਲ 2019 `ਚ ਤੀਜਾ ਵਿਸ਼ਵ-ਯੁੱਧ ਸ਼ੁਰੂ ਹੋ ਜਾਵੇਗਾ, ਜੋ 27 ਵਰ੍ਹੇ ਚੱਲੇਗਾ ਅਤੇ ਇੰਝ ਮਨੁੱਖਤਾ ਨੂੰ ਬਹੁਤ ਜਿ਼ਆਦਾ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਵੇਗਾ।


ਫ਼ਰਾਂਸ `ਚ 16ਵੀਂ ਸਦੀ (1503-1566) `ਚ ਜਨਮੇ ਨਾਸਤਰੇਦਾਮਸ ਨੇ 400 ਵਰ੍ਹੇ ਪਹਿਲਾਂ ਦੀ ਆਉਣ ਵਾਲੀਆਂ 20 ਸਦੀਆਂ ਦੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਜੋ ਵੀ ਭਵਿੱਖਬਾਣੀਆਂ ਕੀਤੀਆਂ ਸਨ, ਉਨ੍ਹਾਂ `ਚੋਂ ਜਿ਼ਆਦਾਤਰ ‘ਸੱਚ ਸਿੱਧ ਹੋ ਚੁੱਕੀਆਂ ਹਨ` - ਜਿਵੇਂ ਬ੍ਰਿਟਿਸ਼ ਸ਼ਹਿਜ਼ਾਦੀ ਡਾਇਨਾ ਦੀ ਮੌਤ, ਜਰਮਨੀ ਦੇ ਹਾਕਮ ਐਡੌਲਫ਼ ਹਿਟਲਰ ਦਾ ਉਭਾਰ, ਪ੍ਰਮਾਣੂ ਬੰਬ, ਦੂਜਾ ਵਿਸ਼ਵ ਯੁੱਧ ਤੇ 9/11 ਦੇ ਹਮਲੇ ਜਿਹੀਆਂ ਕਈ ਸਹੀ ਭਵਿੱਖਬਾਣੀਆਂ ਨਾਸਤਰੇਦਾਮਸ ਪਹਿਲਾਂ ਕਰ ਚੁੱਕੇ ਸਲ। ਉਨ੍ਹਾਂ ਸਾਲ 2019 ਬਾਰੇ ਵੀ ਭਵਿੱਖਬਾਣੀ ਕੀਤੀ ਸੀ।


ਕਵਿਤਾਵਾਂ ਰਾਹੀਂ ਭਵਿੱਖਬਾਣੀ ਕਰਨ ਵਾਲੇ ਨਾਸਤਰੇਦਾਮਸ ਆਪਣੇ ਅਜਿਹੇ ਬਿਆਨਾਂ ਕਾਰਨ ਤਿੱਖੀ ਆਲੋਚਨਾ ਦਾ ਸਿ਼ਕਾਰ ਵੀ ਹੁੰਦੇ ਰਹੇ ਹਨ। ਅੱਜ ਵੀ ਵਿਦਵਾਨ ਉਨ੍ਹਾਂ ਦੀ ਆਲੋਚਨਾ ਕਰਨ ਤੋਂ ਰੁਕਦੇ ਨਹੀਂ ਹਨ। 


ਨਾਸਤਰੇਦਾਮਸ ਮੁਤਾਬਕ ਸਾਲ 2019 `ਚ ਧਰਤੀ ਦੇ ਨਿਵਾਸੀਆਂ ਨੂੰ ਭਿਆਨਕ ਦੁੱਖ ਝੱਲਣੇ ਪੈਣਗੇ। ਸਾਲ 2019 `ਚ ਸ਼ੁਰੂ ਹੋਣ ਵਾਲੇ ਇਹ ਦੁੱਖ 2046 ਤੱਕ ਚੱਲਣਗੇ।


1555 `ਚ ਲਿਖੀ ਕਿਤਾਬ ‘ਲੀਸ ਪ੍ਰਾਪਰਟੀਜ਼` `ਚ ਨਾਸਤਰੇਦਾਮਸ ਨੇ ਕਿਹਾ ਸੀ ਕਿ ਸਾਲ 2019 `ਚ ਸਾਰੀ ਦੁਨੀਆ ਦੀ ਤਬਾਹ ਕਰ ਦੇਣ ਵਾਲਾ ਤੀਜਾ ਵਿਸ਼ਵ ਯੁੱਧ ਸ਼ੁਰੂ ਹੋਵੇਗਾ, ਜੋ 27 ਸਾਲਾਂ ਤੱਕ ਚੱਲੇਗਾ। ਪੂਰੀਆਂ 942 ਕਵਿਤਾਵਾਂ ਨਾਲ ਭਰੀ ਉਸ ਕਿਤਾਬ `ਚ ਭਵਿੱਖ ਬਾਰੇ ਲਿਖਿਆ ਗਿਆ ਹੈ। ਯੂਰੋਪ `ਚ ਭਿਆਨਕ ਹੜ੍ਹ ਆਉਣਗੇ, ਜੋ ਰੱਜਵੀਂ ਤਬਾਹੀ ਮਚਾਉਣਗੇ। ਇੱਕ ਤਬਾਹਕੁੰਨ ਭੂਚਾਲ ਵੀ ਆਵੇਗਾ, ਜੋ ਕੈਲੀਫ਼ੋਰਨੀਆ (ਅਮਰੀਕਾ) ਤੋਂ ਲੈ ਕੇ ਵੈਨਕੂਵਰ (ਕੈਨੇਡਾ) ਵਿਚਾਲੇ ੳੱਭਰ ਰਿਹਾ ਹੈ। ਵਿਸ਼ਵ ਦੇ ਮੱਧ-ਪੂਰਬੀ ਦੇਸ਼ਾਂ `ਚ ਅੱਤਵਾਦ ਤੇ ਧਾਰਮਿਕ ਅੱਤਵਾਦ ਵੀ ਕਾਫ਼ੀ ਤੇਜ਼ੀ ਨਾਲ ਵਧੇਗਾ।


ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਨਾਸਤਰੇਦਾਮਸ ਨੇ ਇਹ ਵੀ ਭਵਿੱਖਬਾਣੀਆਂ ਕੀਤੀਆਂ ਕਿ ਇਨਸਾਨ ਜਾਨਵਰਾਂ ਨਾਲ ਗੱਲਬਾਤ ਕਰਨ ਦੀ ਸਮਰੱਥਾ ਵੀ ਵਿਕਸਤ ਕਰਨਗੇ। ਉਂਝ ਨਾਸਤਰੇਦਾਮਸ ਨੇ ਸਾਲ 1999 `ਚ ਹੀ ਸੰਸਾਰ ਦੇ ਖ਼ਾਤਮੇ ਦੀ ਭਵਿੱਖਬਾਣੀ ਕੀਤੀ ਸੀ, ਜੋ ਬਿਲਕੁਲ ਗ਼ਲਤ ਸਿੱਧ ਹੋਈ। ਇਹੋ ਕਾਰਣ ਹੈ ਕਿ ਵਿਦਵਾਨ ਨਾਸਤਰੇਦਾਮਸ ਦੀਆਂ ਭਵਿੱਖਬਾਣੀਆਂ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extinction in 2019 Are Nastredamus prophecies are credible