ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦੂਕ ਦਾ ਲਾਇਸੰਸ ਚਾਹੀਦੈ ਤਾਂ ਹੁਣ ਲਾਉਣੇ ਪੈਣਗੇ ਬੂਟੇ

ਲੋਕ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਚੰਬਲ ਇਲਾਕੇ ਚ ਹੁਣ ਬੰਦੂਕ ਰੱਖਣ ਵਾਲੇ ਲੋਕਾਂ ਨੂੰ ਹਥਿਆਰ ਦਾ ਲਾਇਸੰਸ ਲੈਣ ਲਈ 10 ਦੱਸ ਬੂਟੇ ਲਾਉਣ ਦੀ ਸ਼ਰਤ ਨੂੰ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਬੂਟਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਹੋਵੇਗੀ ਤੇ ਬੂਟਿਆਂ ਨਾਲ ਸੈਲਫ਼ੀ ਲੈ ਕੇ ਕਲੈਕਟਰ ਨੂੰ ਦਿਖਾਉਣੀ ਹੋਵੇਗੀ। ਨੇੜਲੇ ਇਲਾਕਿਆਂ ਚ ਇਹ ਯੋਜਨਾ ਚੰਗੀ ਤਰ੍ਹਾਂ ਕੰਮ ਕਰ ਸਕੇ ਇਸਦੀ ਨਿਗਰਾਨੀ ਸਬੰਧਤ ਇਲਾਕੇ ਦੇ ਪਟਵਾਰੀ ਦੀ ਹੋਵੇਗੀ ਤੇ ਉਹ ਰਿਪੋਰਟ ਵੀ ਦੇਵੇਗਾ।

 

ਦੱਸ ਦੇਈਏ ਕਿ ਗਵਾਲੀਅਰ ਦੇ ਲੋਕ ਬੰਦੂਕ ਰੱਖਣ ਦੇ ਸ਼ੌਕੀ ਹਨ। ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਚਲਦੇ ਕਈ ਮਹੀਨਿਆਂ ਤੋਂ ਬੰਦੂਕ ਦੇ ਲਾਇਸੰਸ ਦੀ ਬਹਾਲੀ ਨੂੰ ਕਲੈਕਟਰ ਨੇ ਰੋਕ ਰੱਖਿਆ ਸੀ। ਜਿਸ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।

 

 

ਕਲੇਕਟਰ ਅਨੁਰਾਗ ਚੋਧਰੀ ਨੇ ਕਿਹਾ ਕਿ ਜੇਕਰ ਇਸ ਕੰਮ ਲਈ ਅਪੀਲਕਰਤਾ ਕੋਲ ਜ਼ਮੀਨ ਨਹੀਂ ਹੈ ਤਾਂ ਸ਼ਹਿਰ ਤੇ ਪਿੰਡਾਂ ਚ ਪ੍ਰਸ਼ਾਸਨ ਨੇ ਅਜਿਹੇ ਸਥਾਨ ਤੈਅ ਕਰ ਦਿੱਤੇ ਹਨ ਜਿੱਥੇ ਜਾ ਕੇ ਪੌਕੇ ਲਗਾਉਣੇ ਪੈਣਗੇ ਤੇ ਲਗਾਤਾਰ ਇਕ ਮਹੀਨੇ ਤਕ ਉਨ੍ਹਾਂ ਦੀ ਦੇਖਭਾਲ ਕਰਨੀ ਹੋਵੇਗੀ। ਕਲੈਕਟਰ ਮੁਤਾਬਕ ਪੈਟਰੋਲ ਪੰਪਾਂ ਅਤੇ ਸਟੋਨ ਕ੍ਰੈਸ਼ਰਾਂ ਨੂੰ ਵੀ ਲਗਾਉਣ ਲਈ ਬੂਟੇ ਲਗਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:for getting a gun license one has to plant trees