ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦਾ ਸਭ ਤੋਂ ਬਦਬੂਦਾਰ ਫਲ, ਕੀਮਤ 35,730 ਰੁਪਏ

ਦੁਨੀਆ ਚ ਇੱਕ ਸਭ ਤੋਂ ਮਸ਼ਹੂਰ ਫਲ ਕਈ ਹਜ਼ਾਰਾਂ ਦਾ ਵਿਕਦਾ ਹੈ। ਇਸਨੂੰ ਦੇਖਣ ਦੇ ਨਾਲ ਹੀ ਲੋਕ ਇਸਦੇ ਨਾਲ ਸੈਲਫ਼ੀ ਤੱਕ ਲੈਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫ਼ਲ ਦੀ ਕੀਮਤ ਕੋਈ 50–100 ਰੁਪਏ ਨਹੀਂ ਬਲਕਿ 500 ਡਾਲਰ (ਲਗਪਗ 35,730 ਰੁਪਏ) ਹੈ। ਡਯੂਰਿਅਨ ਫਲ (Durian Fruit) ਨਾਂ ਨਾਲ ਮਸ਼ਹੂਰ ਇਹ ਫ਼ਲ ਇੰਡੋਨੇਸ਼ੀਆ ਚ ਵਿਕਦਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਇਸ ਫਲ ਦੀ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ ਹੈ ਤੇ ਜਿਸ ਵੀ ਦੁਕਾਨ ਤੇ ਇਹ ਵੇਚਿਆ ਜਾਂਦਾ ਹੈ, ਉੱਥੇ ਵੱਖਰੇ ਤੌਰ ਤੇ ਸ਼ੀਸ਼ੇ ਵਾਲੇ ਬਕਸੇ ਚ ਸੈਟਿਨ ਦੇ ਕਪੜੇ ਤੇ ਇਸ ਨੂੰ ਰਖਿਆ ਜਾਂਦਾ ਹੈ। ਲੋਕਾਂ ਚ ਇਹ ਫ਼ਲ ਬੇਹੱਦ ਮਸ਼ਹੂਰ ਹੈ ਜਿਸ ਕਾਰਨ ਲੋਕ ਇਸ ਫਲ ਨਾਲ ਸੈਲਫ਼ੀ ਤੱਕ ਲੈਂਦੇ ਹਨ।

 

 

 

ਪੂਰੇ ਸਾਊਥ ਏਸ਼ੀਆ ਚ ਇਸ ਫਲ ਨੂੰ ‘ਕਿੰਗ ਆਫ਼ ਫ਼ਰੂਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਰਅਸਲ ਲੋਕਾਂ ਨੂੰ ਇਸ ਫਲ ਦਾ ਕਰੀਮ ਵਾਲਾ ਸੁਆਦ ਬੇਹੱਦ ਪਸੰਦ ਹੈ। ਇਸ ਨੂੰ ਖਾਣ ਵਾਲੇ ਲੋਕ ਇਸ ਫਲ ਦੇ ਸੁਆਦ ਨੂੰ ਗੰਦੇ ਨਾਲੇ ਜਾਂ ਫਿਰ ਜੁਰਾਬਾਂ ਦੀ ਬਦਬੂ ਵਾਲਾ ਫਲ ਮੰਨਦੇ ਹਨ। ਇਸਦੇ ਬਾਵਜੂਦ ਲੋਕ ਇਸ ਫ਼ਲ ਨੂੰ ਇਸਦੇ ਸੁਆਦ ਕਾਰਨ ਖਾਣਾ ਪਸੰਦ ਕਰਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Have not seen the worlds worst fruit