ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Health Alert : ਇਸ ਮੌਸਮ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਹੋ ਸਕਦੀਆਂ ਹਨ ਬੀਮਾਰੀਆਂ 

 
ਮੀਂਹ ਦਾ ਮੌਸਮ ਦਿਲ ਅਤੇ ਦਿਮਾਗ਼ ਨੂੰ ਸੁਕੂਨ ਨਾਲ ਭਰ ਦਿੰਦਾ ਹੈ। ਇਨ੍ਹਾਂ ਦਿਨਾਂ ਵਿੱਚ ਵੱਖ-ਵੱਖ ਪਰਵਾਨਾਂ ਦਾ ਮਹੱਤਵ ਵੱਧ ਜਾਂਦਾ ਹੈ ਪਰ ਮਾਹਰ ਕਹਿੰਦੇ ਹਨ ਕਿ ਇਸ ਮੌਸਮ ਵਿੱਚ ਪੱਤੇ ਵਾਲੀਆਂ ਹਰੀਆਂ ਸਬਜ਼ੀਆਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਬਾਰੇ ਜਾਣਕਾਰੀ ਦੇ ਰਹੀ ਹੈ ਮੋਨਿਕਾ ਅਗਰਵਾਲ।

 

ਮਾਨਸੂਨ ਯਾਨੀ ਹਰਿਆਲੀ ਨਾਲ ਭਰਿਆ ਮੌਸਮ, ਜਿਸ ਦਾ ਅਹਿਸਾਸ ਹੀ ਦਿਲ ਅਤੇ ਦਿਮਾਗ਼ ਨੂੰ ਸੁਕੂਨ ਨਾਲ ਭਰ ਦਿੰਦਾ ਹੈ। ਇਸ ਮੌਸਮ ਦਾ ਆਨੰਦ ਲੈਣ ਵਾਲੇ ਲੋਕ ਹਮੇਸ਼ਾ ਬਾਰਿਸ਼ ਦਾ ਹੀ ਮਜਾ ਨਹੀਂ ਲੈਂਦੇ ਬਲਕਿ ਬਾਰਿਸ਼ ਦੇ ਨਾਲ ਨਾਲ ਖਾਣ ਪੀਣ ਦਾ ਵੀ ਖ਼ਾਸ ਧਿਆਨ ਦਿੰਦੇ ਹਨ। 

 

ਤਰ੍ਹਾਂ ਤਰ੍ਹਾਂ ਦੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਚਾਹ ਦੀ ਵਰਤੋਂ ਅੱਜ ਕੱਲ੍ਹ ਵੱਧ ਜਾਂਦੀ ਹੈ। ਜੇ ਤੁਸੀਂ ਵੀ ਇਸ ਮੌਸਮ ਵਿੱਚ ਹਰੀ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਦੇ ਹੋ ਤਾਂ ਸਾਵਧਾਨ ਹੋ ਜਾਵੋ।  ਮਾਹਰ ਦੱਸਦੇ ਹਨ ਕਿ ਇਸ ਮੌਸਮ ਵਿੱਚ ਇਹ ਹਰੀ ਪੱਤੇਦਾਰ ਸਬਜ਼ੀਆਂ ਆਪਣੇ ਨਾਲ ਪੇਟ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹਨ।


ਸੀਨੀਅਰ ਖੁਰਾਕ ਮਾਹਰ ਡਾ. ਅਨਿਕਾ ਬੱਗਾ ਦੱਸਦੀ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੀ ਪੱਤੇਦਾਰ ਸਬਜ਼ੀਆਂ ਸਾਰੇ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਸਿਹਤ ਲਈ ਲਾਭਦਾਇਕ ਹਨ ਪਰ ਇਸ ਬਰਸਾਤੀ ਮੌਸਮ ਵਿੱਚ ਹਰੀ ਸਬਜ਼ੀਆਂ ਦੇ ਪੱਤਿਆਂ ਵਿੱਚ ਸਭ ਤੋਂ ਜ਼ਿਆਦਾ ਕੀੜੇ ਪਨਪਦੇ ਹਨ। ਦਰਅਸਲ, ਮਾਨਸੂਨ ਦਾ ਮੌਸਮ ਬੈਕਟੀਰੀਆ ਦੀ ਬ੍ਰੀਡਿੰਗ ਦਾ ਮੌਸਮ ਹੈ।

 


ਇਸੇ ਕਾਰਨ ਕੁਝ ਸਬਜ਼ੀਆਂ ਦਾ ਵਿਸ਼ੇਸ਼ਕਰ ਪੱਤੇਦਾਰ ਸਬਜ਼ੀਆਂ ਦਾ ਸੇਵਨ ਇਸ ਮੌਸਮ ਵਿੱਚ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਲਈ ਮਾਨਸੂਨ ਵਿੱਚ ਹਰੀ ਪੱਤੇਦਾਰ ਸਬਜ਼ੀਆਂ ਤੋਂ ਦੂਰੀ ਬਣਾ ਕੇ ਤੁਸੀਂ ਖੁਦ ਨੂੰ ਕਈ ਬਿਮਾਰੀਆਂ ਤੋਂ ਬਚਾਅ ਸਕਦੇ ਹੋ।


ਹਰੀ ਪੱਤੇਦਾਰ ਸਬਜ਼ੀਆਂ ਨੂੰ ਸਭ ਤੋਂ ਪਹਿਲਾਂ ਨਮਕ ਵਾਲੇ ਪਾਣੀ ਵਿੱਚ ਪਾ ਕੇ ਉਬਾਲੋ। ਇਸ ਤੋਂ ਬਾਅਦ ਓਬਲੀ ਸਬਜ਼ੀ ਦਾ ਪਾਣੀ ਕੱਢ ਦਿਓ। ਹੁਣ ਉਸ ਨੂੰ ਆਮ ਤਰੀਕੇ ਨਾਲ ਪਕਾਓ। ਪੱਤਾਗੋਭੀ, ਪਾਲਕ, ਫੁਲਗੋਭੀ, ਵਿਟਾਮਿਨ ਡੀ ਨਾਲ ਭਰਪੂਰ ਮਸ਼ਰੂਮ, ਬ੍ਰੇਕਲੀ, ਅਰਬੀ ਦੇ ਪੱਤੇ ਆਦਿ ਦਾ ਇਸ ਵਿਧੀ ਨਾਲ ਪਕਾਓ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:health alert know from expert in hindi how eating green vegetables in monsoon make you sick