ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਚ ਘੁਸਪੈਠ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਅਕਤੂਬਰ ਤੱਕ ਜੰਮੂ-ਕਸ਼ਮੀਰ ਵਿੱਚ 59 ਸ਼ੱਕੀ ਘੁਸਪੈਠ ਹੋ ਚੁੱਕੀਆਂ ਹਨ। ਅਗਸਤ ਚ 32, ਸਤੰਬਰ ਚ 20 ਅਤੇ ਅਕਤੂਬਰ ਚ 7 ਘੁਸਪੈਠ ਹੋਈ ਸੀ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜੰਮੂ-ਕਸ਼ਮੀਰ ਚ ਇਸ ਸਾਲ ਪੱਥਰਬਾਜ਼ੀ ਦੀਆਂ ਕੁੱਲ 544 ਘਟਨਾਵਾਂ ਹੋਈਆਂ। ਇਹ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੇ ਦਿੱਤੀ। 5 ਅਗਸਤ ਤੋਂ 8 ਦਸੰਬਰ ਤੱਕ 190 ਘਟਨਾਵਾਂ ਦਰਜ ਕੀਤੀਆਂ ਗਈਆਂ। ਪਿਛਲੇ ਸਾਲ ਪੱਥਰਬਾਜ਼ੀ ਦੀਆਂ ਕੁੱਲ ਗਿਣਤੀ 802 ਸੀ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਦੇ ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਪੱਥਰਬਾਜ਼ੀ ਦੀਆਂ 190 ਘਟਨਾਵਾਂ ਵਾਪਰੀਆਂ ਸਨ ਅਤੇ ਇਸ ਵਿੱਚ ਸ਼ਾਮਲ 250 ਲੋਕ ਅਜੇ ਵੀ ਜੇਲ੍ਹ ਵਿੱਚ ਹਨ।
ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਾਲ 2019 ਵਿੱਚ ਹੁਣ ਤੱਕ 544 ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਨ੍ਹਾਂ ਵਿੱਚੋਂ 190 ਘਟਨਾ 5 ਅਗਸਤ ਤੋਂ ਬਾਅਦ ਵਾਪਰੀਆਂ ਹਨ, ਜਦੋਂ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।
ਅਧਿਕਾਰੀ ਨੇ ਦੱਸਿਆ ਕਿ 8 ਦਸੰਬਰ ਤੱਕ ਜੰਮੂ-ਕਸ਼ਮੀਰ ਦੇ 356 ਲੋਕ ਜੇਲ੍ਹ ਚ ਸਨ ਅਤੇ ਇਨ੍ਹਾਂ ਚੋਂ 250 ਪੱਥਰਬਾਜ਼ੀ ਕਰਨ ਵਾਲੇ ਹਨ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਲੋਕ ਸਭਾ ਚ ਕਿਹਾ ਸੀ ਕਿ ਸਰਹੱਦ ਰੇਖਾ ਤੋਂ ਘੁਸਪੈਠ ਦੌਰਾਨ ਸੁਰੱਖਿਆ ਬਲਾਂ ਦੁਆਰਾ 1011 ਅੱਤਵਾਦੀ ਮਾਰੇ ਗਏ ਸਨ। 42 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ। 2253 ਅੱਤਵਾਦੀਆਂ ਨੂੰ ਵਪਾਸ ਧੱਕ ਦਿੱਤਾ ਗਿਆ। ਇਹ ਘੁਸਪੈਠ 2005 ਤੋਂ ਅਕਤੂਬਰ 2019 ਤੱਕ ਕੀਤੀ ਗਈ ਸੀ। ਇਸ ਦੌਰਾਨ ਸੁਰੱਖਿਆ ਬਲਾਂ ਦੀ ਸਰਗਰਮੀ ਅਤੇ ਚੌਕਸੀ ਨੇ ਅੱਤਵਾਦੀਆਂ ਦੀ ਕਮਰ ਤੋੜ ਦਿੱਤੀ।
ਜੀ ਕਿਸ਼ਨ ਰੈਡੀ ਨੇ ਲੋਕ ਸਭਾ ਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਸੀ ਕਿ 1990 ਤੋਂ ਬਾਅਦ ਤੋਂ 1 ਦਸੰਬਰ 2019 ਤੱਕ ਸੁਰੱਖਿਆ ਬਲਾਂ ਨੇ ਅੱਤਵਾਦੀ ਹਿੰਸਾ ਦੀਆਂ ਘਟਨਾਵਾਂ ਵਿੱਚ 22,557 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦਰਅਸਲ, ਭਾਰਤੀ ਫੌਜ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੇ ਖਾਤਮੇ ਵਿਚ ਲੱਗੀ ਹੋਈ ਹੈ।
ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀ ਢੇਰ ਹੋ ਰਹੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਠਭੇੜ ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਦਿੱਤੇ ਸਨ। ਇਸ ਦੌਰਾਨ ਬਾਂਦੀਪੋਰਾ ਵਿੱਚ ਚੱਲ ਰਹੇ ਮੁਕਾਬਲੇ ਚ ਦੋ ਅੱਤਵਾਦੀ ਮਾਰੇ ਗਏ।
ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
MHA sources: Total incidents of stone pelting in Jammu and Kashmir reported this year by local administration was 544. 190 incidents were reported after 5th August (figures till 8th December). Last year total number of stone pelting incidents were 802. https://t.co/QEPnkFQ4Bc
— ANI (@ANI) December 18, 2019
.