ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖਤ ਕਾਨੂੰਨ ਦਾ ਅਸਰ, ਸੜਕ ਹਾਦਸਿਆਂ ਦੇ ਮਾਮਲੇ 75 ਫੀਸਦ ਘਟੇ

ਮੋਟਰ ਵਹੀਕਲ ਐਕਟ ਕੀਤੀ ਸੋਧ ਇਸ ਨੂੰ ਸਖਤ ਬਣਾਉਣ ਦੀ ਕੋਸ਼ਿਸ਼ ਰੰਗ ਲਿਆਉਂਦੀ ਨਜ਼ਰ ਆ ਰਹੀ ਹੈਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਸਤੰਬਰ ਅਤੇ ਅਕਤੂਬਰ ਮਹੀਨੇ ਹੋਏ ਘਾਤਕ ਸੜਕ ਹਾਦਸਿਆਂ 75 ਫੀਸਦ ਦੀ ਘਾਟ ਦੇਖਣ ਨੂੰ ਮਿਲੀ ਹੈ

 

ਨਵਾਂ ਮੋਟਰ ਵਾਹਨ ਕਾਨੂੰਨ 1 ਸਤੰਬਰ ਤੋਂ ਲਾਗੂ ਹੋ ਗਿਆ ਹੈ, ਜਿਸ ਤੋਂ ਬਾਅਦ ਕੁਝ ਰਾਜਾਂ ਅਤੇ ਚੰਡੀਗੜ੍ਹ ਸਮੇਤ ਕੁਝ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਕਮੀ ਆਈ ਹੈਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਰਾਜ ਸਭਾ ਇੱਕ ਲਿਖਤੀ ਪ੍ਰਸ਼ਨ ਦੇ ਜਵਾਬ ਇਹ ਜਾਣਕਾਰੀ ਦਿੱਤੀ

 

ਗਡਕਰੀ ਨੇ ਕਿਹਾ ਕਿ ਸਤੰਬਰ ਅਤੇ ਅਕਤੂਬਰ ਵਿਚ ਚੰਡੀਗੜ੍ਹ ਹੋਏ ਇਕ ਸੜਕ ਹਾਦਸੇ ਵਿਚ ਸਿਰਫ ਦੋ ਲੋਕਾਂ ਦੀਆਂ ਮੌਤਾਂ ਹੋਈਆਂ ਜਦਕਿ ਪਿਛਲੇ ਸਾਲ 8 ਲੋਕਾਂ ਦੀਆਂ ਜਾਨਾਂ ਗਈਆਂ ਸਨਪਿਛਲੇ ਸਾਲ ਦੇ ਮੁਕਾਬਲੇ ਪੁਡੂਚੇਰੀ ਹੋਏ ਹਾਦਸਿਆਂ 31 ਫੀਸਦ ਕਮੀ ਆਈ ਤੇ ਨੌਂ ਲੋਕਾਂ ਦੀ ਮੌਤ ਹੋਈ

 

ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਇਸ ਦੌਰਾਨ ਉਤਰਾਖੰਡ ਮੌਤਾਂ ਦੀ ਗਿਣਤੀ 22 ਫੀਸਦ ਦੀ ਕਮੀ ਆਈ ਹੈਪਿਛਲੇ ਸਾਲ 78 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ ਜਦੋਂ ਕਿ ਇਸ ਵਾਰ 61 ਲੋਕਾਂ ਦੀ ਮੌਤ ਹੋਈ। ਨਿਤਿਨ ਗਡਕਰੀ ਨੇ ਕਿਹਾ ਕਿ ਗੁਜਰਾਤ ਇਨ੍ਹਾਂ ਮਹੀਨਿਆਂ ਮਰਨ ਵਾਲਿਆਂ ਦੀ ਗਿਣਤੀ ਘੱਟ ਕੇ 480 ਹੋ ਗਈ ਹੈ, ਜੋ ਕਿ 14% ਘੱਟ ਹੈਇਕ ਸਾਲ ਪਹਿਲਾਂ 557 ਲੋਕਾਂ ਨੇ ਸੜਕ ਹਾਦਸੇ ਵਿਚ ਆਪਣੀ ਜਾਨ ਗੁਆਈ ਸੀ।

 

ਕੇਂਦਰੀ ਆਵਾਜਾਈ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਬਿਹਾਰ ਮੌਤ ਦਰ ਪਿਛਲੇ ਸਾਲ ਨਾਲੋਂ 10.5 ਫੀਸਦ ਘੱਟ ਹੈਇਨ੍ਹਾਂ ਦੋ ਮਹੀਨਿਆਂ ਵਿਚ ਪਿਛਲੇ ਸਾਲ 459 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਜਦੋਂਕਿ ਇਸ ਵਾਰ ਇਹ ਅੰਕੜਾ 411 ਸੀ

 

ਉੱਤਰ ਪ੍ਰਦੇਸ਼ ਵੀ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਵਿੱਚ 10 ਫੀਸਦ ਦੀ ਕਮੀ ਆਈ ਹੈਪਿਛਲੇ ਸਾਲ ਇਹ ਅੰਕੜਾ 1503 ਸੀ ਜਦੋਂ ਕਿ ਇਸ ਵਾਰ ਇਹ 1355 ਸੀਉਨ੍ਹਾਂ ਕਿਹਾ ਕਿ ਕੇਰਲ ਸੜਕ ਹਾਦਸਿਆਂ ਨਾਲ ਸਬੰਧਤ ਮੌਤਾਂ 2.1 ਫੀਸਦ ਦੀ ਕਮੀ ਆਈ ਹੈ ਜਦੋਂਕਿ ਛੱਤੀਸਗੜ੍ਹ ਦੁਰਘਟਨਾ ਨਾਲ ਸਬੰਧਤ ਮੌਤਾਂ 4 ਫੀਸਦ ਵਾਧਾ ਹੋਇਆ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Impact of stringent law road accident cases reduced by 75 percent