ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਭੁਖਮਰੀ ਸੂਚੀ ’ਚ ਨੇਪਾਲ, ਬੰਗਲਾਦੇਸ਼, ਪਾਕਿ ਤੋਂ ਵੀ ਪਿੱਛੇ ਭਾਰਤ

ਵਿਸ਼ਵ ਭੁਖਮਰੀ ਸੂਚੀ (ਜੀਐਚਆਈ) 2019 ਚ ਭਾਰਤ 117 ਦੇਸ਼ਾਂ ਚ 102ਵੇਂ ਸਥਾਨ 'ਤੇ ਹੈ ਜਦਕਿ ਉਸ ਦੇ ਗੁਆਂਢੀ ਦੇਸ਼ ਨੇਪਾਲ, ਪਾਕਿਸਤਾਨ ਤੇ ਬੰਗਲਾਦੇਸ਼ ਦੀ ਰੈਂਕਿੰਗ ਉਸ ਤੋਂ ਚੰਗੀ ਹੈ। ਭੁਖਮਰੀ ਅਤੇ ਕੂਪੋਸ਼ਣ 'ਤੇ ਨਜ਼ਰ ਰੱਖਣ ਵਾਲੇ ਜੀਐਚਆਈ ਦੀ ਵੈਬਸਾਈਟ 'ਤੇ ਬੁੱਧਵਾਰ ਨੂੰ ਦੱਸਿਆ ਗਿਆ ਕਿ ਬੇਲਾਰੂਸ, ਯੂਕ੍ਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਪੰਜ ਚ ਘੱਟ ਜੀਐਚਆਈ ਅੰਕ ਦੇ ਨਾਲ ਚੋਟੀ ਦੇ ਸਥਾਨ ’ਤੇ ਰਹੇ।

 

ਆਇਰਲੈਂਡ ਦੀ ਏਜੰਸੀ 'ਕਨਸਨਰ ਵਰਲਡਵਾਇਡ ਅਤੇ ਜਰਮਨੀ ਦੇ ਸੰਗਠਨ 'ਵਲਟ ਹੈਂਗਰ ਹਿਲਫੇ’ ਦੁਆਰਾ ਸਾਂਝੇ ’ਤੇ ਤਿਆਰ ਕੀਤੀ ਰਿਪੋਰਟ ਚ ਭਾਰਤ ਚ ਭੁਖਮਰੀ ਦੇ ਪੱਧਰ ਨੂੰ ਗੰਭੀਰ ਦਸਿਆ ਗਿਆ ਹੈ।

 

ਭਾਰਤ ਪਿਛਲੇ ਸਾਲ 2018 ਚ 119 ਦੇਸ਼ਾਂ ਚ 103ਵੇਂ ਸਥਾਨ ਅਤੇ 2000 ਚ 113 ਦੇਸ਼ਾਂ ਵਿਚ 83ਵੇਂ ਸਥਾਨ 'ਤੇ ਸੀ। ਇਸ ਵਾਰ 117 ਦੇਸ਼ਾਂ ਚ 102ਵੇਂ ਸਥਾਨ 'ਤੇ ਚੱਲ ਰਿਹਾ ਹੈ। ਭਾਰਤ ਦੇ ਜੀਆਈਆਈ ਅੰਕ ਚ ਗਿਰਾਵਟ ਆਈ ਹੈ। ਭਾਰਤ ਦੇ ਜੀਆਈਆਈ ਅੰਕ 2005 ਚ 38.9, 2010 ਵਿੱਚ 32 ਅਤੇ 2010 ਤੋਂ 2019 ਦੇ ਵਿਚਕਾਰ 32 ਤੋਂ 30.3 ਅੰਕ ਦੇ ਵਿਚਕਾਰ ਰਹੇ ਹਨ।

 

ਜੀਆਈਆਈ ਅੰਕ ਦੇ ਚਾਰ ਸੰਕੇਤਕ ਅਧਾਰ 'ਤੇ ਗਿਣਤੀ ਕੀਤੀ ਜਾਂਦੀ ਹੈ। ਜਾਤੀਆਂ ਦੀਆਂ ਘੱਟ ਗਿਣਤੀਆਂ, ਬੱਚਿਆਂ ਦੇ ਕੱਦ ਦੇ ਹਿਸਾਬ ਨਾਲ ਭਾਰ ਘੱਟਣਾ, ਬੱਚਿਆਂ ਦਾ ਭਾਰ ਦੇ ਹਿਸਾਬ ਨਾਲ ਕੱਦ ਘੱਟ ਹੋਣਾ ਤੇ ਬਾਲ ਮੌਤਾਂ।

 

ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੱਦ ਦੇ ਹਿਸਾਬ ਨਾਲ ਭਾਰ ਘੱਟ ਹੋਣ ਦੀ ਹਿੱਸੇਦਾਰੀ 2008-2012 ਚ 16.5 ਫੀਸਦ ਵੱਧ ਕੇ ਸਾਲ 2014-18 ਚ 20.8 ਫੀਸਦ ਹੋ ਗਈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 6 ਮਹੀਨੇ ਤੋਂ 23 ਮਹੀਨਿਆਂ ਦੇ ਸਾਰੇ ਬੱਚਿਆਂ ਚ ਸਿਰਫ 9.6 ਫੀਸਦ ਬੱਚਿਆਂ ਨੂੰ ਘੱਟੋ ਘੱਟ ਭੋਜਣ ਦਿੱਤਾ ਗਿਆ।

 

ਇਸ ਚ ਕਿਹਾ ਗਿਆ, ਭਾਰਤ ਚ ਕੱਦ ਦੇ ਹਿਸਾਬ ਨਾਲ ਬੱਚਿਆਂ ਦਾ ਭਾਰ ਘੱਟ ਹੋਣਾ ਬਹੁਤ ਜ਼ਿਆਦਾ ਹੈ, ਜੋ ਕਿ 20.8 ਫੀਸਦ ਹੈ। ਇਹ ਦਰ ਇਸ ਰਿਪੋਰਟ ਵਿੱਚ ਸ਼ਾਮਲ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ। ਰਿਪੋਰਟ ਅਨੁਸਾਰ ਕਈ ਮੁਸ਼ਕਲਾਂ ਨਾਲ ਜੂਝ ਰਹੇ ਯਮਨ ਤੇ ਜਿਬੂਤੀ ਦੇਸ਼ਾਂ ਨੇ ਵੀ ਇਸ ਮਾਮਲੇ ਚ ਭਾਰਤ ਤੋਂ ਚੰਗੇ ਪ੍ਰਦਰਸ਼ਨ ਕੀਤੇ ਹਨ।

 

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨੇਪਾਲ (73), ਸ਼੍ਰੀਲੰਕਾ (66), ਬੰਗਲਾਦੇਸ਼ (88), ਮਿਆਂਮਾਰ (69) ਅਤੇ ਪਾਕਿਸਤਾਨ (94) ਵਰਗੇ ਭਾਰਤ ਦੇ ਗੁਆਂਢੀ ਮੁਲਕ ਵੀ ਗੰਭੀਰ ਭੁਖਮਰੀ ਦੇ ਸ਼ਿਕਾਰ ਹੋਣ ਦੀ ਸੂਚੀ ਚ ਹਨ ਪਰ ਇਨ੍ਹਾਂ ਨੇ ਵੀ ਭਾਰਤ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਸੂਚੀ ਚ ਚੀਨ 25ਵੇਂ ਸਥਾਨ 'ਤੇ ਹੈ ਅਤੇ ਉੱਥੇ ਭੁਖਮਰੀ ਦਾ ਪੱਧਰ ਘੱਟ ਹੈ ਜਦਕਿ ਸ਼੍ਰੀਲੰਕਾ ਚ ਭੁਖਮਰੀ ਦੀ ਸਮੱਸਿਆ ਦਾ ਪੱਧਰ ਮੱਧਮ ਹੈ।

 

ਰਿਪੋਰਟ ਚ ਦੱਸਿਆ ਗਿਆ ਹੈ ਕਿ ਭਾਰਤ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੌਤਦਰ, ਬੱਚਿਆਂ ਦਾ ਕੱਦ ਛੋਟਾ ਹੋਣਾ ਅਤੇ ਲੋੜੀਂਦਾ ਭੋਜਣ ਨਾ ਮਿਲਣ ਕਾਰਨ ਹੋਣ ਵਾਲੇ ਮਾੜੇ ਪਾਲਣ ਪੋਸ਼ਣ ਵਰਗੇ ਪੈਮਾਨਿਆਂ ਚ ਸੁਧਾਰ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਸਵੱਛ ਭਾਰਤ ਮੁਹਿੰਮ ਬਾਵਜੂਦ ਖੁਲ੍ਹੇ ਚ ਗੰਦਗੀ ਕਰਨ ਦੀ ਸਮੱਸਿਆ ਹਾਲੇ ਵੀ ਹੈ। 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:in Global Hunger index india is behind even Nepal Bangladesh Pakistan