ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਗ਼ਰੀਬੀ ਦਾਇਰੇ ਤੋਂ 27.1 ਕਰੋੜ ਲੋਕ ਬਾਹਰ, ਝਾਰਖੰਡ ਮੁਹਰੇ

ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ਚ ਕਿਹਾ ਗਿਆ ਕਿ ਭਾਰਤ ਚ ਪਿਛਲੇ 10 ਸਾਲਾਂ (2006-2016) 27.1 ਕਰੋੜ ਲੋਕ ਗਰੀਬੀ ਦਾਇਰੇ ਤੋਂ ਬਾਹਰ ਹੋਏ। ਗਰੀਬੀ ਦੇ ਗਲੋਬਲ ਇੰਡੈਕਸ (ਐਮਪੀਆਈ) ਚ ਭਾਰਤ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਹੇਠਾਂ ਆਇਆ ਹੈ।

 

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ, ਜਿਸ ਚ 101 ਦੇਸ਼ਾਂ ਚ 1.3 ਅਰਬ ਲੋਕਾਂ ਦੀ ਖੋਜ ਕੀਤੀ ਗਈ। ਇਸ ਚ 31 ਘੱਟੋ ਘੱਟ ਉਮਰ, 68 ਮੱਧਮ ਉਮਰ ਅਤੇ 2 ਉਚੀ ਉਮਰ ਵਾਲੇ ਦੇਸ਼ ਸ਼ਾਮਲ ਸਨ।

 

ਰਿਪੋਰਟ ਮੁਤਾਬਕ ਦੁਨੀਆ ਭਰ ਚ 1.30 ਅਰਬ ਲੋਕ ਬੇਹਦ ਗਰੀਬੀ ਦੇ ਢਾਂਚੇ ਮੁਤਾਬਕ ਗਰੀਬ ਹਨ। ਇਸ ਢਾਂਚੇ ਚ ਘੱਟ ਆਮਦਨ ਦੇ ਨਾਲ ਹੀ ਖਰਾਬ ਸਿਹਤ, ਕੰਮ ਦੀ ਗੁਣਵੱਤਾ ਚ ਘਾਟ ਅਤੇ ਹਿੰਸਾ ਦਾ ਖਤਰਾ ਵੀ ਸ਼ਾਮਲ ਹੈ।

 

ਰਿਪੋਰਟ ਚ ਕਿਹਾ ਗਿਆ ਹੈ ਕਿ ਦੇਸ਼ ਚ ਪੋਸ਼ਣ, ਸਾਫ ਸਫਾਈ, ਬੱਚਿਆਂ ਦੀ ਸਕੂਲੀ ਸਿੱਖਿਆ, ਬਿਜਲੀ, ਸਕੂਲ ਚ ਹਾਜ਼ਰੀ, ਘਰ, ਖਾਣਾ ਪਕਾਉਣ ਦਾ ਬਾਲਣ ਤੇ ਜਾਇਦਾਦ ਵਰਗੇ ਖੇਤਰਾਂ ਚ ਕਾਫੀ ਸੁਧਾਰ ਹੋਇਆ ਹੈ। ਇਸ ਖੇਤਰੀ ਗਰੀਬੀ ਦੇ ਇੰਡੈਕਸ ਮਾਪਣ ਦੇ ਢਾਂਚੇ ਚ ਸ਼ਾਮਲ ਹੈ।

 

ਭਾਰਤ ਚ ਗਰੀਬੀ ਦੇ ਮਾਮਲੇ ਚ ਸਭ ਤੋਂ ਜ਼ਿਆਦਾ ਸੁਧਾਰ ਝਾਰਖੰਡ ਚ ਦੇਖਿਆ ਗਿਆ ਹੈ। ਉੱਥੇ ਕਈ ਪੱਧਰਾਂ ਤੇ ਗਰੀਬੀ 2005-06 74.9 ਫੀਸਦ ਤੋਂ ਘੱਟ ਕੇ 2015-16 46.5 ਫੀਸਦ ਰਹਿ ਗਈ। ਭਾਰਤ ਦੀ ਐਮਪੀਆਈ ਕੀਮਤ 2005-2006 ਦੇ 0.283 ਤੋਂ ਘੱਟ ਕੇ 2015-16 0.123 ਰਹਿ ਗਈ। ਐਮਪੀਆਈ ਚ ਕੁੱਲ 10 ਢਾਂਚੇ ਸ਼ਾਮਲ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In India 27-1 crore people out of poverty in the past 10 years Jharkhand is at forefront