ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧਵਰਗ ਨੂੰ ਆਮਦਨ ਟੈਕਸ ’ਚ ਰਾਹਤ ਮਿਲਣ ਦੀ ਉਮੀਦ ਤੇਜ਼

ਸਰਕਾਰ ਮੱਧਵਰਗ ਨੂੰ ਇਨਕਮ ਟੈਕਸ ਵਿੱਚ ਵੱਡੀ ਰਾਹਤ ਦੇ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ ਡਾਇਰੈਕਟ ਟੈਕਸ ਕੋਡ ਨਾਲ ਜੁੜੀ ਕਮੇਟੀ ਨੇ ਇਸ ਸ਼੍ਰੇਣੀ ਲਈ ਆਮਦਨ ਟੈਕਸ ਦੇ ਭਾਰ ਨੂੰ ਘਟਾਉਣ ਦੀ ਸਿਫਾਰਸ਼ ਕੀਤੀ ਹੈ। ਜੇ ਇਹ ਸਿਫਾਰਸ਼ਾਂ ਲਾਗੂ ਹੋ ਜਾਂਦੀਆਂ ਹਨ ਤਾਂ ਮੱਧ ਵਰਗ 'ਤੇ ਟੈਕਸ ਦਾ ਬੋਝ ਅੱਧਾ ਹੋ ਸਕਦਾ ਹੈ।

 

ਆਮਦਨੀ ਟੈਕਸ ਦੇ ਮੌਜੂਦਾ ਸਲੈਬ ਚ ਢਾਈ ਤੋਂ ਪੰਜ ਲੱਖ ’ਤੇ 5 ਫੀਸਦ, ਪੰਜ ਤੋਂ 20 ਲੱਖ ਸਾਲਾਨਾ ਆਮਦਨੀ ’ਤੇ 20 ਫੀਸਦ ਅਤੇ ਇਸ ਤੋਂ ਵੱਧ ਕਮਾਈ ਕਰਨ ’ਤੇ 30 ਫੀਸਦ ਆਮਦਨ ਟੈਕਸ ਦਾ ਭੁਗਤਾਨ ਕਰਨਾ ਹੁੰਦਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਰਿਪੋਰਟਾਂ ਅਨੁਸਾਰ ਕਮੇਟੀ ਨੇ 5 ਤੋਂ 20 ਲੱਖ ਰੁਪਏ ਦੀ ਆਮਦਨ ‘ਤੇ ਟੈਕਸ ਨੂੰ 20 ਤੋਂ ਘਟਾ ਕੇ 10 ਫੀਸਦ ਕਰਨ ਦੀ ਸਿਫਾਰਸ਼ ਕੀਤੀ ਹੈ ਤੇ ਅਮੀਰਾਂ ਨੂੰ ਵੀ ਟੈਕਸ ਨੂੰ 30 ਤੋਂ ਘਟਾ ਕੇ 20 ਫ਼ੀਸਦੀ ਕਰਨ ਦੀ ਸਿਫਾਰਸ਼ ਕੀਤੀ ਹੈ।

 

ਕਮੇਟੀ ਦਾ ਕਹਿਣਾ ਹੈ ਕਿ ਟੈਕਸ ਸਲੈਬ ਵਿੱਚ ਤਬਦੀਲੀ ਦੇ ਨਤੀਜੇ ਵਜੋਂ ਕੁਝ ਸਾਲਾਂ ਲਈ ਮਾਲੀਏ ਦਾ ਨੁਕਸਾਨ ਹੋ ਸਕਦਾ ਹੈ ਪਰ ਲੰਬੇ ਸਮੇਂ ਤੱਕ ਇਸਦਾ ਲਾਭ ਵੇਖਣ ਨੂੰ ਮਿਲੇਗਾ।

 

ਸੂਤਰ ਦੱਸਦੇ ਹਨ ਕਿ ਕਮੇਟੀ ਨੇ ਸਰਕਾਰ ਨੂੰ ਲਾਭਅੰਸ਼ ਵੰਡ ਟੈਕਸ ਖਤਮ ਕਰਨ ਅਤੇ ਸ਼ੇਅਰਧਾਰਕਾਂ ਨਾਲ ਲਾਭਅੰਸ਼ ਸਾਂਝੇ ਨਾ ਕਰਨ ਲਈ ਕੰਪਨੀਆਂ ਤੋਂ ਟੈਕਸ ਵਸੂਲਣ ਦਾ ਪੱਖ ਲਿਆ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮਾਹਰਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਟੈਕਸਦਾਤਾਵਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਲੈਬ ਵਿਚ ਤਬਦੀਲੀ ਮਾਲੀਏ ਦੇ ਘਟਣ ਦੀ ਪੂਰਤੀ ਕਰ ਸਕਦੀ ਹੈ।

 

ਮਹੱਤਵਪੂਰਣ ਗੱਲ ਇਹ ਹੈ ਕਿ ਸਰਕਾਰ ਪਹਿਲਾਂ ਹੀ 5 ਲੱਖ ਰੁਪਏ ਤੱਕ ਦੀ ਸਾਲਾਨਾ ਟੈਕਸ ਯੋਗ ਆਮਦਨੀ 'ਤੇ ਪੂਰੀ ਤਰ੍ਹਾਂ ਟੈਕਸ ਮੁਕਤ ਕਰ ਚੁੱਕੀ ਹੈ। ਇਸ ਨਾਲ 8.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕ ਵੀ ਬਚਤ ਕਰਕੇ ਟੈਕਸ ਦੀ ਛੋਟ ਦਾ ਲਾਭ ਲੈ ਸਕਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income Tax Relief For Middle Class Finance Ministry Nirmala Sitharaman