ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 6 ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਘਾਟ

ਭਾਰਤ ਚ ਅੰਦਾਜਨ ਤੌਰ ਤੇ 6 ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਘਾਟ ਹੈ। ਵਿਗਿਆਨੀਆਂ ਨੇ ਪਾਇਆ ਹੈ ਕਿ ਭਾਰਤ ਚ ਐਂਟੀਬਾਇਓਟਿਕ ਦਵਾਈਆਂ ਦੇਣ ਲਈ ਸਹੀ ਢੰਗ ਨਾਲ ਚੰਗੀ ਸਿਖਲਾਈ ਪ੍ਰਾਪਤ ਸਟਾਫ਼ ਦੀ ਘਾਟ ਹੈ, ਜਿਸ ਵਿਚ ਜੀਵਨ ਬਚਾਉਣ ਵਾਲੀ ਦਵਾਈਆਂ ਮਰੀਜ਼ਾਂ ਨੂੰ ਨਹੀਂ ਮਿਲ ਪਾਉਂਦੀਆਂ ਹਨ।

 

ਅਮਰੀਕਾ ਦੇ ‘ਸੈਂਟਰ ਫ਼ਾਰ ਡਿਜ਼ੀਜ਼ ਡਾਇਨਾਮਿਕਸ, ਇਕਨਾਮਿਕਸ ਐਂਡ ਪਾਲਸੀ’ (ਸੀਡੀਡੀਈਪੀ) ਦੀ ਰਿਪੋਰਟ ਮੁਤਾਬਕ, ਐਂਟੀਬਾਇਓਟਿਕ ਉਪਲਬਧ ਹੋਣ ਤੇ ਵੀ ਭਾਰਤ ਚ ਲੋਕਾਂ ਦੀ ਬੀਮਾਰੀ ’ਤੇ 65 ਫ਼ੀਸਦ ਖਰਚ ਖੁੱਦ ਚੁੱਕਣਾ ਪੈਂਦਾ ਹੈ। ਇਹ ਹਰੇਕ ਸਾਲ 5.7 ਕਰੋੜ ਲੋਕਾਂ ਨੂੰ ਗ਼ਰੀਬੀ ਖਰੜੇ ਚ ਧੱਕ ਰਿਹਾ ਸੀ।

 

ਰਿਪੋਰਟ ਮੁਤਾਬਕ, ਦੁਨੀਆ ਭਰ ਚ ਹਰੇਕ ਸਾਲ 57 ਲੱਖ ਅਜਿਹੇ ਲੋਕਾਂ ਦੀ ਮੌਤ ਹੁੰਦੀ ਹੈ, ਜਿਨ੍ਹਾਂ ਨੂੰ ਐਂਟੀਬਾਓਟਿਕ ਦਵਾਈਆਂ ਤੋਂ ਬਚਾਇਆ ਜਾ ਸਕਦਾ ਹੈ। ਇਹ ਮੌਤਾਂ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾ ਚ ਹੁੰਦੀ ਹੈ। ਇਹ ਮੌਤਾਂ ਐਂਟੀਬਾਓਟਿਕ ਪ੍ਰਤੀਰੋਧੀ ਇੰਫ਼ੈਕਸ਼ਨ ਤੋਂ ਹਰੇਕ ਸਾਲ ਹੋਣ ਵਾਲੀ ਅੰਦਾਜਨ 7 ਲੱਖ ਮੌਤਾਂ ਦੀ ਤੁਲਨਾ ਚ ਵੱਧ ਹੈ।

 

ਸੀਡੀਡੀਈਪੀ ਨੇ ਯੂਗਾਂਡਾ, ਭਾਰਤ ਅਤੇ ਜਰਮਨੀ ਚ ਭਲੇ ਦੀ ਗੱਲਬਾਤ ਕੀਤੀ ਤੇ ਸਮਾਨ ਦੀ ਖੋਜ ਕਰਕੇ ਘੰਟ, ਮੱਧਮ ਅਤੇ ਉਚ ਆਮਦਮ ਵਾਲੇ ਦੇਸ਼ਾਂ ਚ ਉਨ੍ਹਾਂ ਪਹਿਲੂਆਂ ਦੀ ਪਛਾਣ ਕੀਤੀ ਜਿਨ੍ਹਾਂ ਕਾਰਨ ਐਂਟੀਬਾਇਓਟਿਕ ਦਵਾਈਆਂ ਨਹੀਂ ਮਿਲਦੀਆਂ ਹਨ।

 

10 ਹਜ਼ਾਰ ਲੌਕਾਂ ’ਤੇ ਇਕ ਡਾਕਟਰ

 

ਰਿਪੋਰਟ ਮੁਤਾਬਕ, ਭਾਰਤ ਚ ਹਰੇਕ 10,189 ਲੋਕਾਂ ਤੇ ਇਕ ਡਾਕਟਰ ਹੈ ਜਦਕਿ WHO (ਵਰਲਡ ਹੈਲਥ ਔਰਗਿਨਾਈਜੇਸ਼ਨ) ਨੇ 1000 ਲੋਕਾਂ ਤੇ ਇਕ ਡਾਕਟਰ ਦੀ ਸਿਫਾਰਿਸ਼ ਕੀਤੀ ਹੈ। ਇਸ ਤਰ੍ਹਾਂ 6 ਲੱਖ ਡਾਕਟਰਾਂ ਦੀ ਘਾਟ ਹੈ। ਭਾਰਤ ਚ ਹਰੇਕ 483 ਲੋਕਾਂ ’ਤੇ ਇਕ ਨਰਸ ਹੈ ਮਤਲਬ 20 ਲੱਖ ਨਰਸਾਂ ਦੀ ਘਾਟ ਹੈ।

 

ਐਂਟੀਬਾਇਓਟਿਕ ਦੀ ਘਾਟ ਨਾਲ ਹੋ ਰਹੀਆਂ ਨੇ ਮੌਤਾਂ

 

ਸੀਡੀਡੀਈਪੀ ਚ ਨਿਰਦੇਸ਼ਕ ਰਮਣਨ ਲਕਸ਼ਮੀਨਾਰਾਇਣ ਨੇ ਕਿਹਾ ਕਿ ਐਂਟੀਬਾਇਓਟਿਕ ਦਵਾਈ ਦੇ ਪ੍ਰਤੀਰੋਧ ਨਾਲ ਹੋਣ ਵਾਲੀ ਮੌਤਾਂ ਦੀ ਤੁਲਨਾ ਚ ਐਂਟੀਬਾਇਓਟਿਕ ਨਾ ਮਿਲਣ ਕਾਰਨ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India lacks six lakh doctors and 20 lakh nurses