ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਘਟਿਆ ਭ੍ਰਿਸ਼ਟਾਚਾਰ, ਅਮਰੀਕਾ–ਚੀਨ ’ਚ ਹੋਇਆ ਵਾਧਾ

ਭਾਰਤ ਚ ਭ੍ਰਿਸ਼ਟਾਚਾਰ (Corruption) ਚ ਕਮੀ ਆਈ ਹੈ। ਵਿਸ਼ਵ ਭ੍ਰਿਸ਼ਟਾਚਾਰ ਸੂਚਕ–ਅੰਕ 2018 ਚ ਭਾਰਤ ਨੇ ਆਪਣੀ ਸਥਿਤੀ ਚ ਸੁਧਾਰ ਕਰਦਿਆਂ ਲੰਘੇ ਸਾਲ ਦੇ ਮੁਕਾਬਲੇ ਤਿੰਨ ਸਥਾਨ ਉੱਪਰ ਚੜ ਗਿਆ ਹੈ। ਭ੍ਰਿਸ਼ਟਾਚਾਰ ਤੇ ਨਜ਼ਰ ਰੱਖਦ ਵਾਲੇ ਸੰਗਠਨ ਟਰਾਂਸਪੇਰੇਂਸੀ ਇੰਟਰਨੈਸ਼ਨਲ (Transparency International) ਨੇ ਇੱਕ ਰਿਪੋਰਟ ਚ ਇਹ ਜਾਣਕਾਰੀ ਦਿੱਤੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

‘ਭ੍ਰਿਸ਼ਟਾਚਾਰ ਧਾਰਣਾ ਸੂਚਕ–ਅੰਕ 2018’ ਮੁਤਾਬਕ ਭਾਰਤ ਨੇ 41 ਅੰਕ ਹਾਸਿਲ ਕਰਕੇ 180 ਦੇਸ਼ਾਂ ਚ 78ਵਾਂ ਸਥਾਨ ਹਾਸਲ ਕੀਤਾ ਹੈ। ਜਦਕਿ ਸਾਲ 2017 ਦੇ ਸੂਚਕ–ਅੰਕ ਚ ਭਾਰਤ 40 ਅੰਕਾਂ ਨਾਲ 81ਵੇਂ ਸਥਾਨ ਤੇ ਸੀ। ਇਸ ਤੋਂ ਪਹਿਲਾਂ ਸਾਲ 2016 ਚ ਭਾਰਤ ਇਸ ਸੂਚਕ–ਅੰਕ ਚ 79ਵੇਂ ਸਥਾਨ ਤੇ ਸੀ।

 

ਭ੍ਰਿਸ਼ਟਾਚਾਰ ਨੂੰ ਲੈ ਕੇ ਵਪਾਰੀਆਂ ਦੇ ਵਿਚਾਰਾਂ ਤੇ ਆਧਾਰਿਤ ਇਸ ਨਵੀਂ ਰਿਪੋਰਟ ਚ ਕਿਹਾ ਗਿਆ ਹੈ ਕਿ ਭਾਰਤ ਦੀ ਹਾਲਤ ਚ ਮਾਮੂਲੀ ਹੀ ਸਹੀ ਪਰ ਸੁਧਾਰ ਹੋਇਆ ਹੈ। ਲੰਘੇ 10 ਸਾਲਾਂ ਚ ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤ ਨੇ ਇਹ ਸਥਾਨ ਪ੍ਰਾਪਤ ਕੀਤਾ ਹੈ। ਹਾਲਾਂਕਿ 2008 ਤੋਂ ਹੁਣ ਤੱਕ ਭਾਰਤ ਦਾ ਪ੍ਰਦਰਸ਼ਨ ਹੌਲੀ ਰਫ਼ਤਾਰ ਨਾਲ ਪਰ ਬੇਹਤਰ ਹੋਇਆ ਹੈ।

 

ਰਿਪੋਰਟ ਚ ਕਿਹਾ ਗਿਆ ਹੈ ਕਿ ਏਸ਼ੀਆ–ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਚ ਮਲੇਸ਼ੀਆ (47 ਅੰਕ), ਮਾਲਦੀਵ (31 ਅੰਕ) ਅਤੇ ਪਾਕਿਸਤਾਨ (33 ਅੰਕ) ਨਾਲ ਭਾਰਤ ਨੂੰ ਸੂਚੀ ਚ ਅੱਗੇ ਵੱਧਦੇ ਦੇਖਣਾ ਮਹੱਤਵਪੂਰਨ ਹੋਵੇਗਾ।

 

ਇਨ੍ਹਾਂ ਦੇਸ਼ਾਂ ਚ ਭ੍ਰਿਸ਼ਟਾਚਾਰ ਖਿਲਾਫ਼ ਵੱਡੇ ਪੱਧਰ ਤੇ ਜਨਤਕ ਲਾਮਬੰਦੀ ਹੋਈ ਹੈ। ਨਾਲ ਹੀ ਲੋਕਾਂ ਦੀ ਸਿਆਸੀ ਹਿੱਸੇਦਾਰੀ ਵਧੀ ਹੈ ਜਿਸ ਕਾਰਨ ਇਨ੍ਹਾਂ ਦੇਸ਼ਾਂ ਚ ਨਵੀਂਆਂ ਸਰਕਾਰਾਂ ਭ੍ਰਿਸ਼ਟਾਚਾਰ ਵਿਰੋਧੀ ਵੱਡੇ ਸੁਧਾਰਾਂ ਦਾ ਵਾਅਦਾ ਕਰਦੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਇਸ ਰਿਪੋਰਟ ਚ ਕਿਹਾ ਗਿਆ ਹੈ ਹਾਲਾਂਕਿ ਇਹ ਦੇਖਣਾ ਬਾਕੀ ਹੈ ਕਿ ਇਹ ਵਾਅਦੇ ਠੋਸ ਕਾਰਵਾਈ ਚ ਕਿਵੇਂ ਬਦਲਦੇ ਹਨ। ਭ੍ਰਿਸ਼ਟਾਚਾਰ ਦੇ ਵੱਡੇ ਮਾਮਲਿਆਂ ਦੇ ਮੁਕਾਬਲੇ ਨੂੰ ਲੈ ਕੇ ਇਹ ਖਾਸ ਨੁਕਤਾ ਹੈ।


ਖਾਸ ਗੱਲ ਇਹ ਹੈ ਕਿ ਰਿਪੋਰਟ ਚ ਭਾਰਤ ਬਾਰੇ ਕਿਹਾ ਗਿਆ ਹੈ ਕਿ ਦੇਸ਼ ਜਦੋਂ ਲੋਕਸਭਾ ਚੋਣਾਂ ਲਈ ਤਿਆਰ ਹੈ, ਉਦੋਂ ਭ੍ਰਿਸ਼ਟਾਚਾਰ ਧਾਰਨਾ ਸੂਚਕ–ਅੰਕ ਚ ਉਸਦੇ ਪ੍ਰਾਪਤ ਅੰਕ ਚ ਅਹਿਮ ਬਦਲਾਅ ਦਿਖਾਉਂਦਾ ਹੈ ਜਿਹੜਾ ਸਾਲ 2017 ਚ 40 ਤੋਂ ਵੱਧ ਕੇ 2018 ਚ 41 ਤੇ ਪੁੱਜ ਗਿਆ।

 

ਡੇਨਮਾਰਕ ਅਤੇ ਨਿਊਜ਼ੀਲੈਂਡ ਸਭ ਤੋਂ ਵਧੀਆ ਦੇਸ਼


ਰਿਪੋਰਟ ਮੁਤਾਬਕ, ਅਮਰੀਕਾ ਸਾਲ 2011 ਤੋਂ ਬਾਅਦ ਪਹਿਲੀ ਵਾਰ ਸਿਖਰ 20 ਦੇਸ਼ਾਂ ਤੋਂ ਬਾਹਰ ਹੁੰਦੇ ਹੋਏ 4 ਅੰਕ ਹੇਠਾਂ ਚਲਿਆ ਗਿਆ। ਰਿਪੋਰਟ ਦੱਸਦੀ ਹੈ ਕਿ ਸਾਲ 2017 ਦੇ ਸੂਚਕਾਂਕ ਚ ਭਾਰਤ ਤੋਂ ਉਪਰ ਰਹਿਣ ਵਾਲਾ ਚੀਨ ਪਿਛਲੇ ਸਾਲ ਡਿੱਗ ਕੇ 87ਵੇਂ ਸਥਾਨ ਤੇ ਪੁੱਜ ਗਿਆ।

 

ਅਮਰੀਕਾ ਅਤੇ ਚੀਨ ਚ ਹੋਇਆ ਵਾਧਾ


ਰਿਪੋਰਟ ਮੁਤਾਬਕ, ਦੁਨੀਆ ਚ ਡੇਨਮਾਰਕ ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੈ ਜਦਕਿ ਨਿਊਜ਼ੀਲੈਂਡ ਇਸ ਮਾਮਲੇ ਚ ਦੂਜੇ ਸਥਾਨ ਤੇ ਅਤੇ ਫ਼ਿਨਲੈਂਡ, ਸਿੰਗਾਪੁਰ ਤੇ ਸਵੀਡਨ ਤੀਜੇ ਸਥਾਨ ਤੇ ਹੈ। ਰਿਪੋਰਟ ਚ 180 ਦੇਸ਼ਾਂ ਦੀ ਸੂਚੀ ਚ ਸੋਮਾਲਿਆ ਆਖਰੀ ਸਥਾਨ ਤੇ ਹੈ ਜਿੱਥੇ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India reduced corruption increased in US and China