ਅਗਲੀ ਕਹਾਣੀ

ਪੁਲਾੜ ’ਚ ਭਾਰਤ ਦਾ ਪਹਿਲਾ ਮਨੁੱਖੀ ਮਿਸ਼ਨ, ਰੂਸ ’ਚ ਹੋਵੇਗੀ ਟ੍ਰੇਨਿੰਗ

ਭਾਰਤ ਦੀ ਪੁਲਾੜ ਯਾਤਰਾ ਲਈ ਪਹਿਲੇ ਮਨੁੱਖੀ ਮਿਸ਼ਨ ਲਈ ਚੁਣੀ ਗਈ 'ਗਾਗਾਯਾਤਰੀਆਂ' ਦੀ ਸਿਖਲਾਈ ਅਗਲੇ ਸਾਲ ਰੂਸ ਦੇ ਗਾਗਾਰੀਨ ਸੈਂਟਰ ਚ ਸ਼ੁਰੂ ਹੋਵੇਗੀ। ਰੂਸ ਦੀ ਪੁਲਾੜ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸ ਭਾਰਤ ਦੇ ‘ਗਗਨਯਾਨਮਿਸ਼ਨ ਲਈ ਪੁਲਾੜ ਯਾਤਰੀਆਂ ਨੂੰ ਸਿਖਲਾਈ ਦੇਵੇਗਾ।

 

ਇਹ ਮਿਸ਼ਨ ਸਾਲ 2022 ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਮਿਸ਼ਨ ਤਹਿਤ ਤਿੰਨ ਭਾਰਤੀ ਨਾਗਰਿਕ ਪੁਲਾੜ 'ਚ ਜਾਣਗੇ। ਉਨ੍ਹਾਂ ਨੂੰ ਭਾਰਤੀ ਸੁਰੱਖਿਆ ਬਲਾਂ ਦੇ ਪਾਇਲਟਾਂ ਚ ਚੁਣਿਆ ਜਾਵੇਗਾ। ਹਾਲੇ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ ਲਈ ਪੁਲਾੜ 'ਗਗਨਯਾਨ' ਲਈ 12 ਸੰਭਾਵਿਤ ਯਾਤਰੀਆਂ ਦੀ ਚੋਣ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ 4 ਸਤੰਬਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰੂਸ ਭਾਰਤੀ ਪੁਲਾੜ ਯਾਤਰੀਆਂ ਨੂੰ ਸਿਖਲਾਈ ਦੇਣ ਵਿੱਚ ਸਹਾਇਤਾ ਕਰੇਗਾ। ਰੂਸ ਦੀ ਪੁਲਾੜ ਏਜੰਸੀ ਰੋਸਕੋਮੋਸ ਪੁਲਾੜ ਏਜੰਸੀ ਦੇ ਹਿੱਸੇ ਗਲਾਵਕੋਸਮਸ ਦੇ ਮੁਖੀ ਦਿਮਿਤਰੀ ਲਾਸਕੁਤੋਵ ਨੇ ਕਿਹਾ, ਗਗਨਯਾਨ ਲਈ ਪੁਲਾੜ ਯਾਤਰੀਆਂ ਦੀ ਸਿਖਲਾਈ ਅਗਲੇ ਸਾਲ ਦੇ ਸ਼ੁਰੂ ਵਿੱਚ ਸ਼ੁਰੂ ਹੋ ਜਾਵੇਗੀ।

 

ਹਾਲਾਂਕਿ ਇਹ ਸਿਹਤ ਦੇ ਮਾਪਦੰਡਾਂ 'ਤੇ ਚੋਣ ਪ੍ਰਕਿਰਿਆ ਦੇ ਨਤੀਜੇ 'ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਆਪਣਾ ਖੁਦ ਦਾ ਮਿਸ਼ਨ ਪ੍ਰੋਗਰਾਮ ਵਿਕਸਤ ਕਰਨਾ ਚਾਹੁੰਦਾ ਹੈ। ਜੁਲਾਈ ਵਿਚ ਰੋਸਕੋਸਮੋਸ ਨੇ ਘੋਸ਼ਣਾ ਕੀਤੀ ਕਿ ਗਲਾਵਕੋਸਮੋਸ ਅਤੇ ਇਸਰੋ ਲਈ ਮਨੁੱਖੀ ਪੁਲਾੜ ਉਡਾਨ ਕੇਂਦਰ ਨੇ ਮਿਸ਼ਨ ਚ ਸਹਾਇਤਾ ਲਈ ਇਕਰਾਰਨਾਮਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first manned mission to space in 2020 in russia