ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਰੈਲੀਆਂ ’ਚ ਜਾਣ ਤੋਂ ਪਹਿਲਾਂ ਇਹ ਖ਼ਾਸ ਚੀਜ਼ ਖਾਂਦੇ ਸਨ ਇੰਦਰਾ ਗਾਂਧੀ

ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪ੍ਰਯਾਗਰਾਜ ਚ ਚੋਣ ਰੈਲੀ ਕਰਨ ਤੋਂ ਪਹਿਲਾਂ ਦਹੀ-ਜਲੇਬੀ ਜ਼ਰੂਰ ਖਾਂਦੇ ਸਨ। ਸੇਵਾ ਦਲ ਦੇ ਮੁਲਜ਼ਾਮ ਉਨ੍ਹਾਂ ਦੀ ਪਸੰਦ ਨੂੰ ਜਾਣਦੇ ਸਨ ਅਤੇ ਖ਼ਾਸ ਦੁਕਾਨ ਤੋਂ ਦੇਸੀ ਘੀ ਨਾਲ ਬਣੀ ਗਰਮ ਜਲੇਬੀ, ਦਹੀ ਉਨ੍ਹਾਂ ਲਈ ਲਿਆਉਂਦੇ ਸਨ।

 

ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁਕੇ ਸ਼ੰਕਰ ਲਾਲ ਚੌਰਸੀਆ ਨੇ ਦਸਿਆ ਕਿ ਦਹੀ-ਜਲੇਬੀ ਦਾ ਇੰਤਜ਼ਾਮ ਮੈਂ ਅਤੇ ਮੇਰੇ 3 ਹੋਰ ਸਾਥੀ ਕਰਦੇ ਸਨ। ਉਨ੍ਹਾਂ ਦਸਿਆ ਕਿ ਜਦੋਂ ਇੰਦਰਾ ਗਾਂਧੀ ਪ੍ਰਯਾਗਰਾਜ ਦੇ ਸਰਕਿਟ ਹਾਊਸ ਚ ਠਹਿਰਦੇ ਸਨ ਤਾਂ ਨਹਾਉਣ ਮਗਰੋਂ ਗੰਗਾ ਦੀ ਪੂਜਾ-ਪਾਠ ਅਤੇ ਭਗਵਾਨ ਹਨੁੰਮਾਨ ਜੀ ਦੇ ਦਰਸ਼ਨ ਵੀ ਕਰਦੇ ਸਨ।

 

ਸ਼ੰਕਰ ਲਾਲ ਨੇ ਦਸਿਆ ਕਿ ਸਾਲ 1977 ਚ ਗੰਗਾਪੁਰ ਅਤੇ ਯਮੁਨਾਨਗਰ ਚ ਚੋਣ ਰੈਲੀ ਹੋਣ ਵਾਲੀ ਸੀ। ਉਸ ਦਿਨ ਦਹੀ-ਜਲੇਬੀ ਲੇਟ ਹੋ ਗਈ ਤਾਂ ਇੰਦਰਾ ਗਾਂਧੀ ਨੇ ਕਿਹਾ ਕਿ ਦਹੀ-ਜਲੇਬੀ ਖਾਧੇ ਬਿਨਾ ਮੈਂ ਨਹੀਂ ਜਾਵਾਂਗੀ। ਰੈਲੀ ਚ ਲੇਟ ਹੋਈ ਤਾਂ ਹਮਾਇਤੀਆਂ ਕੋਲੋਂ ਮੁਆਫੀ ਮੰਗ ਲਵਾਂਗੀ। ਇਸ ਤੋਂ ਬਾਅਦ ਦਹੀ-ਜਲੇਬੀ ਆਈ ਤੇ ਇੰਦਰਾ ਗਾਂਧੀ ਦਹੀ-ਜਲੇਬੀ ਖਾ ਕੇ ਰੈਲੀ ਨੂੰ ਸੰਬੋਧਨ ਕਰਨ ਤੁਰ ਗਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indira gandhi used to like eat dahi jalebi before election campaign