ਰਾਜਸਥਾਨ ਵਿਧਾਨ ਸਭਾ ਚੋਣਾ ਲਈ ਸੂਬੇ ਚ 7 ਦਸੰਬਰ ਨੂੰ ਵੋਟਾਂ ਪੈਣ ਵਾਲੀਆਂ ਹਨ। ਰਾਜਸਥਾਨ ਦੀ ਮੁੱਖੵ ਮੰਤਰੀ ਵਸੁੰਧਰਾ ਰਾਜੇ ਦਾ ਕਹਿਣਾ ਹੈ ਕਿ ਸਰਕਾਰ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਸੱਤਾ ਵਿਰੋਧੀ ਲਹਿਰ ਨਹੀਂ ਹੈ ਅਤੇ ਰਾਜਸਥਾਨ ਸਰਕਾਰ ਦੁਆਰਾ ਸੂਬੇ ਚ ਪਿਛਲੇ 5 ਸਾਲਾਂ ਚ ਕੀਤੇ ਗਏ ਕੰਮਾਂ ਦੇ ਆਧਾਰ ਤੇ ਭਾਜਪਾ ਇੱਕ ਵਾਰ ਮੁੜ ਤੋਂ ਸਰਕਾਰ ਬਣਾਵੇਗੀ।
ਹਿੰਦੁਸਤਾਨ ਟਾਈਮਜ਼ ਦੀ ਜੁਝਾਰੂ ਪੱਤਰਕਾਰ ਉਰਵਸ਼ੀ ਦੇਵ ਰਾਵਲ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਉਨ੍ਹਾਂ ਤੋਂ ਕਈ ਅਹਿਮ ਸਵਾਲ ਦੇ ਜਵਾਬ ਜਾਣੇ।
ਪੇਸ਼ ਹਨ ਇਸ ਇੰਟਰਵੀਊ ਦੇ ਅੰਸ਼:
1. ਤੁਹਾਡੇ ਆਲੋਚਕ ਤੁਹਾਡੇ ਤੇ ਸਵਾਲ ਚੁੱਕਦੇ ਹਨ ਕਿ ਸਰਕਾਰ ਚਲਾਉਣ ਦੌਰਾਨ ਤੁਹਾਡੀ ਲੋਕਾਂ ਤੱਕ ਪਹੁੰਚ ਨਹੀਂ ਸੀ, ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਜਵਾਬ: ਤੁਸੀਂ ਤੱਥਾਂ ਨੂੰ ਕਿਊਂ ਨਹੀਂ ਦੇਖਦੇ ਹੋ। ਮੈਂ ਇਸ ਦੌਰਾਨ ਚਾਰ ਯਾਤਰਵਾਂ ਅਤੇ ਅਣਗਿਣਤ ਹੋਰਨਾਂ ਦੋਰੇ ਕੀਤੇ। ਅਸੀਂ ਚੋਣਾਂ ਮਗਰੋਂ ‘ਸਰਕਾਰ ਆਪਕੇ ਦੁਆਰਾ’ ਨਾਲ ਸ਼ੁਰੂਆਤ ਕੀਤੀ। ਇਸ ਮਗਰੋਂ ‘ਆਪਕੀ ਜਿ਼ਕਾ, ਆਪ ਕੀ ਸਰਕਾਰ’ ਅਤੇ ਫਿਰ ‘ਜਨਸੰਵਾਦ’ ਵਰਗੀਆਂ ਯਾਤਰਾਵਾਂ ਕੀਤੀਆਂ। ਇਸ ਮਗਰੋਂ ਪੂਰੇ ਸੂਬੇ ਚ ਰਾਜਸਥਾਨ ਗੌਰਵ ਯਾਤਰਾ ਕੀਤੀ। ਲੋਕਾਂ ਨੂੰ ਮਿਲਣ ਤੋਂ ਇਲਾਵਾ, ਮੈਂ ਕੰਮ ਕਰਨ ਚ ਸਮਾਂ ਲੰਘਾਇਆ। ਇੱਕ ਔਰਤ ਨੂੰ ਬਦਨਾਮ ਕਰਨਾ ਆਸਾਨ ਹੈ। ਹਰੇਕ ਚੋਣਾਂ ਚ ਤੁਸੀਂ ਅਜਿਹੀਆਂ ਗੱਲਾਂ ਸੁਣਦੇ ਹੋ।
2. ਤੁਸੀਂ ਕਹਿੰਦੇ ਹੋ ਕਿ ਭਾਜਪਾ ਸਰਕਾਰ ਨੇ 5 ਸਾਲਾਂ ਤੱਕ ਸਖਤ ਮਿਹਨਤ ਨਾਲ ਕੰਮ ਕੀਤਾ। ਉੱਥੇ ਹੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਕਹਿੰਦੇ ਹਨ ਕਿ ਤੁਸੀਂ ਕਾਫੀ ਕੰਮ ਕੀਤਾ ਪਰ ਆਪਣੀਆਂ ਪ੍ਰਾਪਤੀਆਂ ਦੀ ਮਾਰਕੇਟਿੰਗ ਕਰਨ ਚ ਤੁਸੀਂ ਅਸਫਲ ਰਹੇ। ਕੀ ਤੁਸੀਂ ਇਸ ਨਾਲ ਸਹਿਮਤ ਹੋ?
ਜਵਾਬ: ਨਹੀਂ, ਮੈਂ ਅਜਿਹਾ ਨਹੀਂ ਸੋਚਦੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਕੰਮ ਕਰਕੇ ਵੱਧ ਸਮਾਂ ਲੰਘਾਇਆ। ਮੈਂ ਨਹੀਂ ਸੋਚਦੀ ਹਾਂ ਕਿ ਤੁਸੀਂ ਸਾਰਿਆਂ ਨਾਲ ਗੱਲ ਕਰਨ ਲਈ ਲੋੜੀਂਦਾ ਸਮਾਂ ਸੀ। ਜਾਂ ਤਾਂ ਮੈਂ ਉਂਝ ਕਰਦੀ ਜਾਂ ਫਿਰ ਕੰਮ ਕਰਦੀ।
3. ਭਾਜਪਾ ਇਸ ਵਾਰ ਲਾਭ ਪ੍ਰਾਪਤ ਕਰ ਚੁੱਕੇ ਲੋਕਾਂ ਨੂੰ ਵੋਟ ਬੈਂਕ ਵਜੋਂ ਦੇਖ ਰਹੀ ਹੈ?
ਜਵਾਬ: ਇਹ ਪਹਿਲੀ ਵਾਰ ਹੈ ਜਦੋੋਂ ਅਸਲ ਚ ਲੋਕਾਂ ਨੂੰ ਲਾਭ ਹੋਇਆ ਹੈ। ਪਿਛਲੇ 5 ਸਾਲਾਂ ਚ ਲੋਕਾਂ ਦੇ ਵਿਕਾਸ ਲਈ ਅਸੀਂ ਸਖਤ ਮਿਹਨਤ ਕੀਤੀ ਹੈ। ਲੋਕ ਸਮਰਥਨ ਕਰਨਗੇ। ਸਾਡੇ ਸਭਿਆਚਾਰ ਚ ਸਾਨੂੰ ਕਈ ਚੀਜ਼ਾਂ ਸਿਖਾਈਆਂ ਗਈਆਂ ਹਨ ਜਿਵੇਂ ਬਜ਼ੁਰਗਾਂ ਦਾ ਸਤਿਕਾਰ, ਪ੍ਰਾਰਥਨਾ ਕਰਨਾ, ਕਿਤਾਬਾਂ ਅਤੇ ਗਿਆਨ ਦਾ ਸਤਿਕਾਰ ਆਦਿ। ਲੋਕਾਂ ਦੇ ਲਈ ਕੰਮ ਕਰਨਾ ਵੀ ਸੰਸਕਾਰ ਹੈ। ਅਸੀਂ ਲੋਕਾਂ ਦਾ ਫਾਇਦਾ ਨਹੀਂ ਕਰ ਰਹੇ ਹਨ ਬਲਕਿ ਇਹ ਉਨ੍ਹਾਂ ਦਾ ਹੱਕ ਹੈ।
4. ਕੀ ਤੁਸੀਂ ਸੋਚਦੇ ਹੋ ਕਿ ਇਹ ਚੋਣਾਂ ਭਾਜਪਾ ਬਨਾਮ ਲੋਕ ਹਨ?
ਜਵਾਬ: ਤੁਸੀਂ ਆਖਿਰ ਇਹ ਕਿਵੇਂ ਕਹਿ ਸਕਦੇ ਹੋ ਬਿਲਕੁਲ ਵੀ ਨਹੀਂ। ਇਹ ਚੋਣ ਸਾਡੇ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ ਤੇ ਲੋਕਾਂ ਲਈ ਭਾਜਪਾ ਦੀ ਚੋਣ ਹੈ। ਜਨਤਾ ਦੇ ਬਨਾਮ ਵਾਲੀਆਂ ਚੋਣਾਂ ਪਹਿਲੀ ਸਰਕਾਰ ਚ ਹੁੰਦੀਆਂ ਸਨ, ਜਦੋਂ ਉਨ੍ਹਾਂ ਨੇ ਜਨਤਾ ਲਈ ਕੁੱਝ ਨਹੀਂ ਕੀਤਾ ਸੀ।
5. ਤੁਸੀਂ ਕਈਆਂ ਦੀਆਂ ਟਿਕਟਾਂ ਬਦਲੀਆਂ ਹਨ। ਕੀ ਇਹ ਤੁਹਾਡੇ ਖਿਲਾਫ ਹੋਏ ਅੰਦਰੂਨੀ ਵਿਰੋਧ ਹੋਣ ਕਾਰਨ ਹੋਇਆ?
ਜਵਾਬ: ਅਸੀਂ ਪਾਰਟੀ ਵਰਕਰਾਂ ਦੇ ਫੀਡਬੈਕ, ਤਕਨੀਕ ਅਤੇ ਸਰਵੇਖਣ ਦੀ ਮਦਦ ਲਈ ਅਤੇ ਉਸੇ ਦੇ ਹਿਸਾਬ ਨਾਲ ਟਿਕਟਾਂ ਦੀ ਵੰਡ ਕੀਤੀ। ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ਚ 15 ਲੋਕਾਂ ਦੀ ਕਮੇਟੀ ਬਣਾਈ ਗਈ ਸੀ। ਅਸੀਂ ਸਖਤ ਮਿਹਨਤ ਕੀਤੀ।
6. ਝਾਲਰਾਪਾਟਨ ਤੋਂ ਤੁਹਾਡੇ ਖਿਲਾਫ ਮਾਨਵੇਂਦਰ ਸਿੰਘ ਚੋਣ ਲੜ ਰਹੇ ਹਨ। ਇਸਨੂੰ ਕਿਵੇਂ ਦੇਖਦੇ ਹੋ?
ਜਵਾਬ: ਲੋਕ ਅਜਿਹੇ ਨੇਤਾ ਨੂੰ ਚਾਹੁੰਦੇ ਹਨ ਜੋ ਉੱਥੇ ਰੁਕੇ। ਕਿਸੇ ਨੂੰ ਬਾੜਮੇਰ ਤੋਂ ਹਾਡੋਤੀ ਭੇਜਣਾ, ਇੱਥੋਂ ਤੱਕ ਕਿ ਲੋਕ ਵੀ ਜਾਣਦੇ ਹਨ ਕਿ ਉਹ ਇੱਥੇ ਨਹੀਂ ਰੁਕਣਗੇ।
7. ਇਨ੍ਹਾਂ ਚੋਣਾਂ ਨੂੰ ਸਾਲ 2019 ਦੇ ਸੈਮੀਫਾਈਨਲ ਵਾਂਗ ਵੇਖਿਆ ਜਾ ਰਿਹਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?
ਜਵਾਬ: ਇਨ੍ਹਾਂ ਸਾਰੇ ਸਾਲਾਂ ਚ ਇਹ ਚੋਣਾਂ ਦਸੰਬਰ ਮਹੀਨੇ ਚ ਹੋਈਆਂ ਸਨ। ਕਿਸੇ ਨੇ ਇਸ ਤੋਂ ਪਹਿਲਾਂ ਇਹ ਸਵਾਲ ਨਹੀਂ ਪੁੱਛਿਆ। ਇਹ ਮੀਡੀਆ ਹੈ ਜੋ ਇਸ ਮੁੱਦੇ ਨੂੰ ਵਧਾ ਰਿਹਾ ਹੈ, ਅਸੀਂ ਨਹੀਂ।