ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਧਰਤੀ ਨਾਲ ਟਕਰਾਵੇਗਾ 13 ਸਾਲ ਪਹਿਲਾਂ ਲਭਿਆ ਇਹ ਧਰੂ-ਤਾਰਾ?

Asteroid 2006 QQ23: ਅੱਜ ਤੋਂ 13 ਸਾਲ ਪਹਿਲਾਂ ਸੌਰਮੰਡਲ ਚ ਇਕ ਛੋਟਾਂ ਧਰੂ-ਤਾਰਾ ਦਿਖਾਈ ਦਿੱਤਾ ਸੀ ਜਿਸਦੇ ਧਰਤੀ ਨਾਲ ਟਕਰਾਉਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਹਾਲਾਂਕਿ ਇਸ ਦੇ ਬਾਅਦ ਇਹ ਗਾਇਬ ਹੋ ਗਿਆ ਸੀ। ਇਕ ਨਵੀਂ ਖੋਜ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ ਹੁਣ ਇਸ ਦੇ ਕਿਸੇ ਤਰ੍ਹਾਂ ਧਰਤੀ ਨਾਲ ਟਕਰਾਉਣ ਦਾ ਖਦਸ਼ਾ ਘੱਟ ਗਿਆ ਹੈ।

 

ਸਾਲ 2006 ਚ ਇਸ ਧਰੂ-ਤਾਰੇ ਨੂੰ ਦੇਖਿਆ ਗਿਆ ਸੀ ਤਾਂ ਇਸ ਦਾ ਨਾਂ 2006QQ23 ਰਖਿਆ ਗਿਆ ਸੀ ਤੇ ਉਦੋਂ ਤਕ ਇਸ ਦੇ ਪਿਛੇ ਖੋਜੀ ਲਗੇ ਹੋਏ ਸਨ। ਯੂਰਪੀਅਨ ਸਪੇਸ ਏਜੰਸੀ ਨੇ ਕਿਹਾ ਹੈ ਕਿ ਇਸ ਨੂੰ 9 ਸਤੰਬਰ ਨੂੰ ਧਰਤੀ ਦੇ ਸਭ ਤੋਂ ਨੇੜੇ ਹੋਣ ਦਾ ਅੰਦਾਜ਼ਾ ਸੀ ਜਿਸ ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਇਸ ਦੇ ਧਰਤੀ ਦੇ ਨਾਲ ਟਕਰਾਉਣ ਦੀ ਸੰਭਾਵਨਾ ਨਾ ਬਰਾਬਰ ਹੈ।

 

ਇਸ 2006 QQ23 ਨਾਂ ਦਾ ਧਰੂ-ਤਾਰਾ ਸਿਰਫ 50 ਮੀਟਰ ਦੇ ਆਕਾਰ ਦਾ ਹੈ। ਇਸ ਦੇ ਧਰਤੀ ਨਾਲ ਟਕਰਾਉਣ ਨੂੰ ਲੈ ਕੇ ਵਿਗਿਆਨੀ ਡਰੇ ਹੋਏ ਤਾਂ ਹਨ। ਯੂਰਪੀਅਨ ਸਪੇਸ ਏਜੰਸੀ ਨੇ ਚਿਲੀ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਦੂਰਬੀਨ ਦੁਆਰਾ ਇਸ ਤੇ ਨਜ਼ਰ ਰੱਖੀ ਹੋਈ ਹੈ। ਧਰਤੀ ਨਾਲ ਟਕਰਾਉਣ ਦੀ ਇਹ ਹੋ ਸਕਣ ਵਾਲੀ ਘਟਨਾ 7000 ਸਾਲ ਚ ਇਕ ਦੇ ਬਰਾਬਰ ਹੈ। 2006 ਚ ਖੋਜੀਆਂ ਨੇ ਜਦੋਂ ਇਸ ਤੇ ਲਗਾਤਾਰ ਨਜ਼ਰ ਬਣਾਈ ਸੀ ਤਾਂ ਇਹ 10 ਦਿਨਾਂ ਬਾਅਦ ਅਚਾਨਕ ਗਾਇਬ ਹੋ ਗਿਆ ਸੀ।

 

ਏਜੰਸੀ ਮੁਤਾਬਕ ਹਾਲੇ ਇਹ ਧਰੂ-ਤਾਰਾ ਕਿੱਥੇ ਹੇ ਇਸ ਬਾਰੇ ਹਾਲੇ ਕੁਝ ਕਹਿਣਾ ਮੁਸ਼ਕਲ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Asteroid 2006 QQ23 going to hit Earth on August 9 check details