ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ITR ਭਰਨਾ ਹੋਇਆ ਹੋਰ ਸੌਖਾ, ਡਾਊਨਲੋਡ ਕਰ ਸਕੋਗੇ ਭਰਿਆ ਹੋਇਆ ਫ਼ਾਰਮ

ਇਨਕਮ ਟੈਕਸ ਰਿਟਰਨ ਦੀ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਉਂਦੇ ਹੋਏ ਸਰਕਾਰ ਨੇ ਪਹਿਲਾਂ ਤੋਂ ਭਰੇ ਹੋਏ ਫ਼ਾਰਮ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਸਰਕਾਰ ਦੀ ਇਸ ਯੋਜਨਾ ਦਾ ਐਲਾਨ ਅੱਜ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ 2.0 ਦਾ ਪਹਿਲਾ ਬਜਟ ਪੇਸ਼ ਕਰਦਿਆਂ ਹੋਇਆਂ ਸੰਸਦ ਨੂੰ ਦਸਿਆ।

 

ਉਨ੍ਹਾਂ ਦਸਿਆ ਕਿ ਵੱਖੋ ਵੱਖ ਸੂਤਰਾਂ ਤੋਂ ਮਿਊਚਲ ਫ਼ੰਡ, ਮਕਾਨ ਅਤੇ ਬੈਂਕ ਆਦਿ ਦੀ ਸੂਚਨਾਵਾਂ ਇਕੱਠੀਆਂ ਕੀਤੀਆਂ ਜਾਣਗੀਆਂ। ਇਸ ਦੇ ਬਾਅਦ ਇਨਕਮ ਟੈਕਸ ਈ-ਫ਼ਾਈਲਿੰਗ ਵੈਬਸਾਈਟ ਤੇ ਭਰੇ ਹੋਏ ਫ਼ਾਰਮ ਮੁਹੱਈਆ ਹੋਣਗੇ ਜਿਨ੍ਹਾਂ ਨੂੰ ਟੈਕਸ ਦਾਤਾ ਆਪਣੀ ਲੋੜ ਮੁਤਾਬਕ ਚੁਣ ਸਕਦੇ ਹਨ। ਇਸਦਾ ਮਤਲਬ ਕਰਦਾਤਾ ਨੂੰ ਹੁਣ ਭਰਿਆ ਭਰਾਇਆ ਆਈਟੀਆਰ ਫ਼ਾਰਮ ਮਿਲੇਗਾ। ਹੁਣ ਵੈਬਸਾਈਟ ’ਤੇ ਇਸ ਫ਼ਾਰਮ ਨੂੰ ਡਾਉਨਲੋਡ ਕਰਨ ਮਗਰੋਂ ਜਾਂਚਣ ਮਗਰੋਂ ਸਿਰਫ ਜਮ੍ਹਾਂ ਕਰਨਾ ਹੋਵੇਗਾ।

 

ਸੀਤਾਰਮਨ ਨੇ ਦਸਿਆ ਕਿ ਇਹ ਇਲੈਕਟ੍ਰਾਨਿਕ ਫ਼ਾਰਮ ਜਲਦ ਹੀ ਵੈਬਸਾਈਟ ’ਮੁਹੱਈਆ ਹੋਣਗੇ ਜਿਸ ਨਾਲ ਕਰਦਾਤਾ ਨੂੰ ਪਹਿਲਾਂ ਨਾਲੋਂ ਹੋਰ ਘੱਟ ਪ੍ਰੇਸ਼ਾਨੀ ਹੋਵੇਗੀ। ਇਸ ਨੂੰ ਹੋਰ ਸੌਖਾ ਬਣਾਉਣ ਲਈ ਪੈਨ-ਕਾਰਡ ਅਤੇ ਆਧਾਰ-ਨੰਬਰ ਨੂੰ ਇੰਟਰਚੈਲੇਂਜਬਲ ਬਣਾਇਆ ਜਾਵੇਗਾ ਮਤਲਬ ਕਰਦਾਤਾ ਕੋਲ ਜੇਕਰ ਪੈਨ ਕਾਰਡ ਮੁਹੱਈਆ ਨਹੀਂ ਹੈ ਤਾਂ ਉਹ PAN ਦੀ ਥਾਂ ਆਧਾਰ ਦੀ ਵਰਤੋਂ ਕਰਕੇ ਹੀ ਆਪਣਾ ਇਨਕਮ ਟੈਕਸ ਰਿਟਰਨ ਫ਼ਾਈਲ ਕਰ ਸਕਦਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ITR filing to get simpler now tax payers can get pre filled returns form for download