ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਤੇ ਲਾਹੌਰ ਦੀਆਂ ਗਵਾਚੀਆਂ ਗਲ਼ੀਆਂ ਦੀਆਂ ਪੁਰਾਣੀਆਂ ਯਾਦਾਂ

ਅਨਵਰ ਅਲੀ। ਤਸਵੀਰ: ਅਮਰਜੀਤ ਚੰਦਨ 

ਲੁਧਿਆਣਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਫ਼ੀਲਡ ਗੰਜ ਦਾ ਨਾਂਅ ਇੰਗਲੈਂਡ ਦੇ ਵੈਸਟ ਯਾਰਕਸ਼ਾਇਰ ਦੇ ਸ਼ਹਿਰ ਵਾਇਕਫ਼ੀਲਡ ਦੇ ਨਾਂਅ `ਤੇ ਰੱਖਿਆ ਗਿਆ ਸੀ। ਬਸਤੀਵਾਦੀ (ਬ੍ਰਿਟਿਸ਼) ਭਾਰਤ `ਚ ਇਹੋ ਉਸ ਛੋਟੇ ਲੜਕੇ ਦਾ ਘਰ ਸੀ ਤੇ ਲਾਗੇ ਹੀ ਉਸ ਦੇ ਪਿਤਾ ਡਾਕਘਰ `ਚ ਕਲਰਕ ਸਨ।


ਫ਼ੀਲਡ ਗੰਜ ਨੂੰ ਪੰਜਾਬੀ `ਚ ਜਿ਼ਆਦਾਤਰ ‘ਫ਼ੀਲ ਗੰਜ` ਹੀ ਕਿਹਾ ਜਾਂਦਾ ਹੈ। ਪਾਕਿਸਤਾਨ ਦੇ ਉੱਘੇ ਕਾਰਟੂਨਿਸਟ ਅਨਵਰ ਅਲੀ (1922-2004) ਲਈ ਆਪਣੀਆਂ ਯਾਦਾਂ ਚਿਤ੍ਰਣ ਵਾਸਤੇ ਲੁਧਿਆਣਾ ਦਾ ਇਹੋ ਇਲਾਕਾ ਮੁੱਖ ਕੈਨਵਸ ਬਣਿਆ ਰਿਹਾ। ਉਨ੍ਹਾਂ ਦੀਆਂ ਯਾਦਾਂ ਦੀ ਸ਼ੁਰੂਆਤ ਦੇਸ਼ ਦੀ ਵੰਡ ਨਾਲ ਜੁੜੇ ਫਿਰਕੂ ਤਣਾਅ ਤੋਂ ਹੁੰਦੀ ਹੈ, ਜਿਸ ਤੋਂ ਉਨ੍ਹਾਂ ਦਾ ਬਚਪਨ ਪ੍ਰਭਾਵਿਤ ਹੋਇਆ ਸੀ। ਲੁਧਿਆਣਾ ਦੇ ਪ੍ਰਸਿੱਧ ਸਰਕਾਰੀ ਕਾਲਜ `ਚ ਉੱਘੇ ਸ਼ਾਇਰ ਸਾਹਿਰ ਲੁਧਿਆਣਵੀ ਤੇ ਪੇਂਟਰ ਹਰਕ੍ਰਿਸ਼ਨ ਲਾਲ ਦੇ ਸਮਕਾਲੀ ਅਨਵਰ ਅਲੀ ਹੁਰਾਂ ਨੇ ਆਪਣੀਆਂ ਯਾਦਾਂ ਪੰਜਾਬੀ ਜ਼ੁਬਾਨ `ਚ ਲਿਖੀਆਂ ਹਨ ਅਤੇ ਉਹ ਉਨ੍ਹਾਂ ਯਾਦਾਂ ਦਾ ਤੋੜਾ ਸੈਂਕੜੇ ਹੋਰ ਸ਼ਰਨਾਰਥੀਆਂ ਵਾਂਗ ਰੇਲਗੱਡੀ ਦੀ ਛੱਤ `ਤੇ ਬਹਿ ਕੇ ਲਾਹੌਰ ਜਾਣ `ਤੇ ਝਾੜਦੇ ਹਨ।


ਸ਼ੰਕਰ ਦੇ ਕਾਰਟੂਨਾਂ ਤੋਂ ਰਹੇ ਪ੍ਰਭਾਵਿਤ
‘ਗਵਾਚੀਆਂ ਗੱਲਾਂ` ਪਹਿਲੀ ਵਾਰ ਪਾਕਿਸਤਾਨ `ਚ 1980ਵਿਆਂ ਦੇ ਮੱਧ `ਚ ਸ਼ਾਹਮੁਖੀ (ਅਰਬੀ ਲਿਪੀ `ਚ ਪੰਜਾਬੀ) `ਚ ਛਪੀ ਸੀ ਅਤੇ ਹੁਣ ਇਸ ਦਾ ਲਿਪੀਅੰਤਰ ਗੁਰਮੁਖੀ ਵਿੱਚ ਪਰਮਜੀਤ ਸਿੰਘ ਮੀਸ਼ਾ ਵੱਲੋਂ ਕੀਤਾ ਗਿਆ ਹੈ ਤੇ ਇਸ ਨੂੰ ਸਚਲ ਪ੍ਰਕਾਸ਼ਨ, ਅੰਮ੍ਰਿਤਸਰ ਦੇ ਸੰਦੀਪ ਸਿੰਘ ਨੇ ਪ੍ਰਕਾਸਿ਼ਤ ਕੀਤਾ ਹੈ। ਸੰਦੀਪ ਅਨੁਸਾਰ,‘‘ਇਹ ਇੱਕ ਬੇਹੱਦ ਦੁਰਲੱਭ ਦਸਤਾਵੇਜ਼ ਹੈ, ਜੋ ਆਪਣੀਆਂ ਜੜ੍ਹਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਇਹ ਇੱਕ ਚਿਤ੍ਰਾਤਮਕ ਯਾਦ ਹੈ ਤੇ ਅਜਿਹੇ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ਹੈ, ਜੋ ਪ੍ਰਸਿੱਧ ਕਾਰਟੂਨਿਸਟ ਸ਼ੰਕਰ ਦੇ ਕਾਰਟੂਨਾਂ ਤੋਂ ਪ੍ਰੇਰਨਾ ਲੈ ਕੇ ਕਾਰਟੂਨ ਬਣਿਆ।``


ਕਹਾਣੀ ਕਿਸੇ ਗ਼ਰੀਬ ਦੀ ਇਸ ਚੀਕ ਨਾਲ ਸ਼ੁਰੂ ਹੁੰਦੀ ਹੈ:‘‘ਸਿੱਖਾਂ ਨੇ ਮੁਹੰਮਦਾ ਨੂੰ ਸ਼ਹੀਦ ਕਰ ਦਿੱਤਾ ਹੈ।`` ਲੇਖਕ ਲਿਖਦਾ ਹੈ ਕਿ ਕਿਸੇ ਨੇ ਉਸ ਦੀ ਲਾਸ਼ ਨਹੀਂ ਵੇਖੀ ਸੀ ਤੇ ਨਾ ਹੀ ਕੋਈ ਉਸ ਦੀ ਲਾਸ਼ ਲੈਣ ਗਿਆ, ਉਸ ਦਾ ਜੂਏਬਾਜ਼ ਪੁੱਤਰ ਜੀਰਾ ਵੀ ਨਹੀਂ।

ਲੁਧਿਆਣਾ ਤੇ ਲਾਹੌਰ ਦੀਆਂ ਗਵਾਚੀਆਂ ਗਲ਼ੀਆਂ ਦੀਆਂ ਪੁਰਾਣੀਆਂ ਯਾਦਾਂ


ਲਾਲਚ ਤੇ ਕਾਮ-ਇੱਛਾ
ਇਨ੍ਹਾਂ ਯਾਦਾਂ `ਤੇ ਟਿੱਪਣੀ ਕਰਦਿਆਂ ਲਾਹੌਰ ਦੇ ਪ੍ਰਸਿੱਧ ਪੰਜਾਬੀ ਗਲਪਕਾਰ ਜ਼ੁਬੈਰ ਅਹਿਮਦ ਆਖਦੇ ਹਨ,‘‘ਮੰਟੋ ਵਾਂਗ ਅਨਵਰ ਅਲੀ ਦੱਬੇ-ਕੁਚਲੇ ਵਰਗਾਂ ਦੀ ਗੱਲ ਕਰਦੇ ਹਨ। ਦੇਸ਼ ਦੀ ਵੰਡ ਦੌਰਾਨ ਉਨ੍ਹਾਂ `ਤੇ ਹਮਲੇ ਨਹੀ਼ ਹੋਏ ਸਨ ਤੇ ਉਨ੍ਹਾਂ ਦੋਵਾਂ ਪਾਸੇ ਚੁੱਪ-ਚੁਪੀਤੇ ਆਪਣੇ ਧਰਮ ਬਦਲ ਲਏ ਸਨ।`` ਜ਼ੁਬੈਰ ਇਹ ਵੀ ਆਖਦੇ ਹਨ ਕਿ ਲੁਧਿਆਣਾ ਦੀਆਂ ਕਹਾਣੀਆਂ `ਚ ਅਨਵਰ ਇਹ ਵੀ ਬਿਆਨ ਕਰਦੇ ਹਨ ਕਿ ਲੁੱਟਾਂ ਤੇ ਕਤਲਾਂ ਪਿੱਛੇ ਇਹੋ ਮੁੱਖ ਮੰਤਵ ਸਨ - ਲਾਲਚ ਤੇ ਕਾਮ-ਇੱਛਾ ਦੀ ਪੂਰਤੀ। ਗ਼ਰੀਬਾਂ ਕੋਲ ਕੁਝ ਨਹੀਂ ਸੀ, ਜਿਸ ਕਰ ਕੇ ਭੀੜਾਂ ਉਨ੍ਹਾਂ ਨੂੰ ਭੁਲਾ ਬੈਠੀਆਂ ਸਨ।


ਇਸ ਤੋਂ ਇਲਾਵਾ, ਇਸ ਕਿਤਾਬ `ਚ ਅਨਵਰ ਦੇ ਕਾਰਟੂਨਿਸਟ ਬਣਨ ਦੇ ਦ੍ਰਿੜ੍ਹ ਇਰਾਦੇ ਦੀ ਕਹਾਣੀ ਵੀ ਹੈ। ਉਹ ਭਾਵੇਂ ਕਲਰਕੀ ਕਰਦੇ ਸਨ ਪਰ ਕਾਰਟੂਨਿਸਟ ਬਣਨ ਦੀ ਉਨ੍ਹਾਂ ਵਿੱਚ ਬਹੁਤ ਤੀਬਰ ਇੱਛਾ ਸੀ। ਉਹ ਆਪਣੇ ਕਾਲਜ ਦੇ ਸਾਥੀਆਂ, ਖ਼ਾਸ ਕਰ ਕੇ ਸਾਹਿਰ ਨਾਲ ਜੁੜੇ ਕੁਝ ਕਿੱਸੇ ਵੀ ਬਿਆਨਦੇ ਹਨ।


ਅਨਵਰ ਦਾ ਪਹਿਲਾ ਕਾਰਟੂਨ ਅਖ਼ਬਾਰ ‘ਡਾੱਨ` `ਚ ਪ੍ਰਕਾਸਿ਼ਤ ਹੋਇਆ ਸੀ, ਜੋ ਉਦੋਂ ਦਿੱਲੀ ਤੋਂ ਛਪਦਾ ਹੁਦਾ ਸੀ ਤੇ ਬਾਅਦ `ਚ ਉਨ੍ਹਾਂ ‘ਪਾਕਿਸਤਾਨ ਟਾਈਮਜ਼` ਸੰਪਾਦਤ ਕਰਨ ਵਾਲੇ ਫ਼ੈਜ਼ ਅਹਿਮਦ ਫ਼ੈਜ਼ ਨਾਲ ਲੰਮੀ ਪਾਰੀ ਖੇਡੀ। ਉਹ ਆਪਣੀ ਨਵੀਨਤਾ ਕਾਰਨ ਹੀ ਮਾਰਸ਼ਲ-ਲਾਅ ਅਤੇ ਸੈਂਸਰਸਿ਼ਪ ਦੇ ਦਿਨਾਂ `ਚ ਵੀ ਬਚੇ ਰਹੇ।


ਸਾਨਿਆਲ ਤੇ ਫ਼ਾਬਰੀ ਦੀ ਅਲਵਿਦਾ
ਇਨ੍ਹਾਂ ਯਾਦਾਂ `ਚ ਉੱਘੇ ਕਲਾਕਾਰ ਬੀਸੀ ਸਾਨਿਆਲ ਤੇ ਪ੍ਰਸਿੱਧ ਕਲਾ-ਇਤਿਹਾਸਕਾਰ ਚਾਰਲਸ ਫ਼ਾਬਰੀ (ਜੋ ਲਾਹੌਰ ਦੇ ਅਜਾਇਬਘਰ ਦੇ ਕਿਊਰੇਟਰ ਸਨ) ਲਾਹੌਰ ਨੂੰ ਆਖ਼ਰੀ ਵਾਰ ਅਲਵਿਦਾ ਆਖਦੇ ਸਮੇਂ ਬਹੁਤ ਭਾਵੁਕ ਹੋ ਗਏ ਸਨ। ਸਾਨਿਆਲ ਜਦੋਂ ਆਪਣੀ ਪਤਨੀ ਤੇ ਨਿੱਕੀ ਬੇਟੀ ਨਾਲ ਛੁੱਟੀਆਂ ਮਨਾਉਣ ਲਈ ਦਿੱਲੀ ਗਏ ਹੋਏ ਸਨ, ਤਦ ਉਨ੍ਹਾਂ ਦਾ ਘਰ ਲੁੱਟ ਲਿਆ ਗਿਆ ਸੀ ਪਰ ਮਾਯੋ ਕਾਲਜ ਆਫ਼ ਆਰਟ `ਚ ਪਏ ਉਨ੍ਹਾਂ ਦੇ ਕੰਮ ਬਚ ਗਏ ਸਨ ਤੇ ਫ਼ੈਜ਼ ਤੇ ਅਨਵਰ ਨੇ ਉਨ੍ਹਾਂ ਨੂੰ ਲਿਜਾਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਇੱਕ ਪੇਂਟਿੰਗ ਉਹ ਅਨਵਰ ਲਈ ਛੱਡ ਗਏ ਸਨ।


ਪਾਕਿਸਤਾਨੀ ਅਖ਼ਬਾਰਾਂ ਨੇ ਫ਼ਾਬਰੀ ਨੂੰ ਇਹ ਆਖ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਯਹੂਦੀ ਹਨ ਤੇ ਇੱਕ ਦਿਨ ਅਨਵਰ ਉਨ੍ਹਾਂ ਦੇ ਅਖ਼ਬਾਰ ਦੇ ਦਫ਼ਤਰ `ਚ ਮਿਲੇ। ਫ਼ਾਬਰੀ ਨੇ ਕਿਹਾ: ‘‘ਉਨ੍ਹਾਂ ਨੇ ਕਿਊਰੇਟਰ ਦਾ ਅਹੁਦਾ ਖ਼ਤਮ ਕਰ ਦਿੱਤਾ ਹੈ। ਮੈਨੂੰ ਹੁਣ ਤਨਖ਼ਾਹ ਨਹੀਂ ਮਿਲਦੀ। ਮੁੱਖ ਮੰਤਰੀ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ। ਘਰ `ਚ ਖਾਣਾ ਤੱਕ ਨਹੀਂ ਹੈ। ਫ਼ੈਜ਼ ਨੇ ਮੈਨੁੰ 100 ਰੁਪਏ ਦਿੱਤੇ ਹਨ।``


ਪੰਜਾਬੀ ਸ਼ਾਇਰ ਅਮਰਜੀਤ ਚੰਦਨ 1998 `ਚ ਅਨਵਰ ਨੂੰ ਮਿਲਣ ਲਈ ਗਏ ਸਨ। ਉਨ੍ਹਾਂ ਆਪਣੀ ਉਸ ਯਾਦ ਨੂੰ ਸਾਂਝੀ ਕਰਦਿਆਂ ਦੱਸਿਆ,‘‘ਮੈਂ ਹੈਰਾਨ ਸਾਂ ਕਿ ਆਖ਼ਰ ਉਨ੍ਹਾਂ ਮੈਨੂੰ ਇਹ ਕਿਉਂ ਆਖਿਆ - ‘ਅਸੀਂ ਜੀ ਜੁਲਾਹੇ ਹੁੰਦੇ ਹਾਂ` - ਕੀ ਉਹ ਸੂਫ਼ੀ ਸ਼ਾਇਰ ਸ਼ਾਹ ਹੁਸੈਨ (1538-1599) ਨਾਲ ਆਪਣਾ ਕੋਈ ਸਬੰਧ ਜ਼ਾਹਿਰ ਕਰ ਰਹੇ ਸਨ ਕਿਉਂਕਿ ਉਹ ਵੀ ਇਸੇ ਭਾਈਚਾਰੇ ਨਾਲ ਸਬੰਧਤ ਸਨ ਕਿ ਜਾਂ ਉਹ ਇਹ ਦਰਸਾਉਣਾ ਚਾਹੁੰਦੇ ਸਨ ਕਿ ਪੰਜਾਬੀ ਸਮਾਜ ਤਾਂ ਜਾਤਪਾਤ ਦੇ ਅਣਮਨੁੱਖੀ ਪੱਖ ਨੂੰ ਉਜਾਗਰ ਕਰ ਰਹੇ ਸਨ ਜਾਂ ਉਨ੍ਹਾਂ ਦਾ ਮਤਲਬ ਸੀ ਕਿ ਉਹ ਬਿਲਕੁਲ ਸਿੱਧੇ-ਸਾਦੇ ਹਨ।``


ਨੋਟ: ਇਸ ਕ੍ਰਿਤ ਨਾਲ ਲੱਗੀ ਅਨਵਰ ਅਲੀ ਦੀ ਤਸਵੀਰ ਅਮਰਜੀਤ ਚੰਦਨ ਹੁਰਾਂ ਨੇ ਉਪਲਬਧ ਕਰਵਾਈ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lingering memories of Lost Lanes of Ludhiana and Lahore