ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

59 ਸਾਲਾ ਪਤੀ ਦਾ ਨਾਬਾਲਿਗ ਪਤਨੀ ਨਾਲ ਵਿਆਹ ਆਖਰ ਕਿਵੇਂ ਹੋ ਗਿਆ ਜਾਇਜ਼?

ਬੰਬਈ ਹਾਈਕੋਰਟ ਨੇ 59 ਸਾਲਾ ਵਕੀਲ ਦੇ ਇਕ ਨਾਬਾਲਿਗ ਲੜਕੀ ਨਾਲ ਹੋਏ ਵਿਆਹ ਨੂੰ ਜਾਇਜ਼ ਕਰਾਰ ਦਿੱਤਾ ਹੈ। ਕਾਰਨ ਇਹ ਹੈ ਕਿ ਨਬਾਲਿਗ ਪਤਨੀ ਨੇ 18 ਸਾਲ ਦੀ ਹੋ ਜਾਣ ਮਗਰੋਂ ਵਕੀਲ ਪਤੀ ਨਾਲ ਰਹਿਣ ਦੀ ਇੱਛਾ ਪ੍ਰਗਟਾਈ ਜਿਸ ਤੋਂ ਬਾਅਦ ਇਹ ਫੈਸਲਾ ਦਿੱਤਾ ਗਿਆ।

 

ਅਦਾਲਤ ਨੇ ਵਕੀਲ ਦੀ ਹੀ ਅਪੀਲ ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ। ਵਕੀਲ ਨੇ ਅਪੀਲ ਚ 14 ਸਾਲ ਦੀ ਲੜਕੀ ਨਾਲ ਵਿਆਹ ਕਰਨ ਲਈ ਉਸ ਦੇ ਖਿਲਾਫ਼ ਦਰਜ ਬਲਾਤਕਾਰ ਦੇ ਇਕ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।

 

ਦਰਅਸਲ, ਸ਼ਿਕਾਇਤਕਰਤਾ ਹੁਣ ਜਿਹੜੀ 18 ਸਾਲ ਦੀ ਵਕੀਲ ਦੀ ਪਤਨੀ ਹੈ, ਸਾਲ 2014 ਚ ਦੋਨਾਂ ਦਾ ਵਿਆਹ ਹੋਇਆ ਸੀ। ਉਸ ਵੇਲੇ ਲੜਕੀ ਦੀ ਉਮਰ 14 ਸਾਲ ਸੀ ਤੇ ਵਕੀਲ ਦੀ ਉਮਰ 52 ਸਾਲ ਸੀ। ਸ਼ਿਕਾਇਤ ਚ ਲੜਕੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਦਾਦਾ-ਦਾਦੀ ਨੇ ਉਸ ਨੂੰ ਵਿਆਹ ਕਰਨ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਵਕੀਲ 10 ਮਹੀਨਿਆਂ ਤਕ ਨਿਆਇਕ ਹਿਰਾਸਤ ਚ ਰਿਹਾ ਤੇ ਫਿਰ ਉਸ ਨੂੰ ਜ਼ਮਾਨਤ ਮਿਲ ਗਈ।

 

ਲੜਕੀ ਲੰਘੀ 17 ਸਤੰਬਰ 2018 ਨੂੰ 18 ਸਾਲ ਦੀ ਹੋ ਗਈ ਜਿਸ ਤੋਂ ਬਾਅਦ ਵਕੀਲ ਨੇ ਹਾਈਕੋਰਟ ਚ ਉਸ ਦੇ ਖਿਲਾਫ ਮਾਮਲਾ ਰੱਦ ਕਰਨ ਦੀ ਅਪੀਲ ਕੀਤੀ ਸੀ। ਹੁਣ ਲੜਕੀ ਨੇ ਆਪਣੇ ਹਲਫਨਾਮੇ ਚ ਕਿਹਾ ਹੈ ਕਿ ਉਸ ਨੇ ਵਿਵਾਦ ਦਾ ਹੱਲ ਕਰ ਲਿਆ ਹੈ ਤੇ ਹੁਣ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਇਸ ਲਈ ਇਸ ਮਾਮਲੇ ਨੂੰ ਰੱਦ ਕੀਤੇ ਜਾਣ ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।

 

ਸਰਕਾਰੀ ਵਕੀਲ ਨੇ ਇਸ ਤੇ ਇਤਰਾਜ਼ ਚੁੱਕਦਿਆਂ ਸਮਾਜ ਚ ਗਲਤ ਮਿਸਾਲ ਅਤੇ ਸੰਦੇਸ਼ ਹੋਣ ਦੀ ਚਿੰਤਾ ਪ੍ਰਗਟਾਈ ਪਰ ਅਦਾਲਤੀ ਬੈਂਚ ਨੇ ਕਿਹਾ ਕਿ ਉਸ ਨੂੰ ਲੜਕੀ ਦੇ ਚੰਗੇ ਮਾੜੇ ਦਾ ਫਿਕਰ ਹੈ। ਜਿਸ ਲਈ ਹੁਣ ਦੋਨਾਂ ਦਾ ਵਿਆਹ ਜਾਇਜ਼ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:marriage of a minor assumed valid by Bombay High Court as the girl achieve age of 18