ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

....ਤਾਂ ਫਿਰ ਚੋਰੀ-ਛਿਪੇ ਆਪਣੇ ਖਰੜ ਵਾਲੇ ਘਰ ਆ ਗਏ ਨੇੇ ਚਰਨਜੀਤ ਚੰਨੀ?

ਚਰਨਜੀਤ ਸਿੰਘ ਚੰਨੀ

ਵਿਰੋਧੀ ਪਾਰਟੀਆਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ ਆਈਏਐਸ ਅਧਿਕਾਰੀ ਨੂੰ ਭੇਜੇ ਗਏ 'ਗ਼ਲਤ ਮੈਸੇਜ' ਵਿਵਾਦ ਮਾਮਲੇ 'ਤੇ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੰਤਰੀ ਸਾਬ੍ਹ ਵੀ ਗੁਪਤ ਤੌਰ 'ਤੇ ਆਪਣੇ ਖਰੜ ਵਾਲੇ ਘਰ ਆ ਗਏ ਹਨ, ਜਦਕਿ ਉਹ ਤੇ ਉਨ੍ਹਾਂ ਦਾ ਨਿੱਜੀ ਸਟਾਫ ਦਾਅਵਾ ਕਰ ਰਿਹਾ ਹੈ ਕਿ ਉਹ ਤਾਂ ਅਜੇ ਵੀ ਇਗਲੈਂਡ ਵਿੱਚ ਹਨ।

 

ਮੰਤਰੀ ਚੰਨੀ ਦਾ ਯੂ.ਕੇ ਦੌਰਾ ਸੋਮਵਾਰ ਨੂੰ ਖਤਮ ਹੋਣਾ ਸੀ, ਨੇ ਸ਼ਾਮ 5:30 ਵਜੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਤੇ 2 ਨਵੰਬਰ ਨੂੰ ਉਹ ਵਾਪਸ ਆ ਜਾਣਗੇ। ਜਦੋਂ ਹਿੰਦੁਸਤਾਨ ਟਾਈਮਜ਼ ਨੂੰ ਪਤਾ ਲੱਗਿਆ ਕਿ ਉਹ ਤਾਂ ਪਹਿਲਾਂ ਹੀ ਖਰੜ ਵਿੱਚ ਆਪਣੇ ਘਰ ਆ ਗਏ ਹਨ, ਤਾਂ ਸਾਡੇ ਪੱਤਰਕਾਰ ਨੇ ਚੰਨੀ ਨਾਲ ਸੰਪਰਕ ਕੀਤਾ। ਚੰਨੀ ਨੇ ਕਿਹਾ ਕਿ ਉਹ ਆਪਣੀ ਲੋਕੇਸ਼ਨ ਦਾ ਖੁਲਾਸਾ ਨਹੀਂ ਕਰ ਸਕਦੇ।

 

ਚੰਨੀ ਬੋਲੇ "ਮੈਂ ਕਦੇ ਨਹੀਂ ਕਿਹਾ ਕਿ ਮੈਂ ਯੂ ਕੇ ਵਿੱਚ ਹਾਂ ਅਸਲ ਵਿੱਚ, ਮੈਂ ਬੇਲਾਰੂਸ 'ਚ ਸੀ ਤੇ ਮੈਂ ਆਪਣੀ ਲੋਕੇਸ਼ਨ  ਦਾ ਖੁਲਾਸਾ ਨਹੀਂ ਕਰ ਸਕਦਾ। ਜਦੋਂ ਵੀ ਮੈਂ ਆਵਾਂਗਾ, ਮੈਂ ਜਦੋਂ ਵੀ ਵਾਪਸ ਆਵਾਂਗਾ ਸਭ ਤੋਂ ਪਹਿਲਾਂ  ਤੁਹਾਨੂੰ ਮਿਲੇਗਾ"

 

ਇਸ ਕਦਮ ਨੂੰ ਚੰਨੀ ਵੱਲੋਂ ਵਿਰੋਧੀ ਪਾਰਟੀਆਂ ਦੀ ਗਰਮੀ ਘੱਟ ਕਰਨ ਲਈ ਲਈ ਸਮਾਂ ਦੇਣ ਦੀ ਕੋਸ਼ਿਸ਼ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਵੀ ਰਣਨੀਤੀ ਤਿਆਰ ਕਰਨ ਲਈ ਹੋਰ ਸਮਾਂ ਮਿਲੇਗਾ। ਉਨ੍ਹਾਂ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਮੰਤਰੀ 2 ਨਵੰਬਰ ਤੋਂ ਬਾਅਦ ਪੰਜਾਬ ਪਹੁੰਚਣਗੇ।

 

ਮੰਤਰੀ ਚੰਨੀ ਦੇ ਸਹਿਯੋਗੀ ਨੇ ਕਿਹਾ ,"ਉਹ ਦੋ ਦਿਨ ਪਹਿਲਾਂ ਭਾਰਤ ਆਏ ਸਨ। ਪਰ ਸਾਨੂੰ ਕਿਹਾ ਗਿਆ ਹੈ ਕਿ ਉਸ ਦੀ ਲੋਕੇਸ਼ਨ ਦਾ ਖੁਲਾਸਾ ਨਾ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਠਿਕਾਣੇ ਬਾਰੇ ਦੀਵਾਲੀ (7 ਨਵੰਬਰ) ਤੱਕ ਦਾ ਖੁਲਾਸਾ ਨਹੀਂ ਕਰਨ ਲਈ ਕਿਹਾ ਹੈ। " .

 

ਇਕ ਅਧਿਕਾਰੀ ਨੇ ਦੱਸਿਆ ਮੰਗਲਵਾਰ ਨੂੰ ਚੰਨੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਦੇ ਕੰਮਕਾਜ ਬਾਰੇ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਵੱਖਰੀਆਂ ਮੀਟਿੰਗਾਂ ਕਰਨ ਜਾ ਰਹੇ ਸੀ। ਇਹ ਸਾਰੀਆਂ ਬੈਠਕਾਂ ਹੁਣ ਰੱਦ ਕਰ ਦਿੱਤੀਆਂ ਗਈਆਂ ਹਨ।

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਇਜ਼ਰਾਈਲ ਦੇ ਦੌਰੇ ਤੇ ਸੀ, ਇਸ ਸਮੇਂ ਤੁਰਕੀ ਵਿੱਚ ਛੁੱਟੀਆਂ ਮਨਾ ਰਹੇ ਸਨ, ਸੀਐਮ ਦੀ 2 ਨਵੰਬਰ ਨੂੰ ਭਾਰਤ ਆਉਣ ਦੀ ਸੰਭਾਵਨਾ ਹੈ। ਜਦੋਂ ਇਹ ਮਾਮਲਾ ਮੀਡੀਆ ਕੋਲ ਪਹੁੰਚਿਆ ਤਾਂ ਅਮਰਿੰਦਰ ਨੇ ਇਜ਼ਰਾਈਲ ਤੋਂ ਇੱਕ ਬਿਆਨ ਜਾਰੀ ਕੀਤਾ ਸੀ ਕਿ, ਇਸ ਮੁੱਦੇ ਨੂੰ ਸ਼ਿਕਾਇਤਕਰਤਾ ਦੀ ਤਸੱਲੀ ਨਾਲ ਹੱਲ ਕੀਤਾ ਜਾ ਚੁੱਕਾ ਹੈ। "

 

ਇੱਕ ਸੀਨੀਅਰ ਮੰਤਰੀ ਨੇ ਫ਼ੋਨ 'ਤੇ ਕਿਹਾ, "ਸਿਰਫ ਉਹ ਹੀ ਇਸ ਮਾਮਲੇ ਦੀ ਗੰਭੀਰਤਾ ਬਾਰੇ ਜਾਣਦੇ ਹਨ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਮੰਨਿਆ ਹੈ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਆਈਏਐਸ ਅਫਸਰ ਦੇ ਸੰਤੁਸ਼ਟੀ ਨਾਲ ਸੈਟਲ ਕਰ ਦਿੱਤਾ ਹੈ।ਇਸਦਾ ਮਤਲਬ ਹੈ ਕਿ ਚੰਨੀ ਦਾ ਭਵਿੱਖ ਹੁਣ ਸਿਰਫ਼ ਕੈਪਟਨ ਅਮਰਿੰਦਰ ਦੇ ਹੱਥ ਵਿੱਚ ਹੈ। ਮੁੱਖ ਮੰਤਰੀ ਹੀ ਚੰਨੀ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ।

 

ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਚੰਨੀ ਦਾ ਬਚਾਅ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਮੀਡੀਆ ਨੂੰ ਕਿਹਾ ਸੀ, "ਅਣਉਚਿਤ ਸੰਦੇਸ਼ ਭੇਜਣ ਦੀ ਜਿਨਸੀ ਸ਼ੋਸ਼ਣ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।

 

ਯੂਕੇ ਤੋਂ ਵਾਪਸ ਆ ਕੇ ਜਨਤਕ ਰੂਪ ਵਿੱਚ ਅੱਗੇ ਆਉਣ ਤੋਂ ਪਹਿਲਾਂ, ਚੰਨੀ ਦੀ ਰਣਨੀਤੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਹੈ।

 

ਚੰਨੀ ਨੇ ਕਿਹਾ ਸੀ ਕਿ ਉਸ ਅਫਸਰ ਨੂੰ ਮੇਰੇ ਫੋਨ ਤੋਂ ਮੈਸੇਜ ਅਣਜਾਣੇ ਵਿੱਚ ਭੇਜਿਆ ਗਿਆ ਸੀ ਤੇ ਮੇਰੇ ਵੱਲੋਂ ਅਫਸਰ ਤੋਂ ਮੁਆਫੀ ਮੰਗਣ ਤੋਂ ਬਾਅਦ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ ਸੀ। ਚੰਨੀ  ਨੇ ਇਸ ਮਾਮਲੇ ਨੂੰ ਆਪਣੇ ਖਿਲਾਫ ਇੱਕ ਸਿਆਸੀ ਸਾਜ਼ਿਸ਼ ਦੱਸਿਆ।

 

 ਮੰਤਰੀ ਦੇ ਮੈਸੇਜ ਭੇਜਣ ਦਾ ਮਾਮਲਾ ਆਈਏਐਸ ਅਧਿਕਾਰੀ ਨੇ ਰਾਜ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ, ਜਿਸ ਨੇ ਇੱਕ ਮਹੀਨੇ ਪਹਿਲਾਂ ਸਰਕਾਰ ਦੇ ਸੀਨੀਅਰ ਅਧਿਕਾਰੀ ਨੂੰ ਸ਼ਿਕਾਇਤ ਵੀ ਕੀਤੀ ਸੀ ਤੇ ਫਿਰ ਮਾਮਲਾ ਮੁੱਖ ਮੰਤਰੀ ਕੋਲ ਪਹੁੰਚਿਆ। ਵਿਰੋਧੀ ਧਿਰ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਮੰਗ ਕਰ ਰਹੀਆਂ ਹਨ ਕਿ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MeToo case punjab minister Charanjit Singh Channi has secretly landed in Kharar