ਨੇਪਾਲ ਦੇ ਮਸ਼ਹੂਰ ਪਸ਼ੂਪਤੀਨਾਥ ਮੰਦਰ ਨੇ ਪਹਿਲੀ ਵਾਰ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਮੰਦਰ ਕੋਲ 9.276 ਕਿਲੋਗ੍ਰਾਮ ਸੋਨਾ, 316 ਕਿਲੋਗ੍ਰਾਮ ਚਾਂਦੀ ਅਤੇ 120 ਕਰੋੜ ਰੁਪਏ ਦੀ ਨਕਦੀ ਹੈ। ਇਸ ਜਾਇਦਾਦ ਦਾ ਖੁਲਾਸਾ ਮੰਦਰ ਦੀ ਜਾਇਦਾਦ ਦਾ ਅੰਦਾਜ਼ਾ ਲਗਾਉਣ ਲਈ ਬਣਾਈ ਗਈ ਇਕ ਕਮੇਟੀ ਨੇ ਕੀਤਾ ਹੈ।
ਪਸ਼ੂਪਤੀਨਾਥ ਏਰੀਆ ਡਿਵੈਲਪਮੈਂਟ ਟਰੱਸਟ ਵਲੋਂ ਬਣਾਈ ਗਈ ਕਮੇਟੀ ਮੁਤਾਬਕ ਸੋਨਾ ਅਤੇ ਚਾਂਦੀ ਦੀ ਇਹ ਜਾਇਦਾਦ 1962 ਤੋਂ 2018 ਵਿਚਾਲੇ ਦੀ ਹੈ। ਨਿਆਸ ਦੇ ਕਾਰਜਕਾਰੀ ਨਿਰਦੇਸ਼ਕ ਰਮੇਸ਼ ੳਪ੍ਰੇਤੀ ਨੂੰ ਕਾਠਮੰਡੂ ਪੋਸਟ ਨੇ ਇਹ ਕਹਿੰਦਿਆਂ ਹਵਾਲਾ ਦਿੱਤਾ ਕਿ ਪਹਿਲੀ ਵਾਰ ਅਸੀਂ ਪਸ਼ੂਪਤੀਨਾਥ ਏਰੀਆ ਡਿਵੈਲਪਮੈਂਟ ਟਰੱਸਟ ਦੀ ਜਾਇਦਾਦ ਨੂੰ ਜਨਤਕ ਕਰ ਰਹੇ ਹਾਂ।
ਦੱਸਣਯੋਗ ਹੈ ਕਿ ਇਹ ਪ੍ਰਸਿੱਧ ਹਿੰਦੂ ਮੰਦਰ ਭਗਵਾਨ ਪਸ਼ੂਪਤੀਨਾਥ (ਭਗਵਾਨ ਸ਼ਿਵ) ਨੂੰ ਸਮਰਪਤ ਹੈ। ਮੰਦਰ ਕੋਲ ਕਈ ਬੈਂਕਾਂ ਚ 120 ਕਰੋੜ ਰੁਪਏ ਨਕਦ, 9.276 ਕਿਲੋਗ੍ਰਾਮ ਸੋਨਾ, 316 ਕਿਲੋਗ੍ਰਾਮ ਚਾਂਦੀ ਅਤੇ 186 ਹੈਕਟੇਅਰ ਜ਼ਮੀਨ ਦੀ ਜਾਇਦਾਦ ਹੈ। ਇਹ ਮੰਦਰ 5ਵੀਂ ਸ਼ਤਾਬਦੀ ਚ ਬਣਿਆ ਸੀ।
.