ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ 'ਤੇ ਇਸ ਦੇਸ਼ ਦੇ ਲੋਕ ਪਾਉਂਦੇ ਹਨ ਲਾਲ ਅੰਡਰਵਿਅਰ, ਜਾਣੋ ਵੱਖ-ਵੱਖ ਦੇਸ਼ਾਂ ਦੀ ਪਰੰਪਰਾ

ਅੱਜ ਪੂਰੀ ਦੁਨੀਆ ਨਵਾਂ ਸਾਲ 2020 ਜੋਸ਼ ਅਤੇ ਉਤਸ਼ਾਹ ਨਾਲ ਮਨਾ ਰਹੀ ਹੈ। ਲੋਕ ਇੱਕ-ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ। ਅੱਜ ਅਸੀਂ ਉਨ੍ਹਾਂ ਦੇਸ਼ਾਂ ਦੇ ਬਾਰੇ ਗੱਲ ਕਰਾਂਗੇ, ਜਿੱਥੇ ਨਵੇਂ ਸਾਲ ਨੂੰ ਬਿਲਕੁਲ ਅਨੌਖੇ ਅੰਦਾਜ਼ 'ਚ ਮਨਾਇਆ ਜਾਂਦਾ ਹੈ।
 

 

ਇਟਲੀ : ਇਟਲੀ ਦੇ ਲੋਕਾਂ ਲਈ ਲਾਲ ਰੰਗ ਦੀ ਬਹੁਤ ਮਹੱਤਤਾ ਹੈ। ਉਹ ਇਸ ਨੂੰ ਵਧੀਆ ਤੇ ਚੰਗੀ ਕਿਸਮਤ ਦਾ ਰੰਗ ਮੰਨਦੇ ਹਨ। ਇੱਥੇ ਨਵੇਂ ਸਾਲ ਤੋਂ ਪਹਿਲਾਂ ਵਾਲੀ ਰਾਤ ਨੂੰ ਲਾਲ ਅੰਡਰਵਿਅਰ ਪਹਿਨਣ ਦੀ ਪਰੰਪਰਾ ਹੈ। ਇੱਥੇ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਇਸ ਨਾਲ ਖੁਸ਼ੀਆਂ ਅਤੇ ਖੁਸ਼ਹਾਲੀ ਆਉਂਦੀ ਹੈ।
 


ਇਸਟੋਨੀਆ : ਯੂਰਪੀ ਦੇਸ਼ ਇਸਟੋਨੀਆ ਦੇ ਦੇ ਲੋਕਾਂ ਦਾ ਮੰਨਣਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਵਾਲੀ ਰਾਤ ਨੂੰ ਜਿੰਨੀ ਵਾਰ ਖਾਣਾ ਖਾਵਾਂਗੇ, ਉਹ ਉਨ੍ਹਾਂ ਦਾ 'ਗੁਡਲੱਕ' ਹੋਵੇਗਾ। ਨਵੇਂ ਸਾਲ ਤੋਂ ਪਹਿਲਾਂ ਵਾਲੇ ਦਿਨ ਇਸਟੋਨੀਆ 'ਚ 7 ਵਾਰ ਭੋਜਨ ਖਾਣਾ ਲਾਜ਼ਮੀ ਹੈ। ਹਾਲਾਂਕਿ ਕੁੱਝ ਲੋਕ 12 ਵਾਰ ਭੋਜਨ ਖਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਨਵੇਂ ਸਾਲ ਦੇ 12 ਮਹੀਨੇ ਉਨ੍ਹਾਂ ਲਈ ਵਧੀਆ ਬੀਤਣ।
 

 

ਡੈਨਮਾਰਕ : ਡੈਨਮਾਰਕ 'ਚ ਨਵੇਂ ਸਾਲ ਦਾ ਆਗਾਜ਼ ਖਾਣੇ ਦੀਆਂ ਪਲੇਟਾਂ ਤੋੜ ਕੇ ਕੀਤਾ ਜਾਂਦਾ ਹੈ। ਲੋਕ ਇੱਕ-ਦੂਜੇ ਦੇ ਘਰ ਦੇ ਦਰਵਾਜ਼ਿਆਂ ਦੇ ਸਾਹਮਣੇ ਪਲੇਟਾਂ ਸੁੱਟ ਕੇ ਤੋੜਦੇ ਹਨ। ਟੁੱਟੀ ਪਲੇਟ ਇੱਥੇ ਵਧੀਆ ਕਿਸਮਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਅਗਲੀ ਸਵੇਰ ਜਿਸ ਦੇ ਦਰਵਾਜੇ ਦੇ ਸਾਹਮਣੇ ਸਭ ਤੋਂ ਜ਼ਿਆਦਾ ਟੁਕੜੇ ਹੋਣਗੇ, ਲੋਕ ਉਸ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਹ ਕਾਫੀ ਹਰਮਨਪਿਆਰਾ ਹੈ।
 

 

ਸਪੇਨ : ਨਵੇਂ ਸਾਲ 'ਚ ਪਾਰਟੀ ਕਰਨਾ, ਮਠਿਆਈ ਖਾਣਾ ਅਤੇ ਇੱਥੋਂ ਤੱਕ ਕਿ ਸ਼ਰਾਬ ਪੀਣ ਬਾਰੇ ਤੁਸੀਂ ਸੁਣਿਆ ਹੋਵੇਗਾ ਪਰ ਕੀ ਕਦੇ ਤੁਸੀਂ ਨਵੇਂ ਸਾਲ ਦੀ ਰਾਤ ਨੂੰ ਅੰਗੂਰ ਖਾਧਾ ਹੈ? ਸਪੇਨ 'ਚ ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਪਹਿਲੇ ਮਿੰਟ 'ਚ ਜੇ 12 ਅੰਗੂਰ ਦੇ ਦਾਣੇ ਖਾਧੇ ਜਾਣ ਤਾਂ ਪੂਰਾ ਸਾਲ ਵਧੀਆ ਬੀਤਦਾ ਹੈ। 
 

 

ਬ੍ਰਾਜ਼ੀਲ : ਬ੍ਰਾਜ਼ੀਲ ਦੀ ਗੱਲ ਕਰੀਏ ਤਾਂ ਇੱਥੇ ਨਵੇਂ ਸਾਲ ਦਾ ਸਬੰਧ ਸਮੁੰਦਰ ਨਾਲ ਹੈ। ਅਸਲ 'ਚ ਬ੍ਰਾਜ਼ੀਲ ਦੀ ਪਰੰਪਰਾ ਅਨੁਸਾਰ ਇਸ ਦਿਨ ਜੇ ਤੁਸੀਂ ਸਫੈਦ ਰੰਗ ਦੀ ਪੋਸ਼ਾਕ ਪਹਿਨ ਕੇ ਗੁਲਦਸਤਾ ਸਮੁੰਦਰ 'ਚ ਵਹਾਉਂਦੇ ਹੋ ਤਾਂ ਇਸ ਨਾਲ ਜੀਵਨ 'ਚ ਸ਼ਾਂਤੀ ਬਣੀ ਰਹਿੰਦੀ ਹੈ।

 


 

ਸਕਾਟਲੈਂਡ : ਸਕਾਟਲੈਂਡ ਦੀ ਰਾਜਧਾਨੀ 'ਚ ਨਵੇਂ ਸਾਲ ਦਾ ਸਵਾਗਤ ਦੋ ਦਿਨ ਪਹਿਲਾਂ 30 ਦਸੰਬਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਹਜ਼ਾਰਾਂ ਲੋਕ ਹੱਥਾਂ 'ਚ ਟਾਰਚ ਲੈ ਕੇ ਰੌਸ਼ਨੀ ਨਾਲ 'ਰਿਵਰ ਆਫ ਫਾਇਰ' (River of fire) ਬਣਾਉਂਦੇ ਹਨ। ਇਸ ਦੇ ਨਾਲ ਹੀ 3 ਦਿਨ ਦਾ ਜਸ਼ਨ ਸ਼ੁਰੂ ਹੋ ਜਾਂਦਾ ਹੈ।
 

 

ਮੈਕਸੀਕੋ : ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਤਿਜੁਆਨਾ ਸ਼ਹਿਰ 'ਚ ਜੇ ਤੁਸੀ ਲੋਕਾਂ ਨੂੰ ਸੂਟਕੇਸ ਲੈ ਕੇ ਘੁੰਮਦੇ ਵੇਖੋਗੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ। ਦਰਅਸਲ, ਇਹ ਸਾਰੇ ਖਾਲੀ ਹੁੰਦੇ ਹਨ। ਅਜਿਹੀ ਮਾਨਤਾ ਹੈ ਕਿ ਖਾਲੀ ਸੂਟਕੇਸ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ। ਨਾਲ ਹੀ ਇਹ ਜ਼ਿੰਦਗੀ 'ਚ ਟ੍ਰੈਵਲ ਅਤੇ ਐਡਵੈਂਚਰ ਵੀ ਲੈ ਕੇ ਆਉਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new year 2020 Traditions in across the world