ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਸੰਸਦ ’ਚ ਦਸਿਆ, ਦੇਸ਼ ਦੇ ਕਿੰਨੇ ਘਰਾਂ ’ਚ ਨਹੀਂ ਬਿਜਲੀ ਕਨੈਕਸ਼ਨ

ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਚ 13,90,375 ਘਰਾਂ ਦਾ ਬਿਜਲੀ ਕੁਨੈਕਸ਼ਨ ਨਹੀਂ ਹਨ। ਉੱਤਰ ਪ੍ਰਦੇਸ਼ ਚ ਅਜਿਹੇ ਘਰ ਸਭ ਤੋਂ ਵੱਧ ਹਨ। ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ ਨੇ ਲੋਕ ਸਭਾ ਵਿੱਚ ਰਵਿੰਦਰ ਕੁਸ਼ਵਾਹਾ ਅਤੇ ਵਿਸ਼ਨੂੰਦਿਆਲ ਰਾਮ ਦੇ ਸਵਾਲ ਦੇ ਲਿਖਤੀ ਜਵਾਬ ਚ ਇਹ ਜਾਣਕਾਰੀ ਦਿੱਤੀ।

 

ਹੇਠਲੇ ਸਦਨ ਵਿੱਚ ਰੱਖੇ ਗਏ ਅੰਕੜਿਆਂ ਅਨੁਸਾਰ 31 ਅਕਤੂਬਰ 2019 ਤੱਕ ਬਿਜਲੀ ਨਾਲ ਰੁਸ਼ਨਾਏ ਜਾਣ ਵਾਲੇ ਬਾਕੀ ਅਣ-ਬਿਜਲੀ ਘਰਾਂ ਦੀ ਗਿਣਤੀ 13,90,375 ਹੈ।

 

ਸਭ ਤੋਂ ਜ਼ਿਆਦਾ ਬਿਜਲੀ ਤੋਂ ਵਾਂਝੇ ਉੱਤਰ ਪ੍ਰਦੇਸ਼ ਵਿੱਚ ਹਨ। ਇਹ ਵੀ ਦੱਸਿਆ ਕਿ ਸੱਤ ਰਾਜਾਂ ਨੇ 19.09 ਲੱਖ ਅਜਿਹੇ ਘਰਾਂ ਦੀ ਰਿਪੋਰਟ ਕੀਤੀ ਜੋ ਪਹਿਲਾਂ ਬਿਜਲੀ ਕੁਨੈਕਸ਼ਨ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਸਨ, ਪਰ ਹੁਣ ਇਹ ਕੁਨੈਕਸ਼ਨ ਲੈਣ ਲਈ ਤਿਆਰ ਹਨ ਤੇ ਸਬੰਧਤ ਰਾਜਾਂ ਵੱਲੋਂ ਬਿਜਲੀਕਰਨ ਕੀਤੇ ਜਾ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No electricity connection in 1390375 homes in the country