ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨਹੀਂ ਘਟਾਏਗਾ H-1B ਵੀਜ਼ਾ ਦੀ ਗਿਣਤੀ

H-1B ਵੀਜ਼ਾ ਨੂੰ ਲੈ ਕੇ ਚੱਲ ਰਹੀ ਕਿਆਸਅਰਾਈਆਂ ਵਿਚਾਲੇ ਅਮਰੀਕਾ ਨੇ ਕਿਹਾ ਕਿ ਉਸ ਦੀ ਡਾਟਾ ਨੂੰ ਸਥਾਨਕ ਪੱਧਰ ਤੇ ਰੱਖਣ ਤੇ ਜ਼ੋਰ ਦੇਣ ਵਾਲੇ ਦੇਸ਼ਾਂ ਲਈ H-1B ਵੀਜ਼ਾ ਦੀ ਗਿਣਤੀ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਅਫ਼ਸਰ ਨੇ ਇਹ ਗੱਲ ਕਹੀ।

 

ਉਨ੍ਹਾਂ ਕਿਹਾ ਕਿ ਵੀਜ਼ਾ ਪ੍ਰੋਗਰਾਮ ਦੀ ਟਰੰਪ ਸਰਕਾਰ ਦੀ ਸਮੀਖਿਆ ਡਾਟਾ ਦੇ ਮੁਕਤ ਪ੍ਰਵਾਹ ’ਤੇ ਭਾਰਤ ਨਾਲ ਚੱਲ ਰਹੀ ਗੱਲਬਾਤ ਪੂਰ ਤਰ੍ਹਾਂ ਤੋਂ ਵੱਖ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਸ ਬਿਆਨ ਨੇ ਉੱਡ ਰਹੀਆਂ 10-15 ਫੀਸਦ ਵੀਜ਼ਾ ਘਟਾਉਣ ਦੀਆਂ ਅਫ਼ਵਾਹਾਂ ਦਾ ਅੰਤ ਕਰ ਦਿੱਤਾ ਹੈ।

 

ਦੱਸ ਦੇਈਏ ਕਿ H-1B ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜਿਹੜਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਖਾਸ ਤੌਰ ਤੇ ਤਕਨੀਕੀ ਮਾਹਰਾਂ ਵਾਲੇ ਪੇਸ਼ੇਵਰਾਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No H 1B visa caps for data localisation Says US State Department