ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਦੇ ਉੱਘੇ ਵਿਦਿਆਰਥੀ ਵਿੰਗ ਰਹੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU) ਅਤੇ ਸਟੂਡੈਂਟ ਸੰਗਠਨ ਆੱਫ਼ ਪੰਜਾਬ ਯੂਨੀਵਰਸਿਟੀ (SOPU) ਹੁਣ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ। ਕਿਉਂਕਿ ਇਨ੍ਹਾਂ ਦੀ ਥਾਂ ਹੁਣ ਮੁੱਖ ਰਾਜਨੀਤਕ ਪਾਰਟੀਆਂ ਦੇ ਵਿਦਿਆਰਥੀ ਵਿੰਗਾਂ ਨੇ ਲੈ ਲਈ ਹੈ।
ਇੰਡੀਅਨ ਰਾਸ਼ਟਰੀ ਕਾਂਗਰਸ ਦੇ ਵਿਦਿਆਰਥੀ ਵਿੰਗ ਰਾਸ਼ਟਰੀ ਸਟੂਡੈਂਟ ਯੂਨੀਅਨ ਆੱਫ਼ ਇੰਡੀਆ (NSUI) ,ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਦਿਆਰਥੀ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਦੇ ਦਾਖ਼ਲੇ ਨੇ ਪਿਛਲੇ ਸੱਤ-ਅੱਠ ਸਾਲਾਂ ਵਿਚ PUSU ਤੇ SOPU ਦੇ ਪ੍ਰਭਾਵ ਨੂੰ ਬਿਲਕੁਲ ਹੀ ਘੱਟ ਕਰ ਦਿੱਤਾ ਹੈ।
'ਰਾਜਨੀਤੀ ਨੂੰ ਵਿਦਿਆਰਥੀ-ਕੇਂਦਰਿਤ ਹੋਣਾ ਚਾਹੀਦਾ ਹੈ'

ਰਾਜਨੀਤੀਕ ਵਿਗਿਆਨ ਦੇ ਪ੍ਰੋਫੈਸਰ ਮੁਹੰਮਦ ਖ਼ਾਲਿਦ ਨੇ ਕਿਹਾ, "ਪਿਛਲੇ ਕਈ ਸਾਲਾਂ ਤੋਂ ਰਾਜਨੀਤਕ ਪਾਰਟੀਆਂ ਨੇ ਪੀਯੂ-ਕੇਂਦਰਿਤ ਪਾਰਟੀਆਂ ਦੇ ਸਥਾਨ ਨੂੰ ਖੋਹ ਲਿਆ ਹੈ। ਜਿਹੜੇ ਵਿਦਿਆਰਥੀ ਰਾਜਨੀਤੀ ਵਿਚ ਹੱਥ ਅਜ਼ਮਾਉਣਾ ਚਾਹੁੰਦੇ ਹਨ ਉਹ ਹੁਣ ਮੁਖਧਾਰਾ ਦੀਆਂ ਰਾਜਨੀਤੀਕ ਪਾਰਟੀਆਂ ਨਾਲ ਜੁੜ ਰਹੇ ਹਨ। ਉਦਾਹਰਨ ਲਈ ਦਲਵੀਰ ਸਿੰਘ ਗੋਲਡੀ ਹੁਣ ਧੂਰੀ ਤੋਂ ਵਿਧਾਇਕ ਹਨ।"
ਉਨ੍ਹਾਂ ਕਿਹਾ "ਮੈਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਸਿਆਸੀ ਦਖਲਅੰਦਾਜ਼ੀ ਹੋਰ ਵਧੇਗੀ। ਨਵੇਂ ਨੇਤਾਵਾਂ ਨੂੰ ਪੈਦਾ ਕਰਨ ਵਿੱਚ ਇਸਦਾ ਸਕਾਰਾਤਮਕ ਪ੍ਰਭਾਵ ਵੀ ਹੈ। ਪਰ ਰਾਜਨੀਤੀ ਨੂੰ ਵਿਦਿਆਰਥੀ-ਕੇਂਦਰਿਤ ਰਹਿਣਾ ਪੈਣਾ ਹੈ। "
PUSU ਨੇ 1978 ਵਿੱਚ ਪਹਿਲੀ ਵਾਰ ਵਿਦਿਆਰਥੀ ਚੋਣਾਂ ਲੜੀਆਂ ਸਨ। ਜਦੋਂ ਕਿ SOPU 1997 ਵਿੱਚ ਆਈ ਤੇ ਉਸੇ ਸਾਲ ਪਹਿਲੀ ਚੋਣ ਜਿੱਤੀ। PUSU ਅਤੇ SOPU ਦੋਵਾਂ ਨੇ ਕੈਂਪਸ ਦੀ ਰਾਜਨੀਤੀ ਅੰਦਰ ਆਪਣਾ ਦਬਦਬਾ ਕਾਇਮ ਕੀਤਾ। SOPU ਦੇ ਕਈ ਨੇਤਾ ਮੁੱਖ ਧਾਰਾ ਦੀਆਂ ਪਾਰਟੀਆਂ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਵਿਚ ਗੋਲਡੀ, ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ ਜੋ ਹੁਣ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਹਨ। ਰਾਜਿੰਦਰ ਦੀਪਾ 1982 ਤੋਂ 1984 ਤੱਕ PUSU ਦੀ ਟਿਕਟ ਤੋਂ ਪੀਯੂਸੀਐਸਸੀ ਦੇ ਪ੍ਰਧਾਨ ਬਣੇ ਸਨ। ਉਹ 2017 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੁਨਾਮ ਤੋਂ ਆਜ਼ਾਦ ਉਮੀਦਵਾਰ ਵਜੋਂ ਵੀ ਲੜੇ ਸੀ।
ਦੋਵਾਂ ਪਾਰਟੀਆਂ ਦੇ 14 ਵੱਡੇ ਨੇਤਾ 2014 ਵਿਚ ਅਕਾਲੀ ਦਲ ਦੀ SOI ਵਿਚ ਸ਼ਾਮਲ ਹੋ ਗਏ, ਜਿਸ ਵਿਚ ਸਿਮਰਨਜੀਤ ਢਿੱਲੋਂ, ਰੌਬਿਨ ਬਰਾੜ ਅਤੇ ਵਿੱਕੀ ਮਿੱਡੂਖੇੜਾ ਸ਼ਾਮਲ ਹਨ।
ਨਿਸ਼ਾਂਤ ਕੌਸ਼ਲ ਜੋ 2016-17 ਵਿਚ PUSU ਤੋਂ ਪੀਯੂਸੀਐਸਸੀ ਦੇ ਪ੍ਰਧਾਨ ਸਨ, ਨੇ ਪਾਰਟੀ ਛੱਡ ਦਿੱਤੀ ਅਤੇ HPSU ਸਮੂਹ ਦੇ ਇੱਕ ਹੋਰ ਗਰੁੱਪ ਦਾ ਗਠਨ ਕੀਤਾ।
ਮੁੱਖ ਧਾਰਾ ਦੀਆਂ ਪਾਰਟੀਆਂ ਨੇ ਲੁਭਾਏ ਵਿਦਿਆਰਥੀ '
PUSU ਦੇ ਬਾਨੀ ਰਹੇ ਜਸਕਰਨ ਬਰਾੜ ਨੇ ਕਿਹਾ, "ਸਿਆਸੀ ਪਾਰਟੀਆਂ ਨੇ ਵਿਦਿਆਰਥੀਆਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਸਕੂਲ ਤੋਂ ਬਾਅਦ ਸਿੱਧਾ PU ਵਿਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਵਿਦਿਆਰਥੀ ਰਾਜਨੀਤੀ ਬਾਰੇ ਬਹੁਤ ਕੁਝ ਨਹੀਂ ਪਤਾ ਹੁੰਦਾ। ਉਹ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੁਆਰਾ ਲੁਭਾਏ ਹੁੰਦੇ ਹਨ। ਅੱਜ-ਕੱਲ੍ਹ, ਸਿਆਸੀ ਪਾਰਟੀਆਂ ਵਿਦਿਆਰਥੀ ਚੋਣਾਂ 'ਤੇ ਖੁੱਲ੍ਹ ਕੇ ਖ਼ਰਚ ਕਰਦੀਆਂ ਹਨ। ਜੇ ਵਿਦਿਆਰਥੀ ਚੋਣਾਂ ਪੂਰੀ ਤਰ੍ਹਾਂ ਸੁਤੰਤਰ ਹੋਣ, ਸਿਆਸੀ ਪਾਰਟੀਆਂ ਦਾ ਦਖ਼ਲ ਨਾ ਹੋਵੇ ਤਾਂ ਇਹ ਵਿਦਿਆਰਥੀ ਵਿੰਗ ਕਦੇ ਵੀ ਨਹੀਂ ਜਿੱਤ ਸਕਣਗੇ।"
ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰੂਪਨਗਰ ਤੋਂ ਕਾਂਗਰਸ ਉਮੀਦਵਾਰ ਰਹੇ ਬਰਿੰਦਰ ਢਿੱਲੋਂ ਸਾਲ 2008-09 ਵਿਚ SOPU ਤੋਂ ਪੀਯੂਸੀਐਸਸੀ ਦੇ ਪ੍ਰਧਾਨ ਸਨ। ਢਿੱਲੋਂ ਨੇ ਕਿਹਾ "ਮੈਂ 2013 ਵਿਚ ਐਨਐਸਯੂਆਈ (NSUI) ਵਿਚ ਸ਼ਾਮਲ ਹੋਇਆ ਸੀ। ਉਸ ਵੇਲੇ,ਕੋਈ ਵੀ ਨਹੀਂ ਸੋਚਦਾ ਸੀ ਕਿ NSUI ਕਦੇੇ ਜਿੱਤ ਸਕਦੀ ਹੈ, ਪਰ ਉਹ ਜਿੱਤੀ। ਮੈਂ ਫ਼ਿਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਹਾਂ ਕਿਉਂਕਿ ਵਿਦਿਆਰਥੀ ਸਿਆਸਤ ਨੂੰ ਯੂਨੀਵਰਸਿਟੀ ਤੋਂ ਬਾਹਰ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ। "
ਪੀ.ਯੂ. ਵਿਚ ਮੁੱਖ ਧਾਰਾ ਦੀਆਂ ਰਾਜਨੀਤਕ ਪਾਰਟੀਆਂ ਨਾਲ ਹੋਏ ਨੁਕਸਾਨ ਬਾਰੇ ਉਨ੍ਹਾਂ ਨੇ ਕਿਹਾ, "ਕਦੇ-ਕਦੇ ਜਦੋਂ ਵੱਡੇ ਸਿਆਸੀ ਆਗੂ ਕੈਂਪਸ ਆਉਂਦੇ ਹਨ ਤਾਂ ਵਿਦਿਆਰਥੀਆਂ ਦੇ ਮੁੱਦੇ ਅਣਗੌਲੇ ਹੋ ਜਾਂਦੇ ਹਨ ਕਿਉਂਕਿ ਸਾਰਾ ਧਿਆਨ ਲੀਡਰਾਂ 'ਤੇ ਕੇਂਦਰਿਤ ਹੋੋ ਜਾਂਦਾ ਹੈ।"
SOPU ਦੇ ਸੰਸਥਾਪਕ ਰਹੇ ਡੀ.ਪੀ.ਐਸ. ਰੰਧਾਵਾ ਨੇ ਕਿਹਾ, "2014 ਤੱਕ SOPU ਤਾਕਤਵਰ ਸੀ। ਉਸ ਸਮੇਂ ਮੁੱਖਧਾਰਾ ਦੀਆਂ ਸਿਆਸੀ ਪਾਰਟੀਆਂ ਪੀਯੂ ਦੀਆਂ ਚੋਣਾਂ ਵਿਚ ਦਾਖਲ ਹੋ ਰਹੀਆਂ ਸਨ।
ਰੰਧਾਵਾ ਬੋਲੇ,' ਉਨ੍ਹਾਂ ਨੇ SOPU ਵਿਦਿਆਰਥੀ ਨੇਤਾਵਾਂ ਨੂੰ ਆਪਣੇ ਵੱਲ ਖਿੱਚ ਲਿਆ। ਪਹਿਲਾਂ ਕੈਂਪਸ ਵਿੱਚ ਮੁੱਖ ਧਾਰਾ ਦੀਆਂ ਰਾਜਨੀਤਕ ਪਾਰਟੀਆਂ ਦੇ ਵਿਦਿਆਰਥੀ ਵਿੰਗ ਦਾ ਕੋਈ ਸਭਿਆਚਾਰ ਨਹੀਂ ਸੀ। ਫ਼ਿਰ ਪੈਸੇ ਅਤੇ ਹੋਰ ਸਾਧਨਾਂ ਨੇ ਸਾਰਾ ਦ੍ਰਿਸ਼ ਹੀ ਬਦਲ ਦਿੱਤਾ।"
ਉਨ੍ਹਾਂ ਨੇ ਅੱਗੇ ਕਿਹਾ ਕਿ, "ਪਹਿਲਾਂ ਅਸੀਂ ਇਹ ਵਿਸ਼ਵਾਸ ਕਰਦੇ ਸੀ ਕਿ ਕੌਮੀ ਪਾਰਟੀਆਂ ਵਧੀਆ ਕੰਮ ਕਰ ਸਕਦੀਆਂ ਹਨ ਪਰ ਜਦੋਂ ਵਿਦਿਆਰਥੀ ਵਿਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਇਕ ਵੱਡਾ ਪਾੜਾ ਪੈਦਾ ਹੋ ਗਿਆ ਹੈ। ਫੀਸ ਵਾਧਾ ਜਾਂ ਸਕਾਲਰਸ਼ਿਪ ਦਾ ਮੁੱਦਾ ਕਦੇ ਵੀ ਇਨ੍ਹਾਂ ਪਾਰਟੀਆਂ ਦਾ ਏਜੰਡਾ ਨਹੀਂ ਸੀ। ਅਖੀਰ ਵਿੱਚ ਇਹ ਰਾਜਨੀਤਕ ਪਾਰਟੀਆਂ ਬਿਨ੍ਹਾਂ ਕੁਝ ਕੀਤੇ ਫਾਇਦਾ ਉਠਾ ਲੈਂਦੀਆਂ ਹਨ। PUSU ਅਤੇ SOPU ਮੁੱਦਿਆਂ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਸਨ।"