ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦਾ ਖ਼ਾਸਮ–ਖ਼ਾਸ ਮਸੂਦ ਅਜ਼ਹਰ ਸਿਰਫ ਇੱਕ ਥੱਪੜ ਦੀ ਮਾਰ

ਦੇਸ਼ ਚ ਖਤਰਨਾਕ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸਾਲ 1994 ਚ ਭਾਰਤ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਕਰਨ ਵਾਲੇ 1985 ਬੈਚ ਦੇ ਤਤਕਾਲੀਨ ਸਾਬਕਾ ਆਈਪੀਐਸ ਪੁਲਿਸ ਅਧਿਕਾਰੀ ਅਵਿਨਾਸ਼ ਮੋਹਨਾਨੇ ਖੁਲਾਸਾ ਕੀਤਾ ਹੈ ਕਿ ਮਸੂਦ ਤੋਂ ਪੁੱਛਗਿੱਛ ਕਰਨ ਵੇਲੇ ਜ਼ਿਆਦਾ ਮਿਹਨਤ ਨਹੀਂ ਸੀ ਕਰਨੀ ਪਈ ਬਲਕਿ ਸਿਰਫ ਇੱਕ ਥੱਪੜ ਪੈਂਦਿਆਂ ਹੀ ਮਸੂਦ ਅਜ਼ਹਰ ਨੇ ਸੱਚ ਬੋਲਣਾ ਸ਼ਰੂ ਕਰ ਦਿੱਤਾ ਸੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਦਸਿਆ ਕਿ ਮਸੂਦ ਪੁਰਤਗਾਲ ਦੇ ਪਾਸਪੋਰਟ ਤੇ ਬੰਗਲਾਦੇਸ਼ ਦੇ ਰਸਤਿਓਂ ਭਾਰਤ ਚ ਵੜਿਆ ਸੀ ਤੇ ਫਿਰ ਉਹ ਕਸ਼ਮੀਰ ਪਹੁੰਚ ਗਿਆ ਜਿੱਥੇ ਉਸਨੂੰ ਫ਼ਰਵਰੀ 1994 ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਿਰਾਸਤ ਦੌਰਾਨ ਖੂਫ਼ੀਆ ਏਜੰਸੀ ਨੂੰ ਅਜ਼ਹਰ ਤੇ ਜ਼ਿਆਦਾ ਕੋਈ ਮਿਹਨਤ ਨਹੀਂ ਕਰਨੀ ਪਈ।

 

 

ਉਨ੍ਹਾਂ ਦਸਿਆ ਕਿ ਫ਼ੌਜੀ ਦੇ ਸਿਰਫ ਇੱਕ ਥੱਪੜ ਪੈਂਦਿਆਂ ਹੀ ਮਸੂਦ ਅਜ਼ਹਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸਦੇ ਨਾਲ ਹੀ ਮਸੂਦ ਨੇ ਬੋਲਣਾ ਸ਼ਰੂ ਕਰ ਦਿੱਤਾ ਸੀ ਤੇ ਪਾਕਿਸਤਾਨ ਦੁਆਰਾ ਚਲਾਈ ਜਾਣ ਵਾਲੀ ਅੱਤਵਾਦੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਦੱਸਣਯੋਗ ਹੈ ਕਿ ਇੰਡੀਅਨ ਏਅਰਲਾਇੰਸ ਦੇ ਆਈਸੀ-814 ਜਹਾਜ਼ ਦੇ ਹਾਈਜੈਕ ਹੋਣ ਮਗਰੋਂ ਸਵਾਰੀਆਂ ਬਦਲੇ ਭਾਜਪਾ ਸਰਕਾਰ ਨੂੰ ਅਜ਼ਹਰ ਨੂੰ ਰਿਹਾ ਕਰਨਾ ਪਿਆ ਸੀ। ਇਸ ਮਗਰੋਂ ਮਸੂਦ ਨੇ ਸਾਲ 2000 ਚ ਪਾਕਿਸਤਾਨ ਚ ਜੈਸ਼ ਏ ਮੁਹੰਮਦ ਦਾ ਗਠਨ ਕੀਤਾ। ਇਸ ਤੋਂ ਬਾਅਦ ਉਸਨੇ ਭਾਰਤ ਚ ਕਹੀ ਵੱਡੇ ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਜਿਸ ਵਿਚ ਤਾਜ਼ਾ ਹਮਲਾ ਪੁਲਵਾਮਾ ਚ ਸ਼ਹੀਦ ਹੋਏ 44 ਫ਼ੌਜੀਆਂ ਦਾ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistans special Masood Azhar kills only one slap