ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਇਨ੍ਹਾਂ ਹਾਲਤਾਂ ’ਚ ਤੁਹਾਨੂੰ ਨਹੀਂ ਕਰ ਸਕਦੀ ਗ੍ਰਿਫਤਾਰ, ਜਾਣੋ ਆਪਣੇ ਅਧਿਕਾਰ

Know Your Right when Police Arrest You: ਹਾਲਾਂਕਿ ਪੁਲਿਸ ਸਾਡੀ ਸੁਰੱਖਿਆ ਲਈ ਹੁੰਦੀ ਹੈ, ਪਰ ਜਦੋਂ ਰੱਖਿਅਕ ਹੀ ਤੰਗ ਪ੍ਰੇਸ਼ਾਨ ਕਰਨ ਲੱਗ ਜਾਵੇ ਤਾਂ ਤੁਹਾਨੂੰ ਤੁਹਾਡੇ ਹੱਕ ਪਤਾ ਹੋਣੇ ਚਾਹੀਦੇ ਹਨ।

 

ਅਕਸਰ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ ਕਿ ਪੁਲਿਸ ਆਮ ਨਾਗਰਿਕਾਂ ਨੂੰ ਬੇਮਤਲਬ ਤੰਗ-ਪ੍ਰੇਸ਼ਾਨ ਕਰਦੀ ਹੈ। ਪਰ ਜੇ ਤੁਸੀਂ ਆਪਣਾ ਅਧਿਕਾਰ ਜਾਣਦੇ ਹੋ ਤਾਂ ਪੁਲਿਸ ਤੁਹਾਨੂੰ ਛੂਹਣ ਤੋਂ ਵੀ ਡਰੇਗੀ।

 

ਦਰਅਸਲ ਕਾਨੂੰਨ ਨੇ ਤੁਹਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਹਨ ਜਿਸ ਦੇ ਤਹਿਤ ਪੁਲਿਸ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਜੇ ਪੁਲਿਸ ਕਾਨੂੰਨ ਤੋੜਦੀ ਹੈ ਤਾਂ ਪੁਲਿਸ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ।

 

ਦੱਸ ਦੇਈਏ ਕਿ ਜੇ ਪੁਲਿਸ ਕਿਸੇ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰਦੀ ਹੈ ਤਾਂ ਇਹ ਨਾ ਸਿਰਫ ਭਾਰਤੀ ਦੰਡ ਪ੍ਰਕਿਰਿਆ ਨਿਯਮ ਯਾਨੀ ਸੀਆਰਪੀਸੀ ਦੀ ਉਲੰਘਣਾ ਹੈ, ਬਲਕਿ ਭਾਰਤੀ ਸੰਵਿਧਾਨ ਦੇ ਆਰਟੀਕਲ 20, 21 ਅਤੇ 22 ਚ ਦਿੱਤੇ ਬੁਨਿਆਦੀ ਅਧਿਕਾਰਾਂ ਦੇ ਵੀ ਖਿਲਾਫ ਹੈ। ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਨ 'ਤੇ ਦੁਖੀ ਪੱਖ ਸੰਵਿਧਾਨ ਦੀ ਧਾਰਾ 32 ਦੇ ਤਹਿਤ ਸਿੱਧੇ ਸੁਪਰੀਮ ਕੋਰਟ ਜਾ ਸਕਦਾ ਹੈ।

 

1. ਸੀਆਰਪੀਸੀ ਦੀ ਧਾਰਾ 50 (1) ਦੇ ਤਹਿਤ ਪੁਲਿਸ ਨੂੰ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਗ੍ਰਿਫਤਾਰੀ ਦਾ ਕਾਰਨ ਦੱਸਣਾ ਹੁੰਦਾ ਹੈ। ਜੇ ਪੁਲਿਸ ਕਿਸੇ ਨੂੰ ਬਿਨਾ ਕਾਰਨ ਦੱਸੇ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਪੁਲਿਸ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

 

2. ਸੀਆਰਪੀਸੀ ਦੀ ਧਾਰਾ 57 ਦੇ ਤਹਿਤ ਪੁਲਿਸ ਕਿਸੇ ਵਿਅਕਤੀ ਨੂੰ 24 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਨਹੀਂ ਰੱਖ ਸਕਦੀ। ਜੇ ਪੁਲਿਸ ਕਿਸੇ ਨੂੰ 24 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ਵਿਚ ਰੱਖਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸੀਆਰਪੀਸੀ ਦੀ ਧਾਰਾ 56 ਅਧੀਨ ਮੈਜਿਸਟਰੇਟ ਤੋਂ ਇਜਾਜ਼ਤ ਲੈਣੀ ਪਵੇਗੀ ਤੇ ਮੈਜਿਸਟ੍ਰੇਟ ਵੀ ਇਸ ਸਬੰਧ ਚ ਆਗਿਆ ਦੇਣ ਦਾ ਕਾਰਨ ਦੱਸਣਗੇ।

 

3. ਸੀਆਰਪੀਸੀ ਦੀ ਧਾਰਾ 50 (ਏ) ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਆਪਣੀ ਗ੍ਰਿਫਤਾਰੀ ਬਾਰੇ ਆਪਣੇ ਪਰਿਵਾਰ ਜਾਂ ਰਿਸ਼ਤੇਦਾਰ ਨੂੰ ਸੂਚਿਤ ਕਰਨ ਦਾ ਅਧਿਕਾਰ ਹੋਵੇਗਾ। ਜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਇਸ ਕਾਨੂੰਨ ਬਾਰੇ ਨਹੀਂ ਪਤਾ ਤਾਂ ਪੁਲਿਸ ਅਧਿਕਾਰੀ ਨੇ ਖੁਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰਨਾ ਹੁੰਦਾ ਹੈ।

 

4. ਗ੍ਰਿਫਤਾਰ ਕੀਤੇ ਗਏ ਵਿਅਕਤੀ 'ਤੇ ‘ਗ੍ਰਿਫਤਾਰੀ ਮੈਮੋ' (Arrest Memo) ਤੇ ਵੀ ਦਸਤਖਤ ਕੀਤੇ ਜਾਣੇ ਚਾਹੀਦੇ ਹਨ।

 

5. ਸੀਆਰਪੀਸੀ ਦੀ ਧਾਰਾ 41ਬੀ ਦੇ ਅਨੁਸਾਰ ਪੁਲਿਸ ਨੂੰ ਗ੍ਰਿਫਤਾਰੀ ਮੀਮੋ (Arrest Memo) ਤਿਆਰ ਕਰਨਾ ਹੁੰਦਾ ਹੈ, ਜਿਸ ਵਿੱਚ ਗਿਰਫਤਾਰੀ ਕਰਨ ਵਾਲੇ ਪੁਲਿਸ ਅਧਿਕਾਰੀ ਦਾ ਦਰਜਾ, ਗ੍ਰਿਫਤਾਰੀ ਦਾ ਸਮਾਂ ਅਤੇ ਪੁਲਿਸ ਅਧਿਕਾਰੀ ਦੇ ਇਲਾਵਾ ਚਸ਼ਮਦੀਦ ਦੇ ਦਸਤਖਤ ਹੁੰਦੇ ਹਨ।

 

6. ਸੀਆਰਪੀਸੀ ਦੀ ਧਾਰਾ 54 ਕਹਿੰਦੀ ਹੈ ਕਿ ਜੇ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਡਾਕਟਰੀ ਜਾਂਚ ਕਰਾਉਣ ਲਈ ਕਹਿੰਦਾ ਹੈ ਤਾਂ ਪੁਲਿਸ ਉਸ ਦਾ ਡਾਕਟਰੀ ਜਾਂਚ ਕਰਾਵੇਗੀ। ਡਾਕਟਰੀ ਜਾਂਚ ਕਰਵਾਉਣ ਦਾ ਫਾਇਦਾ ਇਹ ਹੈ ਕਿ ਜੇ ਤੁਹਾਡੇ ਸਰੀਰ ’ਤੇ ਕੋਈ ਸੱਟ ਨਹੀਂ ਹੈ ਤਾਂ ਡਾਕਟਰੀ ਜਾਂਚ ਚ ਇਸ ਦੀ ਪੁਸ਼ਟੀ ਹੋ ਜਾਏਗੀ ਅਤੇ ਜੇ ਪੁਲਿਸ ਹਿਰਾਸਤ ਚ ਰਹਿੰਦਿਆਂ ਤੁਹਾਡੇ ਸਰੀਰ ਤੇ ਕੋਈ ਸੱਟ ਦੇ ਨਿਸ਼ਾਨ ਹੈ ਤਾਂ ਤੁਸੀਂ ਪੁਲਿਸ ਖਿਲਾਫ ਤੁਹਾਡੇ ਕੋਲ ਇਸ ਦੇ ਪੱਕੇ ਸਬੂਤ ਹੋ ਜਾਣਗੇ। ਡਾਕਟਰੀ ਜਾਂਚ ਤੋਂ ਬਾਅਦ ਆਮ ਤੌਰ 'ਤੇ ਪੁਲਿਸ ਵੀ ਫੜੇ ਗਏ ਵਿਅਕਤੀ ਦੀ ਕੁੱਟਮਾਰ ਨਹੀਂ ਕਰਦੀ ਹੈ।

 

7. ਕਾਨੂੰਨ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਹਰੇਕ 48 ਘੰਟਿਆਂ ਅੰਦਰ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ।

 

8. ਇੱਕ ਪੁਲਿਸ ਅਧਿਕਾਰੀ ਜੋ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਦਾ ਹੈ ਉਹ ਵਰਦੀ ਚ ਹੋਣਾ ਚਾਹੀਦਾ ਹੈ ਤੇ ਉਸਦੀ ਨਾਮ ਪਲੇਟ ਚ ਉਸਦਾ ਨਾਮ ਸਾਫ ਤੇ ਸਪਸ਼ਟ ਤੌਰ ਤੇ ਲਿਖਿਆ ਹੋਣਾ ਚਾਹੀਦਾ ਹੈ।

 

9. ਸੀਆਰਪੀਸੀ ਦੀ ਧਾਰਾ 41 ਡੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਪੁਲਿਸ ਜਾਂਚ ਦੌਰਾਨ ਕਿਸੇ ਵੀ ਸਮੇਂ ਆਪਣੇ ਵਕੀਲ ਨੂੰ ਮਿਲਣ ਦਾ ਅਧਿਕਾਰ ਹੋਵੇਗਾ। ਨਾਲ ਹੀ ਉਹ ਆਪਣੇ ਵਕੀਲ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਸਕਦਾ ਹੈ।

 

10. ਸੀਆਰਪੀਸੀ ਦੀ ਧਾਰਾ 55 (1) ਦੇ ਅਨੁਸਾਰ ਪੁਲਿਸ ਨੂੰ ਗ੍ਰਿਫਤਾਰ ਕੀਤੇ ਵਿਅਕਤੀ ਦੀ ਸੁਰੱਖਿਆ ਅਤੇ ਸਿਹਤ ਦਾ ਧਿਆਨ ਰੱਖਣਾ ਹੋਵੇਗਾ।

 

11. ਜਿਸ ਵਿਅਕਤੀ ਨੂੰ ਗ਼ੈਰ-ਗੰਭੀਰ ਅਪਰਾਧ (Non-cognizable offence) ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਗ੍ਰਿਫਤਾਰੀ ਵਾਰੰਟ ਵੇਖਣ ਦਾ ਅਧਿਕਾਰ ਹੋਵੇਗਾ। ਹਾਲਾਂਕਿ ਗੰਭੀਰ ਅਪਰਾਧ (cognizable offence) ਹੋਣ ਦੀ ਸਥਿਤੀ ਚ ਪੁਲਿਸ ਬਿਨਾਂ ਵਾਰੰਟ ਦਿਖਾਏ ਗ੍ਰਿਫਤਾਰ ਕਰ ਸਕਦੀ ਹੈ।

 

12. ਸੀਆਰਪੀਸੀ ਦੀ ਧਾਰਾ 46 ਦੇ ਅਨੁਸਾਰ ਸਿਰਫ ਮਹਿਲਾ ਪੁਲਿਸ ਮੁਲਾਜ਼ਮ ਹੀ ਇੱਕ ਔਰਤ ਨੂੰ ਗ੍ਰਿਫਤਾਰ ਕਰੇਗੀ। ਕੋਈ ਵੀ ਮਰਦ ਪੁਲਿਸ ਮੁਲਾਜ਼ਮ ਕਿਸੇ ਔਰਤ ਨੂੰ ਗ੍ਰਿਫਤਾਰ ਨਹੀਂ ਕਰੇਗਾ।

 

13. ਜਿੱਥੋਂ ਤਕ ਔਰਤਾਂ ਦੀ ਗ੍ਰਿਫਤਾਰੀ ਦਾ ਮਾਮਲਾ ਹੈ, ਸੀਆਰਪੀਸੀ ਦੀ ਧਾਰਾ 46 (4) ਦਾ ਕਹਿਣਾ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਜੇ ਕਿਸੇ ਵੀ ਸਥਿਤੀ ਚ ਕਿਸੇ ਔਰਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਹ ਲੋੜੀਂਦਾ ਹੈ ਕਿ ਖੇਤਰ ਦੇ ਮੈਜਿਸਟਰੇਟ ਤੋਂ ਪਹਿਲਾਂ ਆਗਿਆ ਲੈਣੀ ਹੋਵੇਗੀ।

 

14. ਜੇਕਰ ਗ੍ਰਿਫਤਾਰ ਕੀਤਾ ਵਿਅਕਤੀ ਗਰੀਬ ਹੈ ਤੇ ਉਸ ਕੋਲ ਪੈਸੇ ਨਹੀਂ ਹਨ ਤਾਂ ਉਸਨੂੰ ਮੁਫਤ ਚ ਕਾਨੂੰਨੀ ਸਹਾਇਤਾ ਦਿੱਤੀ ਜਾਏਗੀ, ਅਰਥਾਤ ਉਸਨੂੰ ਮੁਫਤ ਚ ਇੱਕ ਵਕੀਲ ਮੁਹੱਈਆ ਕਰਵਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police cannot arrest you under these circumstances know your rights