ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਦੇਵ ਢੀਂਢਸਾ ਦਾ ਰਾਜਨੀਤੀਕ ਸਫ਼ਰ, ਜਦੋਂ ਆਖ਼ਿਰੀ ਬਾਜ਼ੀ ਬੁਰੀ ਤਰ੍ਹਾਂ ਹਾਰੇ

 ਸੁਖਦੇਵ ਢੀਂਢਸਾ

ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਢਸਾ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੈ।  ਉਨ੍ਹਾਂ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।  

 

ਅਕਾਲੀ ਆਗੂ ਨੇ ਸਾਫ ਕੀਤਾ ਕਿ ਉਹ ਸਿਹਤ ਤੇ ਕੁਝ ਨਿੱਜੀ ਕਾਰਨਾਂ ਕਰਕੇ ਇਹ ਕਦਮ ਚੁੱਕ ਰਹੇ ਹਨ।  ਹੁਣ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਐਕਟਿਵ ਰਾਜਨੀਤੀ ਕਰਨ ਦੀ ਆਗਿਆ ਨਹੀਂ ਦੇ ਰਹੀ। ਸੁਖਦੇਵ ਸਿੰਦ ਅਕਾਲੀ ਦਲ ਦੇ ਵੱਡੇ ਟਕਸਾਲੀ ਆਗੂ ਹਨ. ਕਦੇ ਉਨ੍ਹਾਂ ਦਾ ਕੱਦ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਹੁੰਦਾ ਸੀ। 

 

ਆਉ ਨਜ਼ਰ ਮਾਰੀਏ ਸੁਖਦੇਵ ਸਿੰਘ ਢੀਂਢਸਾ ਦੇ ਰਾਜਨੀਤੀਕ ਸਫ਼ਰ ਉੱਤੇ....

 

ਸੁਖਦੇਵ ਸਿੰਘ ਦਾ ਜਨਮ 9 ਅਪ੍ਰੈਲ 1936 ਨੂੰ ਹੋਇਆ। ਉਹ ਇਸ ਸਮੇਂ ਵੀ ਰਾਜਸਭਾ ਦੇ ਮੈਂਬਰ ਹਨ।  2004 ਤੋਂ ਲੈ ਕੇ 2009 ਤੱਕ ਲੋਕਸਭਾ ਦੇ ਮੈਂਬਰ ਬਣੇ ਸਨ. ਉਹ ਸੰਗਰੂਰ ਸੀਟ ਤੋਂ ਜਿੱਤੇ ਸਨ। 

 

1972,1977, 1980,1985 ਵਿੱਚ ਉਹ ਲਗਾਤਾਰ 4 ਵਾਰ ਪੰਜਾਬ ਵਿਧਾਨਸਭਾ ਦੇ ਮੈਂਬਰ ਚੁਣੇ ਗਏ।  1977 ਤੋਂ 1980 ਤੱਕ ਉਹ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਬਣੇ।  ਇਸ ਤੋਂ ਬਾਅਦ ਉਹ ਕਈ ਵਿਭਾਗਾਂ ਦੇ ਚੇਅਰਮੈਨ ਤੇ ਪ੍ਰਧਾਨ ਬਣਾਏ ਗਏ।  1998 ਵਿੱਚ ਉਨ੍ਹਾਂ ਨੂੰ ਰਾਜਸਭਾ ਭੇਜ ਦਿੱਤਾ ਗਿਆ।  1999 ਵਿੱਚ ਬਣੀ ਅਟਲ ਬਿਹਾਰੀ ਵਾਜਪੇਈ ਸਰਕਾਰ ਵਿੱਚ ਉਹ ਕੇਂਦਰੀ ਮੰਤਰੀ ਬਣੇ।  2004 ਵਿੱਚ ਉਨ੍ਹਾਂ ਨੇ ਸੰਗਰੂਰ ਲੋਕਸਭਾ ਸੀਟ ਜਿੱਤੀ।  2010 ਵਿੱਚ ਉਨ੍ਹਾਂ ਨੂੰ ਇੱਕ ਵਾਰ ਫਿਰ ਰਾਜਸਭਾ ਭੇਜ ਦਿੱਤਾ ਗਿਆ।  

 

2014 ਵਿੱਚ ਉਨ੍ਹਾਂ ਦੇ ਰਾਜਨੀਤੀਕ ਕਰੀਅਰ ਨੂੰ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਢੀਂਢਸਾ ਨੂੰ ਉਨ੍ਹਾਂ ਦੇ ਗੜ੍ਹ ਸੰਗਰੂਰ ਵਿੱਚ ਹੀ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।  

 

ਸੰਗਰੂਰ ਸੀਟ ਨਤੀਜਾ 2014
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:political carrer of the akali leader sukhdev singh dhindsa