ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ 100 ਰੁਪਏ ਰੋਜ਼ਾਨਾ ਜੋੜ ਕੇ ਬਣ ਸਕਦੇ ਹੋ ਲਖਪਤੀ, ਇਹ ਹੈ ਸਕੀਮ

ਜ਼ਿਆਦਾਤਰ ਲੋਕ ਰੋਜ਼ਾਨਾ ਦੇ ਖਰਚ ਚ ਕੁਝ ਪੈਸੇ ਬਚਾ ਕੇ ਘਰ ਦੀ ਗੋਲਕ ਚ ਜਾਂ ਬਚਤ ਖਾਤੇ ਚ ਪਾ ਦਿੰਦੇ ਹਨ ਪਰ ਇਸ ਨੂੰ ਸਹੀ ਥਾਂ ਨਿਵੇਸ਼ ਕਰਕੇ ਬੇਹਤਰ ਰਿਟਰਨ ਕਮਾਇਆ ਜਾ ਸਕਦਾ ਹੈ। ਮਹੀਨਾਵਾਰ ਬਚਤ ਚ ਚੰਗੇ ਰਿਟਰਨ ਦੇ ਲਈ ਡਾਕ ਖ਼ਾਨੇ ਦੇ ਰੈਕਿਊਰਿੰਗ ਡਿਪਾਜ਼ਿਟ (Recurring Deposit-ਆਰਡੀ) ਨੂੰ ਚੁਣਿਆ ਜਾ ਸਕਦਾ ਹੈ।

 

ਡਾਕ ਖ਼ਾਨੇ ਦਾ ਰੈਕਿਊਰਿੰਗ ਡਿਪਾਜ਼ਿਟ 7.3 ਫੀਸਦ ਦਾ ਵਿਆਜ ਦੇ ਰਿਹਾ ਹੈ। ਤਨਖਾਨਦਾਰ ਅਤੇ ਔਰਤਾਂ ਡਾਕ ਖ਼ਾਨੇ ਦੇ ਮਹੀਨਾਵਾਰ ਬਚਤ ਸਕੀਮ ਮਤਲਬ ਰੈਕਿਊਰਿੰਗ ਡਿਪਾਜ਼ਿਟ ਦੀ ਚੋਣ ਕਰ ਸਕਦੇ ਹਨ, ਜਿਥੇ ਵਧੇਰੇ ਰਿਟਰਨ ਮਿਲ ਸਕਦੀ ਹੈ।

 

ਡਾਕ ਖ਼ਾਨੇ ਦੇ ਰੈਕਿਊਰਿੰਗ ਡਿਪਾਜ਼ਿਟ (RD) 7.3 ਫੀਸਦ ਦਾ ਸਾਲਾਨ ਵਿਆਜ ਮਿਲ ਰਿਹਾ ਹੈ ਜਦਕਿ ਜ਼ਿਆਦਾਤਰ ਬੈਂਕ ਐਸਬੀਆਈ, ਦੇਨਾ ਬੈਂਕ, ਬੈਂਕ ਆਫ ਬੜੌਦਾ, ਕੈਨਰਾ ਬੈਂਕ ਇਲਾਹਾਬਾਦ ਬੈਂਕ ਤੇ ਆਂਧਰਾ ਬੈਂਕ ਆਦਿ 1 ਸਾਲ ਤੋਂ 5 ਸਾਲ ਤਕ ਦੀ ਆਰਡੀ ’ਤੇ 6.5 ਫੀਸਦ ਤੋਂ 7 ਫੀਸਦ ਤਕ ਵਿਆਜ ਦੇ ਰਹੇ ਹਨ। ਮਤਲਬ ਬੈਂਕਾਂ ਤੋਂ ਜ਼ਿਆਦਾ ਲਾਭ ਡਾਕ ਖਾਨੇ ਦੇ ਰੈਕਿਊਰਿੰਗ ਡਿਪਾਜ਼ਿਟ ਚ ਹੈ ਜਦਕਿ ਬੈਂਕਾਂ ਦੇ ਬਚਤ ਖ਼ਾਤੇ ਚ 4 ਤੋਂ 4.5 ਫੀਸਦ ਹੀ ਵਿਆਜ ਮਿਲਦਾ ਹੈ।

 

10 ਰੁਪਏ ਚ ਖੁੱਲ੍ਹ ਜਾਂਦਾ ਹੈ ਖ਼ਾਤਾ

ਡਾਕਖ਼ਾਨੇ ਦੀ ਆਰਡੀ ਦਾ ਖਾਤਾ 10 ਰੁਪਏ ਚ ਖੁੱਲ੍ਹ ਜਾਂਦਾ ਹੈ। ਇਸ ਚ ਹਰੇਕ ਮਹੀਨੇ ਘਟੋ ਘੱਟ 10 ਰੁਪਏ ਅਤੇ ਵੱਧ ਤੋਂ ਵੱਧ ਜਿੰਨੀ ਮਰਜ਼ੀ ਰਕਮ ਜਮ੍ਹਾਂ ਕਰ ਸਕਦੇ ਹੋ। ਜਿਵੇਂ ਘਰ ਚ ਰੱਖੇ ਕਿਸੇ ਪਰਸ ਜਾਂ ਗੋਲਕ ਚ ਰੋਜ਼ਾਨਾ ਕੁਝ ਨਾ ਕੁਝ ਬਚਾ ਕੇ ਜੋੜਿਆ ਜਾਂਦੇ ਹਨ, ਉਸੇ ਤਰ੍ਹਾਂ ਇਸ ਸਕੀਮ ਦੀ ਵਰਤੋਂ ਕਰ ਸਕਦੇ ਹਨ।

 

ਕਿਵੇਂ ਹੈ ਲਾਭਦਾਇਕ ਇਹ ਸਕੀਮ

ਮੰਨ ਲਓ ਕਿ ਤੁਸੀਂ ਆਪਣੇ ਖਰਚੇ ਚੋਂ ਕੁਝ ਨਾ ਕੁਝ ਬਚਾ ਕੇ ਰੋਜ਼ਾਨਾ ਇਸ ਸਕੀਮ ਚ 100 ਰੁਪਏ ਨਿਵੇਸ਼ ਕਰਦੇ ਹੋ। ਇਸ ਤਰ੍ਹਾਂ ਤੁਹਾਡਾ ਮਹੀਨਾਵਾਰ ਨਿਵੇਸ਼ ਆਰਡੀ ਚ 3000 ਰੁਪਏ ਹੋ ਜਾਵੇਗਾ। ਮਤਲਬ ਤੁਸੀਂ 5 ਸਾਲ ਚ ਲਗਭਗ 1.80 ਲੱਖ ਰੁਪਏ ਨਿਵੇਸ਼ ਕਰੋਗੋ। ਤੁਹਾਡਾ 5 ਸਾਲ ਮਗਰੋਂ ਲਗਭਗ 2.20 ਲੱਖ ਰੁਪਏ ਦਾ ਫ਼ੰਡ ਤਿਆਰ ਹੋ ਜਾਵੇਗਾ। ਮਤਲਬ 5 ਸਾਲ ਚ ਕੁੱਲ ਜਮ੍ਹਾਂ ਰਕਮ ਤੇ ਤੁਹਾਨੂੰ ਲਗਭਗ 37,511 ਰੁਪਏ ਦਾ ਵਿਆਜ ਮਿਲੇਗਾ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Post office RD gives maximum return compare to banks